ਕੋਰੋਨਾ ਵਾਇਰਸ ਨੂੰ ਲੈ ਕੇ ਟ੍ਰੈਫਿਕ ਪੁਲਸ ਵੀ ਸਰਗਰਮ

Tuesday, Feb 11, 2020 - 03:16 PM (IST)

ਕੋਰੋਨਾ ਵਾਇਰਸ ਨੂੰ ਲੈ ਕੇ ਟ੍ਰੈਫਿਕ ਪੁਲਸ ਵੀ ਸਰਗਰਮ

ਚੰਡੀਗੜ੍ਹ (ਸੰਦੀਪ) : ਕੋਰੋਨਾ ਵਾਇਰਸ ਨੂੰ ਲੈ ਕੇ ਸ਼ਹਿਰ ਦਾ ਸਿਹਤ ਵਿਭਾਗ ਹੀ ਨਹੀਂ ਸਗੋਂ ਪੁਲਸ ਵਿਭਾਗ ਵੀ ਚੌਕਸ ਹੈ। ਹਾਲ ਹੀ 'ਚ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਪੀ. ਜੀ. ਆਈ. ਨੂੰ ਪੱਤਰ ਲਿਖ ਕੇ ਪੁੱਛਿਆ ਸੀ ਕਿ ਉਹ ਲੋਕਾਂ ਦੇ ਨਾਲ ਡ੍ਰੰਕਨ ਡਰਾਈਵ ਦੇ ਨਾਕਿਆਂ 'ਤੇ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਵਰਤ ਸਕਦੇ ਹਨ। ਡਾਕਟਰਾਂ ਨੇ ਇਸ ਦੌਰਾਨ ਅਪਣਾਈਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਹੈ, ਜਿਨ੍ਹਾਂ ਨੂੰ ਅਪਣਾ ਕੇ ਪੁਲਸ ਲੋਕਾਂ 'ਚ ਇਸ ਵਾਇਰਸ ਨੂੰ ਫੈਲਣ ਤੋਂ ਬਚਾਅ ਸਕਦੀ ਹੈ। ਅਧਿਕਾਰੀਆਂ ਨੇ ਡਾਕਟਰਾਂ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਬਾਰੇ ਪੁਲਸ ਕਰਮੀਆਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਨੂੰ ਬਰੀਫ ਕੀਤਾ ਹੈ।

ਹਰ ਵਾਰ ਬਦਲੀ ਜਾਵੇ ਐਲਕੋ ਸੈਂਸਰ ਦੀ ਪਾਈਪ
ਪੁਲਸ ਡ੍ਰੰਕਨ ਡਰਾਈਵ ਦੇ ਨਾਕਿਆਂ 'ਤੇ ਕਾਰ ਚਾਲਕ ਤੋਂ ਐਲਕੋ ਸੈਂਸਰ 'ਚ ਫੂਕ ਮਰਵਾਉਂਦੀ ਹੈ, ਤਾਂ ਕਿ ਸ਼ਰਾਬ ਦੀ ਮਾਤਰਾ ਦਾ ਪਤਾ ਲਾਇਆ ਜਾ ਸਕੇ। ਐਲਕੋ ਸੈਂਸਰ 'ਚ ਲਾਈ ਜਾਣ ਵਾਲੀ ਪਾਈਪ ਨੂੰ ਮੂੰਹ 'ਚ ਲੈ ਕੇ ਉਹ ਵਿਅਕਤੀ ਉਸ 'ਚ ਫੂਕ ਮਾਰਦਾ ਹੈ। ਡਾਕਟਰਾਂ ਨੇ ਸਾਫ਼ ਤੌਰ 'ਤੇ ਪੁਲਸ ਨੂੰ ਹਦਾਇਤ ਦਿੱਤੀ ਹੈ ਕਿ ਇਸ ਦੌਰਾਨ ਜਦੋਂ ਇਕ ਵਿਅਕਤੀ ਐਲਕੋ ਸੈਂਸਰ 'ਚ ਲੱਗੀ ਪਾਈਪ ਨੂੰ ਮੂੰਹ 'ਚ ਲੈ ਕੇ ਜਾਂ ਫਿਰ ਕੁਝ ਦੂਰ ਉਸ 'ਚ ਫੂਕ ਮਾਰੇਗਾ ਤਾਂ ਅਗਲੇ ਵਿਅਕਤੀ ਨੂੰ ਚੈੱਕ ਕਰਨ ਨਾਲ ਪੁਲਸ ਨੂੰ ਐਲਕੋ ਸੈਂਸਰ ਦਾ ਪਾਈਪ ਤੁਰੰਤ ਬਦਲਣਾ ਹੋਵੇਗਾ, ਤਾਂ ਕਿ ਇਕ ਵਿਅਕਤੀ 'ਚ ਮੌਜੂਦ ਇਨਫੈਕਸ਼ਨ ਦੂਜੇ ਤਕ ਨਾ ਪਹੁੰਚ ਸਕੇ।

