ਖੰਨਾ : ਘਰ ਵਿਚ ਆਈਸੋਲੇਟ ਕੀਤੀ ਗਈ ਔਰਤ ਦੀ ਮੌਤ
Saturday, Apr 18, 2020 - 04:47 PM (IST)
ਖੰਨਾ (ਸੁਖਵਿੰਦਰ) : ਇਥੋਂ ਦੇ ਭੱਟੀਆਂ ਇਲਾਕੇ 'ਚ ਇਕ ਘਰ ਵਿਚ ਆਈਸੋਲੇਟ ਕੀਤੀ ਗਈ ਇਕ ਔਰਤ ਦੀ ਅੱਜ ਅਚਾਨਕ ਮੌਤ ਦੀ ਹੋ ਗਈ। ਉਕਤ ਮਹਿਲਾ ਪਿਛਲੇ ਹਫ਼ਤੇ ਹੀ ਚੰਡੀਗੜ੍ਹ ਤੋਂ ਭੱਟੀਆਂ ਵਾਪਸ ਆਈ ਸੀ। ਚੰਡੀਗੜ੍ਹ ਤੋਂ ਪਰਤਣ ਕਾਰਨ ਔਰਤ ਦਾ ਕੋਰੋਨਾ ਟੈਸਟ ਕੀਤਾ ਗਿਆ ਸੀ ਜੋ ਨੈਗੇਟਿਵ ਆਇਆ ਸੀ ਅਤੇ ਇਹਤਿਆਤ ਵਜੋਂ ਉਸ ਨੂੰ ਘਰ ਵਿਚ ਹੀ ਆਈਸੋਲੇਟ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖਬਰ : ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਏ. ਸੀ. ਪੀ. ਨੇ ਤੋੜਿਆ ਦਮ
ਪਤਾ ਲੱਗਾ ਹੈ ਕਿ ਮ੍ਰਿਤਕ ਔਰਤ ਨੂੰ ਦਿਲ ਦੀ ਬਿਮਾਰੀ ਸੀ ਅਤੇ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਭਾਵੇਂ ਔਰਤ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ ਪਰ ਬਾਵਜੂਦ ਇਸ ਦੇ ਪਿੰਡ ਦੇ ਲੋਕਾਂ 'ਚ ਔਰਤ ਦੀ ਮੌਤ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਰਕ ਇਹ ਔਰਤ ਚੰਡੀਗੜ੍ਹ 'ਚ ਇਕ ਨਰਸ ਦੇ ਤੌਰ 'ਤੇ ਇਕ ਬਜ਼ੁਰਗ ਦੀ ਦੇਖਭਾਲ ਕਰ ਰਹੀ ਸੀ। ਇਹ ਔਰਤ ਜਦੋਂ ਪਿਡ ਵਿਚ ਵਾਪਸ ਆਈ ਤਾਂ ਲੋਕਾਂ ਨੇ ਇਸ ਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ। ਸਿਹਤ ਵਿਭਾਗ ਨੇ ਮਹਿਲਾ ਨੂੰ ਹੋਮ ਕੁਆਰੰਟਾਈਨ ਕਰ ਦਿੱਤਾ ਪਰ ਕੁੱਝ ਦਿਨ ਪਹਿਲਾਂ ਉਸ ਦੀ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਉਸ ਦਾ ਕੋਰੋਨਾ ਟੈੱਸਟ ਲਈ ਸੈਂਪਲ ਭੇਜਿਆ ਗਿਆ ਸੀ। ਰਿਪੋਰਟ ਨੈਗੇਟਿਵ ਆਈ ਸੀ।
ਇਹ ਵੀ ਪੜ੍ਹੋ : ਕੋਰੋਨਾ ਸੰਕਟ ਦੌਰਾਨ ਕੈਪਟਨ ਦਾ ਸਖਤ ਫਰਮਾਨ, ਪੁਲਸ ਨੂੰ ਦਿੱਤੇ ਸਖਤ ਕਾਰਵਾਈ ਦੇ ਹੁਕਮ