ਫਗਵਾੜਾ 'ਚ ਸ਼ੱਕੀ ਮਰੀਜ਼ ਦੀ ਮੌਤ, ਕੋਰੋਨਾ ਵਾਇਰਸ ਹੋਣ ਦਾ ਖਦਸ਼ਾ

Thursday, Mar 19, 2020 - 06:37 PM (IST)

ਫਗਵਾੜਾ 'ਚ ਸ਼ੱਕੀ ਮਰੀਜ਼ ਦੀ ਮੌਤ, ਕੋਰੋਨਾ ਵਾਇਰਸ ਹੋਣ ਦਾ ਖਦਸ਼ਾ

ਫਗਵਾੜਾ (ਜਲੋਟਾ)— ਵਿਸ਼ਵ ਭਰ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਦੇ ਨਾਲ ਹੁਣ ਪੰਜਾਬ 'ਚ ਵੀ ਮੌਤਾਂ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਗਈਆਂ ਹਨ। ਨਵਾਂਸ਼ਹਿਰ 'ਚ ਪਹਿਲੀ ਮੌਤ ਹੋਣ ਤੋਂ ਬਾਅਦ ਹੁਣ ਫਗਵਾੜਾ 'ਚ ਵੀ ਇਕ ਸ਼ੱਕੀ ਮਰੀਜ਼ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਮੋਹਨ ਲਾਲ ਦੇ ਰੂਪ 'ਚ ਹੋਈ ਹੈ, ਜੋਕਿ ਪਟੇਲ ਨਗਰ ਫਗਵਾੜਾ ਦਾ ਰਹਿਣ ਵਾਲਾ ਸੀ। ਮ੍ਰਿਤਕ ਇੰਗਲੈਂਡ ਤੋਂ ਯਾਤਰਾ ਕਰਕੇ ਵਾਪਸ ਆਇਆ ਸੀ, ਜੋ ਕਿ ਕਾਫੀ ਦੇਰ ਤੋਂ ਬਿਮਾਰ ਚੱਲ ਰਿਹਾ ਸੀ ਤੇ ਘਰ 'ਚ ਹੀ ਮੌਜੂਦ ਸੀ। ਵਿਅਕਤੀ ਦੀ ਮੌਤ ਹੋਣ ਦੀ ਪੁਸ਼ਟੀ ਐੱਸ. ਐੱਮ. ਓ. ਡਾ. ਐੱਸ. ਪੀ. ਸਿੰਘ ਫਗਵਾੜਾ ਵੱਲੋਂ ਕੀਤੀ ਗਈ ਹੈ।

PunjabKesari

'ਜਗ ਬਾਣੀ' ਦੇ ਪੱਤਰਕਾਰ ਵੱਲੋਂ ਜਦੋਂ ਐੱਸ. ਐੱਮ. ਓ. ਫਗਵਾੜਾ ਡਾ. ਐੱਸ. ਪੀ. ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ਼ ਦੀ ਮੌਤ ਕੋਰੋਨ ਵਾਇਰਸ ਦੇ ਨਾਲ ਹੋਈ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਲਈ ਸੈਂਪਲ ਲਏ ਹਨ, ਜੋ ਕਿ ਟੈਸਟ ਲਈ ਚੰਡੀਗੜ੍ਹ 'ਚ ਭੇਜੇ ਗਏ ਹਨ। ਕੋਰੋਨਾ ਵਾਇਰਸ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਵੱਧਦਾ ਜਾ ਰਿਹਾ ਹੈ।

ਇਹ ਵੀ ਪੜ੍ਹੋ ► ਚੰਡੀਗੜ੍ਹ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, ਪੂਰੇ ਸ਼ਹਿਰ 'ਚ ਮਚਿਆ ਹੜਕੰਪ (ਵੀਡੀਓ)