ਅਧਿਕਾਰੀਆਂ ਨੇ ਕੀਤਾ ਪਹਿਲਾਂ ਨਾਲ ਹੀ ਐਲਕੋ ਸੈਂਸਰ ਦੀ ਪਾਈਪ ਬਦਲੇ ਜਾਣ ਦਾ ਦਾਅਵਾ
ਟ੍ਰੈਫਿਕ ਅਧਿਕਾਰੀਆਂ ਨੇ ਦੱਸਿਆ ਕਿ ਉਂਝ ਤਾਂ ਨਾਕਿਆਂ 'ਤੇ ਪੁਲਸ ਕਰਮੀਆਂ ਨੂੰ ਹਰ ਵਿਅਕਤੀ ਨੂੰ ਚੈੱਕ ਕਰਨ ਲਈ ਐਲਕੋਸੈਂਸਰ ਦੀ ਪਾਈਪ ਬਦਲਣ ਲਈ ਕਿਹਾ ਹੋਇਆ ਹੈ ਪਰ ਡਾਕਟਰਾਂ ਵੱਲੋਂ ਇਸ ਵਿਸ਼ੇ 'ਚ ਦਿੱਤੀਆਂ ਗਈਆਂ ਹਦਾਇਤਾਂ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਪੁਲਸ ਕਰਮੀਆਂ ਨੂੰ ਪਾਈਪ ਚੇਂਜ ਕਰਨ ਲਈ ਬਰੀਫ ਕੀਤਾ ਹੈ।

ਇਸ ਗੱਲਾਂ ਦਾ ਰੱਖੋ ਖਿਆਲ
ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਵਿਭਾਗ ਦੇ ਪ੍ਰੋਫੈਸਰ ਡਾ. ਜੇ. ਐੱਸ. ਠਾਕੁਰ ਨੇ ਦੱਸਿਆ ਕੋਰੋਨਾ ਵਾਇਰਸ ਜ਼ਿਆਦਾ ਭੀੜ ਵਾਲੀ ਜਗ੍ਹਾ 'ਤੇ ਹੀ ਇਕ ਤੋਂ ਦੂਜੇ ਵਿਅਕਤੀ ਤੱਕ ਪਹੁੰਚਦਾ ਹੈ। ਪੁਲਸ ਦਾ ਪੂਰੇ ਦਿਨ ਪਬਲਿਕ ਡੀਲਿੰਗ ਦਾ ਕੰਮ ਹੁੰਦਾ ਹੈ।

ਪੁਲਸ ਕਰਮੀਆਂ ਨੂੰ ਇਨ੍ਹਾਂ ਗੱਲਾਂ ਨੂੰ ਅਪਣਾਉਣਾ ਚਾਹੀਦਾ ਹੈ :
ਨਾਕੇ 'ਤੇ ਤਾਇਨਾਤ ਪੁਲਸ ਕਰਮੀ ਆਪਣੇ ਮੂੰਹ 'ਤੇ ਮਾਸਕ ਪਾ ਕੇ ਰੱਖਣ।
ਜੇਕਰ ਕਿਸੇ ਚਾਲਕ ਨੂੰ ਖੰਘ, ਜ਼ੁਕਾਮ, ਬੁਖਾਰ ਦੇ ਲੱਛਣ ਹੋਣ ਤਾਂ ਐਲਕੋ ਸੈਂਸਰ 'ਚ ਟੈਸਟ ਨਾ ਕਰਨ
ਹਰ ਵਾਰ ਐਲਕੋ ਸੈਂਸਰ 'ਚ ਨਵੀਂ ਪਾਈਪ ਲਾਓ
ਪਬਲਿਕ ਡੀਲਿੰਗ ਕਰਨ ਵਾਲੇ ਪੁਲਸ ਕਰਮੀ ਦਿਨ 'ਚ ਕਈ ਵਾਰ ਆਪਣੇ ਹੱਥ ਸਾਬਣ ਨਾਲ ਧੋਣ।


author

Anuradha

Content Editor

Related News