ਕੋਰੋਨਾ ਨੇ ਬੁਰੀ ਤਰ੍ਹਾਂ ਜਕੜਿਆ ''ਪੰਜਾਬ'', ਅੱਜ ਹੋਈ 17ਵੀਂ ਮੌਤ, ਪੀੜਤਾਂ ਦਾ ਅੰਕੜਾ 286 ''ਤੇ ਪੁੱਜਾ

Thursday, Apr 23, 2020 - 08:33 PM (IST)

ਚੰਡੀਗੜ੍ਹ : ਪੂਰੀ ਦੁਨੀਆ 'ਚ ਤਬਾਹੀ ਮਚਾਉਣ ਵਾਲੇ ਕੋਰੋਨਾ ਵਾਇਰਸ ਦਾ ਕਹਿਰ ਜਿੱਥੇ ਭਾਰਤ 'ਚ ਵਰ੍ਹ ਰਿਹਾ ਹੈ, ਉੱਥੇ ਹੀ ਇਸ ਵਾਇਰਸ ਨੇ ਪੰਜਾਬ ਨੂੰ ਵੀ ਬੁਰੀ ਤਰ੍ਹਾਂ ਜਕੜ ਲਿਆ ਹੈ। ਸੂਬੇ ਅੰਦਰ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ ਨਿੱਤ ਦਿਨ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ, ਹਾਲਾਂਕਿ ਨਵਾਂਸ਼ਹਿਰ ਅਤੇ ਮੋਗਾ ਜ਼ਿਲੇ ਕੋਰੋਨਾ ਮੁਕਤ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਮੋਹਾਲੀ ਅਤੇ ਜਲੰਧਰ ਵਰਗੇ ਸ਼ਹਿਰਾਂ 'ਚ ਕੋਰੋਨਾ ਨੇ ਬੁਰੀ ਤਰ੍ਹਾਂ ਕਹਿਰ ਢਾਹਿਆ ਹੈ। ਮੋਹਾਲੀ ਅਤੇ ਜਲੰਧਰ ਦੋਹਾਂ ਸ਼ਹਿਰਾਂ 'ਚ ਹੁਣ ਤੱਕ ਕੋਰੋਨਾ ਵਾਇਰਸ ਦੇ 62-62 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਸ ਕਾਰਨ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ। 

ਇਹ ਵੀ ਪੜ੍ਹੋ : ਪੀ. ਜੀ. ਆਈ. ਤੋਂ ਬੁਰੀ ਖਬਰ, ਕੋਰੋਨਾ ਪਾਜ਼ੇਟਿਵ 6 ਮਹੀਨਿਆਂ ਦੀ ਬੱਚੀ ਨੇ ਤੋੜਿਆ ਦਮ

