ਪ੍ਰਸਾਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕ ਸ਼ਰੇਆਮ ਕਰ ਰਹੇ ਉਲੰਘਣਾ

Wednesday, Jun 10, 2020 - 04:12 PM (IST)

ਪ੍ਰਸਾਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਲੋਕ ਸ਼ਰੇਆਮ ਕਰ ਰਹੇ ਉਲੰਘਣਾ

ਮੋਗਾ (ਬਿੰਦਾ) : ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਦੌਰਾਨ ਫੈਲੇ ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਸੂਬੇ ਦੀਆਂ ਸਰਕਾਰਾਂ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਫਿਕਰਮੰਦ ਹੈ, ਉਥੇ ਇੰਝ ਲੱਗਦਾ ਹੈ ਕਿ ਆਮ ਲੋਕ ਸਰਕਾਰ ਦੇ ਹੁਕਮਾਂ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਕਰ ਰਹੇ, ਸਗੋਂ ਇਸ ਸਮੇਂ ਆਮ ਲੋਕਾਂ ਨੂੰ ਸਰਕਾਰ ਦੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਪਰ ਅਜਿਹਾ ਕੁਝ ਵੀ ਨਜ਼ਰ ਨਹੀਂ ਆ ਰਿਹਾ। ਹੁਣ ਤਾਲਾਬੰਦੀ-5 (ਅਨਲਾਕ-1) ਸ਼ੁਰੂ ਹੋ ਗਿਆ ਹੈ।

ਦੇਖਣ ਨੂੰ ਮਿਲ ਰਿਹਾ ਹੈ ਕਿ ਸਰਕਾਰ ਵਲੋਂ ਆਮ ਲੋਕਾਂ ਨੂੰ ਸਹੂਲਤਾਂ ਮੁੱਹਈਆ ਕਰਵਾਉਣ ਉਨ੍ਹਾਂ ਨੂੰ ਕਿਸੇ ਹੱਦ ਤੱਕ ਰਾਹਤ ਦਿੱਤੀ ਗਈ ਹੈ ਪਰ ਲੋਕ ਇਸ ਰਾਹਤ ਦਾ ਪੂਰਨ ਤੌਰ 'ਤੇ ਨਾਜ਼ਾਇਜ ਫਾਇਦਾ ਚੁੱਕ ਰਹੇ ਹੈ, ਜੋ ਕਿ ਸਰਾਸਰ ਗੱਲਤ ਹੈ। ‘ਜਗ ਬਾਣੀ’ ਵਲੋਂ ਜਦੋਂ ਤੜਕਸਾਰ ਮੋਗਾ ਦੇ ਵੱਖ-ਵੱਖ ਪਾਰਕਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਜਿੱਥੇ ਸੈਰ ਕਰਨ ਵਾਲੇ ਕਈ ਲੋਕਾਂ ਵਲੋਂ ਕਿਸੇ ਤਰ੍ਹਾਂ ਦੀ ਸਰੀਰਕ ਦੂਰੀ ਦੀ ਪਾਲਣਾ ਨਹੀਂ ਕੀਤੀ ਜਾ ਰਹੀ, ਉੱਤੇ ਨਾਂ ਹੀ ਉਨ੍ਹਾਂ ਵਲੋਂ ਮਾਸਕ ਆਦਿ ਵੀ ਵਰਤੋਂ ਕੀਤੀ ਜਾ ਰਹੀ ਹੈ। ਹੋਰ ਦੀ ਹੋਰ ਇਹ ਲੋਕ ਪ੍ਰਸਾਸ਼ਨ ਦੇ ਨਿਯਮਾਂ ਦੀ ਸ਼ਰੇਆਮ ਧੱਜਿਆ ਉਡਾਉਂਦੇ ਦਿਖਾਈ ਦੇ ਰਹੇ ਹਨ।


author

Babita

Content Editor

Related News