ਕੋਰੋਨਾ ਕਹਿਰ ਦੌਰਾਨ ਔਰਤ ਆਗੂਆਂ ਦੀ ਭੂਮਿਕਾ ਰਹੀ ਸ਼ਾਨਦਾਰ (ਵੀਡੀਓ)

04/24/2020 9:43:14 AM

ਜਲੰਧਰ (ਬਿਊਰੋ) - ਦੁਨੀਆਂ ਭਰ ’ਚ ਫੈਲੀ ਕੋਰੋਨਾ ਵਾਇਰਸ ਵਰਗੀ ਭਿਆਨਤ ਬੀਮਾਰੀ ਨਾਲ ਨਜਿੱਠਣ ਦੇ ਲਈ ਵਿਸ਼ਵ ਭਰ ਦੇ ਆਗੂ ਆਪਣੇ ਤਰੀਕੇ ਨਾਲ ਜੂਝ ਰਹੇ ਹਨ। ਜੇਕਰ ਸੰਕਟ ਦੀ  ਇਸ ਘੜੀ 'ਚ ਸੱਚੀ ਲੀਡਰਸ਼ਿਪ ਦੀਆਂ ਉਦਾਹਰਣਾਂ ਦੀ ਭਾਲ ਕਰ ਰਹੇ ਹੋ ਤਾਂ ਆਈਸਲੈਂਡ ਤੋਂ ਲੈ ਕੇ ਤਾਈਵਾਨ ਤੱਕ ਅਤੇ ਜਰਮਨੀ ਤੋਂ ਲੈ ਕੇ ਨਿਊਜ਼ੀਲੈਂਡ ਤੱਕ ਔਰਤਾਂ ਖੂਬ ਕਦਮ ਅੱਗੇ ਵਧਾ ਰਹੀਆਂ ਹਨ ਕਿ ਕਿਸ ਤਰਾਂ ਇਸ ਔਖੀ ਘੜੀ 'ਚ ਸੰਜਮ ਨਾਲ ਕੰਮ ਲੈਂਦੇ ਹੋਏ ਮਨੁੱਖਤਾ ਨੂੰ ਇਸ ਮੁਸੀਬਤ ’ਚੋਂ ਬਾਹਰ ਕੱਢਣਾ ਹੈ। ਹਾਲਾਂਕਿ ਕਈ ਲੋਕ ਕਹਿ ਰਹੇ ਹਨ ਇਕ ਇਹ ਛੋਟੇ ਦੇਸ਼ ਹਨ ਪਰ ਜਰਮਨੀ ਇਸ ਦੀ ਵੱਡੀ ਉਦਾਰਣ ਹੈ। ਜਰਮਨੀ ਦੀਆਂ ਆਗੂ ਔਰਤਾਂ ਕਿਸੇ ਤੌਹਫੇ ਤੋਂ ਘੱਟ ਨਹੀਂ ਹਨ।

ਜਰਮਨੀ ਦੀ ਚਾਂਸਲਰ ਅੰਜਰੇਲਾ ਮਰਕੇਨ ਨੇ ਦੇਸ਼ ਦੇ ਲੋਕਾਂ ਨੂੰ ਸ਼ੁਰੂ ਤੋਂ ਹੀ ਕੋਰੋਨਾ ਦੇ ਬਾਰੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਇਸ ਵਾਇਰਸ ਤੋਂ 70 ਫੀਸਦੀ ਆਬਾਦੀ ਪ੍ਰਭਾਵਿਤ ਹੋ ਸਕਦੀ ਹੈ। ਘਰ-ਘਰ ਟੈਸਟਿੰਗ ਸ਼ੁਰੂ ਕੀਤੀ ਗਈ, ਨਤੀਜਨ ਜਰਮਨੀ ’ਚ ਕੋਰੋਨਾ ਪੀੜਤਾ ਦੀ ਗਿਣਤੀ ਗੁਆਂਢੀ ਮੁਲਕਾਂ ਦੇ ਮੁਕਾਬਲੇ ਬਹੁਤ ਘੱਟ ਹੈ। ਇਸੇ ਕਰਕੇ ਉਥੇ ਲਾਕਡਾਊਨ ਨੂੰ ਵੀ ਬਹੁਤ ਜਲਦ ਢਿੱਲ ਦਿੱਤੀ ਜਾਵੇਗੀ। ਦੱਸ ਦੇਈਏ ਕਿ ਘਰ ਦੀ ਚਾਰਦੀਵਾਰੀ ਹੋਵੇ ਜਾਂ ਫਿਰ ਰਾਜਨੀਤਕ ਅਖਾੜਾ ਬੀਬੀਆਂ ਨੇ ਬਾਜ਼ੀ ਹਮੇਸ਼ਾ ਹੀ ਆਪਣੇ ਨਾਂ ਕੀਤੀ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਵੱਖ-ਵੱਖ ਦੇਸ਼ਾਂ 'ਚ ਔਰਤ ਆਗੂਆਂ ਨੇ ਕਿਸ ਤਰੀਕੇ ਨਾਲ ਸਥਿਤੀ ਤੇ ਕਾਬੂ ਪਾਇਆ, ਆਓ ਜਾਣਦੇ ਹਾਂ...

ਪੜ੍ਹੋ ਇਹ ਵੀ ਖਬਰ - ਨਰਮੇ ਦੇ ਚੰਗੇ ਝਾੜ ਲਈ ਕੀ ਕਰੀਏ ਤੇ ਕੀ ਨਾ ਕਰੀਏ : ਖੇਤੀਬਾੜੀ ਵਿਗਿਆਨੀ 


rajwinder kaur

Content Editor

Related News