PunjabKesari
ਮੌਤਾਂ ਦਾ ਸਿਲਸਿਲਾ ਜਾਰੀ, ਅੱਜ ਹੋਈ 17ਵੀਂ ਮੌਤ
ਪੰਜਾਬ 'ਚ ਹੁਣ ਤੱਕ ਕੋਰੋਨਾ ਵਾਇਰਸ ਕਾਰਨ 17 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦਾ ਬਜ਼ੁਰਗ ਬਲਦੇਵ ਸਿੰਘ, ਹੁਸ਼ਿਆਰਪੁਰ ਦਾ ਹਰਭਜਨ ਸਿੰਘ, ਲੁਧਿਆਣਾ ਦੀ 42 ਸਾਲਾ ਔਰਤ, ਮੋਹਾਲੀ ਦਾ 65 ਸਾਲਾ ਬਜ਼ੁਰਗ, ਅੰਮ੍ਰਿਤਸਰ ਦੇ ਸਾਬਕਾ ਰਾਗੀ ਭਾਈ ਨਿਰਮਲ ਸਿੰਘ ਖਾਲਸਾ, ਲੁਧਿਆਣਾ ਦੀ 70 ਸਾਲ ਦੇ ਔਰਤ, ਪਠਾਨਕੋਟ ਦੀ ਔਰਤ, ਅੰਮ੍ਰਿਤਸਰ ਦੇ ਨਗਰ ਨਿਗਮ ਤੋਂ ਰਿਟਾਇਰ ਹੋਇਆ ਵਿਅਕਤੀ, ਰੋਪੜ ਦਾ 55 ਸਾਲਾ ਵਿਅਕਤੀ, ਜਲੰਧਰ 'ਚ ਕਾਂਗਰਸੀ ਨੇਤਾ ਦੇ 59 ਸਾਲਾ ਪਿਤਾ, ਬਰਨਾਲਾ ਦੀ ਔਰਤ, ਮੋਹਾਲੀ ਦੇ ਮੁੰਡੀ ਖਰੜ 74 ਸਾਲਾ ਔਰਤ, ਜਲੰਧਰ ਦੀ ਔਰਤ, ਗੁਰਦਾਸਪੁਰ ਜ਼ਿਲੇ 'ਚ ਪਿੰਡ ਭੈਣੀ ਪਾਸਵਾਲ ਦਾ ਵਿਅਕਤੀ, ਲੁਧਿਆਣਾ 'ਚ ਮਾਲ ਵਿਭਾਗ ਦਾ ਕਾਨੂੰਗੋ ਗੁਰਮੇਲ ਸਿੰਘ ਅਤੇ ਲੁਧਿਆਣਾ ਦੇ ਏ. ਸੀ. ਪੀ. ਅਨਿਲ ਕੋਹਲੀ ਸ਼ਾਮਲ ਹਨ। ਵੀਰਵਾਰ ਨੂੰ ਫਗਵਾੜਾ ਦੀ 6 ਮਹੀਨਿਆਂ ਦੀ ਬੱਚੀ ਨੇ ਕੋਰੋਨਾ ਵਾਇਰਸ ਕਾਰਨ ਪੀ. ਜੀ. ਆਈ. 'ਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਕਾਰਨ ਹੋਈਆਂ ਮੌਤਾਂ ਦਾ ਅੰਕੜਾ 17 'ਤੇ ਪੁੱਜ ਗਿਆ ਹੈ। 

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 8 ਹੋਰ ਕੋਰੋਨਾ ਦੇ ਪਾਜ਼ੇਟਿਵ ਕੇਸ ਮਿਲੇ

PunjabKesariਪੰਜਾਬ 'ਚ ਕੋਰੋਨਾ ਪੀੜਤਾਂ ਦਾ ਅੰਕੜਾ 286 'ਤੇ ਪੁੱਜਾ
ਕੋਰੋਨਾ ਵਾਇਰਸ ਦੀ ਜਕੜ 'ਚ ਆਏ ਪੰਜਾਬ 'ਚ ਹੁਣ ਤੱਕ 286 ਕੋਰੋਨਾ ਪੀੜਤ ਮਰੀਜ਼ ਸਾਹਮਣੇ ਆ ਚੁੱਕੇ ਹਨ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਮੋਹਾਲੀ 'ਚ ਕੋਰੋਨਾ ਵਾਇਰਸ ਦੇ 62, ਜਲੰਧਰ 'ਚ 62, ਪਠਾਨਕੋਟ 'ਚ 24, ਨਵਾਂਸ਼ਹਿਰ 'ਚ 19, ਲੁਧਿਆਣਾ 'ਚ 16, ਅੰਮ੍ਰਿਤਸਰ 'ਚ 13, ਮਾਨਸਾ 'ਚ 11, ਪਟਿਆਲਾ 'ਚ 49, ਹੁਸ਼ਿਆਰਪੁਰ 'ਚ 7, ਮੋਗਾ 'ਚ 4, ਰੋਪੜ 'ਚ 3, ਫਰੀਦਕੋਟ 'ਚ 3, ਸੰਗਰੂਰ 'ਚ 3, ਬਰਨਾਲਾ 'ਚ 2, ਫਗਵਾੜਾ 1, ਕਪੂਰਥਲਾ 2, ਫਤਿਹਗੜ੍ਹ ਸਾਹਿਬ 'ਚ 2, ਮੁਕਤਸਰ 'ਚ 1, ਗੁਰਦਾਸਪੁਰ 'ਚ 1 ਅਤੇ ਫਿਰੋਜ਼ਪੁਰ 'ਚ 1 ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। 
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦਾ ਕਹਿਰ : ਸੱਚਾਈ ਤੋਂ ਪਿੱਛੇ ਚੱਲ ਰਿਹੈ ਸਰਕਾਰ ਦਾ ਹੈਲਥ ਬੁਲੇਟਿਨ
 


Babita

Content Editor

Related News