PunjabKesari

ਦੱਸਣਯੋਗ ਹੈ ਕਿ ਪੰਜਾਬ 'ਚ ਕੋਰੋਨਾ ਵਾਇਰਸ ਦੇ ਨਾਲ ਨਵਾਂਸ਼ਹਿਰ 'ਚ ਪਹਿਲੀ ਮੌਤ ਬੀਤੇ ਦਿਨ ਹੋਈ ਸੀ, ਜਿਸ ਦੀ ਜਾਂਚ ਲਈ ਸੈਂਪਲ ਲਏ ਗਏ ਸਨ ਅਤੇ ਚੰਡੀਗੜ੍ਹ ਵਿਖੇ ਲੈਬ 'ਚ ਭੇਜੇ ਗਏ ਸਨ। ਅੱਜ ਉਸ ਦੇ ਕੋਰੋਨਾ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਗਈ ਸੀ। 70 ਸਾਲਾ ਬਜ਼ੁਰਗ ਬਲਦੇਵ ਸਿੰਘ ਨੂੰ ਦੋ ਹਫਤੇ ਪਹਿਲਾ ਇਟਲੀ ਹੁੰਦੇ ਹੋਏ ਜਰਮਨੀ ਤੋਂ ਵਾਪਸ ਆਇਆ ਸੀ ਅਤੇ ਉਸ ਦੇ ਦਿਲ 'ਚ ਬਹੁਤ ਤੇਜ਼ ਦਰਦ ਹੋਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ।

PunjabKesari

ਪੋਸਟ ਗ੍ਰੈਜੁਏਟ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਇੰਸਟੀਚਿਊਟ (ਪੀ. ਜੀ. ਆਈ. ਐੱਮ. ਈ. ਆਰ.) ਦੇ ਡਾਇਰੈਕਟਰ ਜਗਤ ਰਾਮ ਨੇ ਦੱਸਿਆ ਕਿ ਮ੍ਰਿਤਕ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸੀ ਅਤੇ ਜਾਂਚ ਲਈ ਭੇਜੇ ਗਏ ਸਨ, ਉਸ ਦੇ ਨਮੂਨਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜਾਣਕਾਰੀ ਅਨੁਸਾਰ ਪਿੰਡ ਪਠਲਾਵਾ ਨਿਵਾਸੀ ਬਲਦੇਵ ਸਿੰਘ ਪੁੱਤਰ ਜਗਨ ਨਾਥ ਬੀਤੀ 6 ਮਾਰਚ ਨੂੰ ਜਰਮਨ ਵਾਇਆ ਇਟਲੀ 2 ਘੰਟੇ ਦੀ ਏਅਰ ਸਟੇਅ ਤੋਂ ਬਾਅਦ ਆਪਣੇ ਪਿੰਡ ਪੁੱਜਾ ਸੀ। ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੂਰੇ ਪਿੰਡ ਨੂੰ ਸੀਲ ਕਰ ਦਿੱਤਾ ਹੈ।

PunjabKesari

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ
ਅੰਮ੍ਰਿਤਸਰ 'ਚ ਵੀ ਹੋਈ ਇਕ ਮਰੀਜ਼ ਦੀ ਪੁਸ਼ਟੀ
ਕੋਰੋਨਾ ਵਾਇਰਸ ਨੇ ਪੰਜਾਬ 'ਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ 'ਚ ਸਾਹਮਣੇ ਆਇਆ ਹੈ, ਜਿੱਥੇ ਦਾਖਲ ਇਕ ਮਰੀਜ਼ ਦੀ ਮੁੜ ਤੋਂ ਰਿਪੋਰਟ ਪਾਜ਼ੀਟਿਵ ਆਈ ਹੈ। ਜਦਕਿ ਉਸ ਦੀ ਪਤਨੀ ਅਤੇ ਬੱਚੇ ਦੀ ਰਿਪੋਰਟ ਨੈਗੇਟਿਵ ਆਈ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਹੁਸ਼ਿਆਰਪੁਰ ਵਾਸੀ ਨੂੰ ਆਈਸੋਲੇਸ਼ਨ ਵਾਰਡ 'ਚ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਨੂੰ 14 ਦਿਨ ਰੱਖਿਆ ਜਾਵੇਗਾ। ਇਥੇ ਦੱਸ ਦੇਈਏ ਕਿ ਚੰਡੀਗੜ੍ਹ 'ਚ ਵੀ ਇਕ ਕੁੜੀ ਕੋਰੋਨਾ ਵਾਇਰਸ ਨਾਲ ਪੀੜਤ ਪਾਈ ਗਈ ਹੈ।

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ

ਇਹ ਵੀ ਪੜ੍ਹੋ ► ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ, ਪਤਨੀ ਨੇ ਹੀ ਰਚੀ ਸੀ ਇਹ ਘਿਨਾਉਣੀ ਸਾਜਿਸ਼


author

shivani attri

Content Editor

Related News