ਪੰਜਾਬ ''ਚ ''ਕੋਰੋਨਾ ਵਾਇਰਸ'' ਨੇ ਮਚਾਈ ਤੜਥੱਲੀ, 7 ਕੇਸਾਂ ਦੀ ਪੁਸ਼ਟੀ, ਇਕ ਦੀ ਮੌਤ

03/21/2020 7:16:27 PM

ਚੰਡੀਗੜ੍ਹ : ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਤੜਥੱਲੀ ਮਚਾਈ ਹੋਈ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 7 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ। ਪਿੰਡ ਪਠਲਾਵਾ ਵਾਸੀ ਬਲਦੇਵ ਸਿੰਘ ਪੁੱਤਰ ਜਗਨ ਨਾਥ ਬੀਤੀ 6 ਮਾਰਚ ਨੂੰ ਜਰਮਨ ਵਾਇਆ ਇਟਲੀ 2 ਘੰਟੇ ਦੀ ਏਅਰ ਸਟੇਅ ਤੋਂ ਬਾਅਦ ਆਪਣੇ ਪਿੰਡ ਪੁੱਜਾ ਸੀ, ਜਿਸ ਤੋਂ ਬਾਅਦ ਬੀਮਾਰ ਹੋਣ 'ਤੇ ਉਸ ਨੂੰ ਬੰਗਾ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਦੂਜਾ ਮਾਮਲਾ ਅੰਮ੍ਰਿਤਸਰ ਦਾ ਹੈ। ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਹੁਸ਼ਿਆਰਪੁਰ ਵਾਸੀ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ, ਜਿੱਥੇ ਦੂਜੀ ਵਾਰ ਉਸ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਪੰਜਾਬ 'ਚ ਪਹਿਲੀ ਮੌਤ ਦੇ ਬਾਅਦ ਵੀ ਸਰਕਾਰੀ ਹਸਪਤਾਲਾਂ 'ਚ ਨਹੀਂ ਸਮਰੱਥ ਪ੍ਰਬੰਧ

PunjabKesari
ਗੜ੍ਹਸ਼ੰਕਰ 'ਚ ਨਵਾਂ ਮਾਮਲਾ ਆਇਆ ਸਾਹਮਣੇ
ਕੋਰੋਨਾ ਵਾਇਰਸ ਦੇ ਮਰੀਜ਼ ਬਲਦੇਵ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਦੋਸਤ ਹਰਭਜਨ ਸਿੰਘ 'ਚ ਵੀ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਸਨ ਅਤੇ ਜਾਂਚ ਕਰਨ 'ਤੇ ਉਸ ਦੀ ਵੀ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਹਰਭਜਨ ਸਿੰਘ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦਾ ਰਹਿਣ ਵਾਲਾ ਹੈ, ਜਿਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਇੰਟਰਨੈੱਟ ਸੇਵਾਵਾਂ' ਬੰਦ ਕਰਨ 'ਤੇ ਕੈਪਟਨ ਦਾ ਵੱਡਾ ਬਿਆਨ

PunjabKesari
ਮੋਹਾਲੀ 'ਚ 4 ਕੇਸਾਂ ਦੀ ਪੁਸ਼ਟੀ
ਮੋਹਾਲੀ ਦੀ ਰਹਿਣ ਵਾਲੀ ਇਕ ਬਜ਼ੁਰਗ ਔਰਤ ਅਤੇ ਉਸ ਦੀ ਭੈਣ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਸੈਕਟਰ-69 'ਦੇ ਰਹਿਣ ਵਾਲੇ ਯੂ. ਕੇ. ਤੋਂ ਆਏ ਇਕ ਨੌਜਵਾਨ 'ਚ ਵੀ ਕੋਰੋਨਾ ਦੀ ਪੁਸ਼ਟੀ ਹੋ ਗਈ ਹੈ। ਮੋਹਾਲੀ ਦੀ ਹੀ ਰਹਿਣ ਵਾਲੀ ਇਕ ਕੁੜੀ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਦੱਸ ਦੇਈਏ ਕਿ ਇਹ ਕੁੜੀ, ਚੰਡੀਗੜ੍ਹ ਦੀ ਕੋਰੋਨਾ ਪੀੜਤ ਇੰਗਲੈਂਡ ਦੀ ਕੁੜੀ ਨੂੰ ਏਅਰਪੋਰਟ ਤੋਂ ਲੈ ਕੇ ਆਈ ਸੀ ਅਤੇ ਉਸ ਦੇ ਸੰਪਰਕ 'ਚ ਰਹੀ ਸੀ, ਜਿਸ ਤੋਂ ਬਾਅਦ ਇਹ ਵੀ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ ਹੈ। ਫਿਲਹਾਲ ਸੂਬੇ 'ਚ 7 ਕੇਸ ਸਾਹਮਣੇ ਆਉਣ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੁਲਸ ਅਤੇ ਸਿਹਤ ਵਿਭਾਗ ਵਲੋਂ ਪਾਜ਼ੀਟਿਵ ਪਾਏ ਗਏ ਲੋਕਾਂ ਦੇ ਘਰ ਅਤੇ ਆਸ-ਪਾਸ ਦੇ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਟੈਸਟ ਲਏ ਜਾ ਰਹੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ

