ਪੰਜਾਬ ''ਚ ਕੋਰੋਨਾ ਦੇ 491 ਨਵੇਂ ਮਰੀਜ਼ ਆਏ ਸਾਹਮਣੇ, ਮੋਹਾਲੀ ''ਚ 2 ਲੋਕਾਂ ਦੀ ਮੌਤ

Wednesday, Aug 03, 2022 - 03:15 PM (IST)

ਪੰਜਾਬ ''ਚ ਕੋਰੋਨਾ ਦੇ 491 ਨਵੇਂ ਮਰੀਜ਼ ਆਏ ਸਾਹਮਣੇ, ਮੋਹਾਲੀ ''ਚ 2 ਲੋਕਾਂ ਦੀ ਮੌਤ

ਲੁਧਿਆਣਾ (ਸਹਿਗਲ) : ਸੂਬੇ ’ਚ ਚੱਲ ਰਹੇ ਕੋਰੋਨਾ ਵਾਇਰਸ ਦੇ ਕਹਿਰ ਤਹਿਤ ਬੀਤੇ ਦਿਨ ਮੋਹਾਲੀ ’ਚ 2 ਮਰੀਜ਼ਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ 491 ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਦੂਜੇ ਪਾਸੇ ਪਾਜ਼ੇਟਿਵਿਟੀ ਦਰ ’ਚ ਭਾਰੀ ਉਛਾਲ ਦੇਖਣ ਨੂੰ ਮਿਲਿਆ, ਜੋ ਰਿਕਾਰਡ 5 ਫ਼ੀਸਦੀ ਪੁੱਜ ਗਈ ਹੈ। ਸਿਹਤ ਅਧਿਕਾਰੀਆਂ ਮੁਤਾਬਕ ਕੋਰੋਨਾ ਦੇ ਸਰਗਰਮ ਮਰੀਜ਼ਾਂ ਦੀ ਗਿਣਤੀ ਪਹਿਲਾਂ ਤੋਂ ਵੱਧ ਕੇ 3061 ਹੋ ਗਈ ਹੈ।

ਇਨ੍ਹਾਂ 'ਚੋਂ ਮੋਹਾਲੀ ’ਚ 121, ਲੁਧਿਆਣਾ ’ਚ 54, ਪਟਿਆਲਾ ’ਚ 41, ਬਠਿੰਡਾ 38, ਜਲੰਧਰ ’ਚ 35, ਰੋਪੜ 29, ਹੁਸ਼ਿਆਰਪੁਰ 21 ਅਤੇ ਅੰਮ੍ਰਿਤਸਰ, ਫਰੀਦਕੋਟ ਅਤੇ ਐੱਸ. ਬੀ. ਐੱਸ. ਨਗਰ ’ਚ 20-20 ਮਰੀਜ਼ ਸ਼ਾਮਲ ਹਨ। ਵੱਖ-ਵੱਖ ਜ਼ਿਲ੍ਹਿਆਂ ’ਚ 115 ਮਰੀਜ਼ਾਂ ਨੂੰ ਆਕਸੀਜਨ ਸਪੋਰਟ ’ਤੇ ਰੱਖਿਆ ਗਿਆ ਹੈ, ਜਦੋਂਕਿ 17 ਮਰੀਜ਼ਾਂ ਨੂੰ ਆਈ. ਸੀ. ਯੂ. 'ਚ ਸ਼ਿਫਟ ਕੀਤਾ ਗਿਆ ਹੈ।


author

Babita

Content Editor

Related News