13 ਅਪ੍ਰੈਲ ਤੋਂ ਬਾਅਦ ਘੱਟ ਹੋਵੇਗਾ ''ਕੋਰੋਨਾ ਵਾਇਰਸ'' ਦਾ ਕਹਿਰ

04/02/2020 2:26:39 PM

ਲੁਧਿਆਣਾ (ਨਰੇਸ਼) : ਪੂਰੀ ਦੁਨੀਆ 'ਚ ਚੱਲ ਰਿਹਾ ਕੋਰੋਨਾ ਵਾਇਰਸ ਦਾ ਕਹਿਰ 13 ਅਪ੍ਰੈਲ ਤੋਂ ਬਾਅਦ ਸੂਰਜ ਰਾਸ਼ੀ ਪਰਿਵਰਤਨ ਨਾਲ ਹੀ ਘੱਟ ਹੋਣਾ ਸ਼ੁਰੂ ਹੋ ਜਾਵੇਗਾ ਅਤੇ 20 ਮਈ ਨੂੰ ਰਾਹੂ ਦੇ ਨਛੱਤਰ 'ਚੋਂ ਬਾਹਰ ਨਿਕਲਦੇ ਹੋਏ ਕੋਰੋਨਾ ਵਾਇਰਸ ਦਾ ਕਹਿਰ ਖਤਮ ਹੋਣ ਵੱਲ ਵਧਣ ਲੱਗੇਗਾ। ਲੁਧਿਆਣਾ ਦੇ ਜੋਤਸ਼ੀ ਅੰਕੁਸ਼ ਕੱਕੜ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਹਿਰ ਦੇ ਵਧਣ ਦਾ ਕਾਰਨ ਰਾਹੂ ਦਾ ਮਜ਼ਬੂਤ ਹੋਣਾ ਹੈ। ਰਾਹੁ ਇਸ ਸਮੇਂ ਆਪਣੀ ਉੱਚ ਰਾਸ਼ੀ 'ਚ ਆਪਣੇ ਹੀ ਨਛੱਤਰ 'ਚ ਚੱਲ ਰਿਹਾ ਹੈ, ਜਦੋਂ ਕਿ ਬੀਮਾਰੀਆਂ ਅਤੇ ਨਕਾਰਾਤਮਕ ਪ੍ਰਭਾਵ ਨੂੰ ਘੱਟ ਕਰਨ ਬਾਰੇ ਗੁਰੂ ਦੀ ਸਥਿਤੀ ਇਸ ਸਮੇਂ ਕਾਫੀ ਕਮਜ਼ੋਰ ਹੈ, ਲਿਹਾਜਾ ਰਾਹੂ ਦਾ ਪ੍ਰਭਾਵ ਵਧਿਆ ਹੋਇਆ ਹੈ ਪਰ ਸੂਰਜ ਦੇ ਮੇਘ ਰਾਸ਼ੀ 'ਚ ਪਰਵੇਸ਼ ਕਰਦੇ ਹੀ ਕੋਰੋਨਾ ਵਾਇਰਸ ਦਾ ਪ੍ਰਭਾਵ ਘੱਟ ਹੋ ਜਾਵੇਗਾ ਕਿਉਂਕਿ ਸੂਰਜ ਇਸ ਦੌਰਾਨ ਮਜ਼ੂਬਤ ਹੋ ਜਾਵੇਗਾ ਅਤੇ ਲੋਕਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਵੀ ਇਸ ਨਾਲ ਵਧੇਗੀ।

