‘ਨੇਤਾ ਜੀ ਕੀ ਰੈਲੀ ਮੇਂ ਕਿਉਂ ਨਹੀਂ ਜਾਤੇ ਹੋ ਕੋਰੋਨਾ’ ਸੁਣੋ ਬੱਚੇ ਵਲੋਂ ਗਾਇਆ ਭਾਵੁਕ ਗੀਤ (ਵੀਡੀਓ)
Wednesday, Apr 14, 2021 - 11:00 AM (IST)
ਜਲੰਧਰ (ਵੈਬ ਡੈਸਕ): ਪੰਜਾਬ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਰ ਜਾਰੀ ਹੈ। ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਕੋਰੋਨਾ ਕਰਕੇ ਸਕੂਲ ਬੰਦ ਪਏ ਹੋਏ ਹਨ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਇਕ ਬੱਚੇ ਦੀ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਗਾਣ ਗਾ ਕੇ ਕਹਿ ਰਿਹਾ ਹੈ ਕਿ ‘ਖੁੱਲ੍ਹਤੇ ਮੇਰੇ ਸਕੂਲ ਤੁਮ ਆ ਜਾਤੇ ਹੋ ਕੋਰੋਨਾ, ਨੇਤਾ ਜੀ ਕੀ ਰੈਲੀ ਮੇ ਕਿਉਂ ਨਹੀਂ ਜਾਤੇ ਹੋ ਕੋਰੋਨਾ’
ਇਹ ਵੀ ਪੜ੍ਹੋ: ਪੰਜਾਬ ’ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ (ਵੀਡੀਓ)
ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਕਈ ਸੂਬਿਆਂ ’ਚ ਕੋਰੋਨਾ ਕੇਸ ਲਗਾਤਾਰ ਵੱਧ ਰਹੇ ਹਨ। ਜਿਸ ਦੇ ਚੱਲਦਿਆਂ ਸਰਕਾਰਾਂ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਕਈ ਸੂਬਿਆਂ ’ਚ ਸਕੂਲ ਵੀ ਬੰਦ ਹਨ ਅਤੇ ਪੇਪਰ ਵੀ ਫ਼ਿਲਹਾਲ ਨਹੀਂ ਲਏ ਜਾ ਰਹੇ ਹਨ।
ਇਹ ਵੀ ਪੜ੍ਹੋ: ਕੋਰੋਨਾ ਅੱਗੇ ਬੇਵੱਸ 'ਨਾਈਟ ਕਰਫਿਊ' , ਜਲੰਧਰ ਜ਼ਿਲ੍ਹੇ 'ਚ 38 ਦਿਨਾਂ ’ਚ ਮਿਲੇ 12 ਹਜ਼ਾਰ ਤੋਂ ਵੱਧ ਨਵੇਂ ਮਾਮਲੇ
ਦੂਜੇ ਪਾਸੇ ਚੋਣਾਂ ਦਾ ਦੌਰ ਵੀ ਨਾਲੋਂ-ਨਾਲ ਚੱਲ ਰਿਹਾ ਹੈ। ਪਿਛਲੇ ਦਿਨੀਂ 3 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਵਿਧਾਨ ਸਭਾ ਦੀਆਂ ਚੋਣਾਂ ਸਪੰਨ ਹੋਈਆਂ ਹਨ ਅਤੇ ਪੱਛਮੀ ਬੰਗਾਲ ’ਚ 8 ਪੜਾਅ ’ਚ ਕਰਵਾਈਆਂ ਜਾ ਰਹੀਆਂ ਅਜੇ ਵੀ ਚੱਲ ਰਹੀਆਂ ਹਨ। ਅਜਿਹੇ ਮਾਹੌਲ ਨੂੰ ਦੇਖਦਿਆਂ ਹੋਇਆਂ ਬੱਚਿਆਂ ਦੇ ਮਨ ’ਚ ਸਵਾਲ ਉੱਠ ਰਹੇ ਹਨ ਕਿ ਜੇਕਰ ਰਾਜਨੀਤਿਕ ਰੈਲੀਆਂ ’ਚ ਲੋਕਾਂ ਦਾ ਇਕੱਠ ਹੋ ਰਿਹਾ ਹੈ ਤਾਂ ਸਕੂਲ ਕਿਉਂ ਬੰਦ ਹਨ।
ਇਹ ਵੀ ਪੜ੍ਹੋ: ਮੀਰਪੁਰ ਪਿੰਡ ’ਚ ਦਰਦਨਾਕ ਹਾਦਸਾ, ਸੁੱਤੇ ਹੋਏ ਪਰਿਵਾਰ ’ਤੇ ਡਿੱਗੀ ਛੱਤ, 11 ਸਾਲਾ ਬੱਚੇ ਦੀ ਮੌਤ (ਤਸਵੀਰਾਂ)