ਮੋਦੀ ਵੱਲੋਂ ਕੀਤੀ ਅਪੀਲ ਤੋਂ ਬਾਅਦ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ, ਲੋਕਾਂ ''ਚ ਹਾਹਾਕਾਰ
Friday, Mar 20, 2020 - 06:32 PM (IST)
ਫਗਵਾੜਾ (ਹਰਜੋਤ)— ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੁਝ ਸਮਾਂ ਘਰ ਅੰਦਰ ਹੀ ਬਿਤਾਉਣ ਦੀ ਕੀਤੀ ਅਪੀਲ ਤੋਂ ਬਾਅਦ ਲੋਕਾਂ 'ਚ ਸਾਮਾਨ ਇਕੱਠਾ ਕਰਨ ਦੀ ਆਪੋ ਧਾਪੀ ਪੈ ਗਈ ਹੈ, ਜਿਸ ਕਾਰਨ ਸਬਜ਼ੀਆਂ ਦੇ ਭਾਅ ਅਸਮਾਨ ਚੜ੍ਹ ਗਏ ਹਨ।
ਸਰਕਾਰ ਵੱਲੋਂ ਕਈ ਸੇਵਾਵਾਂ ਬੰਦ ਕਰਨ, ਘਰਾਂ 'ਚ ਰਹਿਣ ਦੀ ਅਪੀਲ ਕਾਰਣ ਅੱਜ ਸਬਜ਼ੀ ਮੰਡੀਆਂ 'ਚ ਭਾਰੀ ਰਸ਼ ਰਿਹਾ ਹੈ, ਜਿਸ ਕਾਰਨ ਵਿਕਰੇਤਾ ਦੀ ਚਾਂਦੀ ਬਣੀ। ਜਿਹੜਾ ਪਿਆਜ਼ ਵੀਰਵਾਰ 26 ਰੁਪਏ ਕਿਲੋ ਮੰਡੀ 'ਚ ਵਿਕਿਆ ਸੀ ਉਸ ਦਾ ਭਾਅ ਅੱਜ 50 ਰੁਪਏ ਪੁੱਜ ਗਿਆ। ਇਸੇ ਤਰ੍ਹਾਂ 20 ਰੁਪਏ ਵਾਲੀ ਗੋਭੀ 35 ਰੁਪਏ ਪ੍ਰਤੀ ਕਿਲੋ, 30 ਰੁਪਏ ਕਿਲੋ ਵਾਲੀ ਹਰੀ ਮਿਰਚ 70 ਰੁਪਏ, 40 ਰੁਪਏ ਕਿਲੋ ਵਾਲੀ ਸ਼ਿਮਲਾ ਮਿਰਚ 60 ਰੁਪਏ, 40 ਰੁਪਏ ਵਿਕਣ ਵਾਲੇ ਨਿੰਬੂ 70 ਰੁਪਏ ਪ੍ਰਤੀ ਕਿਲੋ, 50 ਰੁਪਏ ਕਿਲੋ ਵਿਕਣ ਵਾਲੀ ਭਿੰਡੀ 80 ਰੁਪਏ ਪ੍ਰਤੀ ਕਿਲੋ, 40 ਰੁਪਏ ਕਿਲੋ ਵਿਕਣ ਵਾਲੀ ਫਲੀ 70 ਰੁਪਏ, 70 ਰੁਪਏ ਕਿਲੋ ਵਿਕਣ ਵਾਲਾ ਕਰੇਲਾ 100 ਰੁਪਏ, 70 ਰੁਪਏ ਕਿਲੋ ਵਿਕਣ ਵਾਲੀ ਅਰਬੀ 120 ਰੁਪਏ ਕਿਲੋ, 15 ਰੁਪਏ ਕਿਲੋ ਵਿਕਣ ਵਾਲਾ ਟਮਾਟਰ ਅੱਜ 50 ਰੁਪਏ ਕਿਲੋ 'ਤੇ ਪੁੱਜ ਗਿਆ ਹੈ।