PunjabKesari
ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਹੈਲਪਾਲਾਈਨ ਨੰਬਰ
98775-57979 : ਐਸ. ਐਮ. ਓ. - ਡਾ. ਅਮਰਜੀਤ ਸਿੰਘ (ਅੰਮ੍ਰਿਤਸਰ ਤਰਨ ਤਾਰਨ ਏਰੀਆ )
95013-84458 : ਐਸ. ਐਮ. ਚ. - ਡਾ. ਦੀਪਕ ਕੋਹਲੀ (ਬਟਾਲਾ-ਗੁਰਦਾਸਪੁਰ)
98784-83521 : ਐਸ. ਐਮ. ਓ. -  ਡਾ. ਮੰਗਤ ਸ਼ਰਮਾ (ਪਠਾਨਕੋਟ-ਦੀਨਾਨਗਰ)
89683-26002 : ਐਸ. ਐਮ. ਓ. -  ਡਾ. ਹਰਬੰਸ ਸਿੰਘ (ਫਗਵਾੜਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ)
98784-83521 : ਐਮ. ਐਮ. ਓ. - ਡਾ. ਗੁਰਪ੍ਰੀਤ ਕੌਰ (ਰੋਪੜ, ਕੁਰਾਲੀ, ਖਰੜ)
70096-38314 : ਐਸ. ਐਮ. ਓ. - ਡਾ. ਅਜਮੇਰ ਸਿੰਘ ਤਿੱਬੀ (ਮੋਹਾਲੀ, ਜ਼ੀਰਕਪੁਰ, ਬਨੌਰ, ਰਾਜਪੁਰਾ)
99151-51003 : ਐਸ. ਐਮ. ਓ. - ਡਾ. ਤਰੁਣ ਗੁਪਤਾ (ਪਟਿਆਲਾ, ਨਾਭਾ, ਸਰਹਿੰਦ, ਮੰਡੀ ਗੋਬਿੰਦਗੜ)
95013-84458 : ਐਸ. ਐਮ. ਓ. - ਡਾ. ਵਿਕਟਰ ਮਾਰਟਿਨ (ਖੰਨਾ, ਦੋਰਾਹਾ, ਸਾਹਨੇਵਾਲ)
89683-26002 : ਐਸ. ਐਮ. ਓ. - ਡਾ. ਵੀਰਪਾਲ ਸਿੰਘ (ਲੁਧਿਆਣਾ, ਜਗਰਾਓਂ, ਮੋਗਾ, ਫਿਲੌਰ)
70096-38314 : ਐਸ. ਐਮ. ਓ. - ਡਾ. ਹਰਦੇਵ ਸਿੰਘ (ਫਿਰੋਜ਼ਪੁਰ-ਫਾਜ਼ਿਲਕਾ)
99151-51003 : ਐਸ. ਐਮ. ਓ. - ਡਾ. ਗੁਰਪ੍ਰੀਤਪਾਲ ਸਿੰਘ (ਬਠਿੰਡਾ, ਮਾਨਸਾ, ਅਬੋਹਰ ਮਲੋਟ)

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ ਕੀਤੇ ਜਾਰੀ


Babita

Content Editor

Related News