ਅੰਕੁਸ਼ ਕੱਕੜ ਨੇ ਕਿਹਾ ਕਿ ਪਿਛਲੇ ਸਾਲ 26 ਦਸੰਬਰ ਨੂੰ ਲੱਗੇ ਸੂਰਜ ਗ੍ਰਹਿਣ ਦੌਰਾਨ ਹੀ ਦੁਨੀਆ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ ਸੀ ਕਿਉਂਕਿ ਧਨੁ ਰਾਸ਼ੀ 'ਚ 6 ਗ੍ਰਹਿ ਸੂਰਜ ਗ੍ਰਹਿਣ ਦੇ ਪ੍ਰਭਾਵ 'ਚ ਆ ਗਏ ਸਨ ਅਤੇ ਇਸ ਤੋਂ ਪਹਿਲਾਂ ਰਾਹੂ ਆਪਣੇ ਨਛੱਤਰ 'ਚ ਪਰਵੇਸ਼ ਕਰ ਚੁੱਕੇ ਸਨ। ਉਨ੍ਹਾਂ ਨੇ ਕਿਹਾ ਕਿ ਰਾਹੂ ਹਵਾ ਤੱਤ ਵਾਲੀ ਮਿਥੁਨ ਰਾਸ਼ੀ 'ਚ ਗੋਚਰ ਕਰ ਰਹੇ ਹਨ, ਲਿਹਾਜਾ ਇਹ ਵਾਇਰਸ ਹਵਾ 'ਚ ਹੀ ਇਕ-ਦੂਜੇ ਦੇ ਸੰਪਰਕ 'ਚ ਆਉਣ ਨਾਲ ਫੈਲ ਰਿਹਾ ਹੈ ਪਰ ਜਿਵੇਂ ਹੀ ਰਾਹੂ ਦੀ ਸਥਿਤੀ ਕਮਜ਼ੋਰ ਹੋਵੇਗੀ, ਵਾਇਰਸ ਦਾ ਪ੍ਰਭਾਵ ਘੱਟ ਹੋ ਜਾਵੇਗਾ। ਇਸ ਸਮੇਂ ਸਾਰੇ ਗ੍ਰਹਿ ਰਾਹੂ ਅਤੇ ਕੇਤੂ ਵਿਚਕਾਰ ਹੋਣ ਕਾਰਨ ਕਾਲ ਸਰਪ ਯੋਗ ਦੀ ਸਥਿਤੀ ਵੀ ਬਣੀ ਹੋਈ ਹੈ ਅਤੇ ਇਹ ਸਥਿਤੀ ਵੀ ਜ਼ਿਆਦਾ ਲੰਬੀ ਨਹੀਂ ਚੱਲੇਗੀ ਕਿਉਂਕਿ 2 ਅਪ੍ਰੈਲ ਨੂੰ ਸ਼ਾਮ 3 ਵਜੇ ਤੋਂ ਬਾਅਦ ਚੰਦਰਮਾ ਆਪਣੀ ਕਰਕ ਰਾਸ਼ੀ 'ਚ ਆ ਜਾਣਗੇ ਅਤੇ ਕਾਲ ਸਰਪ ਯੋਗ ਟੁੱਟ ਜਾਵੇਗਾ ਅਤੇ ਇਸ ਨਾਲ ਵੀ ਵਾਇਰਸ ਦਾ ਫੈਲਾਅ ਰੁਕੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਕੁੰਡਲੀ ਬ੍ਰਿਸ਼ ਲਗਨ ਦੀ ਹੈ ਅਤੇ ਇਸ ਸਮੇਂ ਦੇਸ਼ 'ਤੇ ਸ਼ਨੀ ਦਾ ਮਹਾਦਾ ਚੱਲ ਰਹੀ ਹੈ ਅਤੇ ਸ਼ਨੀ ਭਾਰਤ ਦੀ ਕੁੰਡਲੀ 'ਚ ਯੋਗਾਕਾਰਕ ਗ੍ਰਹਿ ਹੈ, ਲਿਹਾਜਾ ਦੇਸ਼ 'ਚ ਇਸ ਬੀਮਾਰੀ ਦਾ ਜ਼ਿਆਦਾ ਪ੍ਰਭਾਵ ਨਹੀਂ ਹੋਵੇਗਾ ਅਤੇ ਬੀਮਾਰੀ ਦੇ ਚੱਲਦਿਆਂ ਜ਼ਿਆਦਾ ਜਾਨੀ ਨੁਕਸਾਨ ਨਹੀਂ ਹੋਵੇਗਾ।
 


Babita

Content Editor

Related News