ਕਰਫਿਊ ਦੌਰਾਨ ਮੁਸ਼ਕਲ ਹਾਲਾਤ ''ਚ ਰਹਿ ਰਹੇ ਕਸ਼ਮੀਰ ''ਚ ਫਸੇ ਪੰਜਾਬੀ

04/20/2020 1:00:16 PM

ਗੁਰਦਾਸਪੁਰ (ਹਰਮਨ): ਕੋਰੋਨਾ ਵਾਇਰਸ ਕਾਰਨ ਹੋਏ ਲਾਕਡਾਊਨ ਦੌਰਾਨ ਕਸ਼ਮੀਰ ਦੇ ਵੱਖ-ਵੱਖ ਜ਼ਿਲਿਆਂ 'ਚ ਫਸੇ ਪੰਜਾਬੀ ਨੌਜਵਾਨਾਂ ਸਮੇਤ ਯੂ. ਪੀ. ਅਤੇ ਬਿਹਾਰ ਦੇ ਕਈ ਮਜ਼ਦੂਰ/ਕਾਰੀਗਰ ਬੇਹੱਦ ਮੁਸ਼ਕਲ ਹਾਲਾਤ 'ਚੋਂ ਗੁਜ਼ਰ ਰਹੇ ਹਨ। ਖਾਸ ਤੌਰ 'ਤੇ ਪੁਲਵਾਮਾ ਜ਼ਿਲੇ ਦੇ ਤਰਾਲ ਇਲਾਕੇ 'ਚ ਇਕ ਕਾਲਜ ਵਿਚ ਬੰਦ ਕੀਤੇ ਗਏ ਕਰੀਬ 250 ਮਜ਼ਦੂਰ ਤੇ ਕਾਰੀਗਰਾਂ ਨੇ ਅੱਜ ਆਪਣੀ ਵੀਡੀਓ ਜਾਰੀ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਨੇੜੇ ਰਾਤ ਸਮੇਂ ਘਰਾਂ 'ਚ ਸੁੱਟੇ ਧਮਕੀ ਭਰੇ ਪੱਤਰ

'ਜਗ ਬਾਣੀ' ਨਾਲ ਸੰਪਰਕ ਕਰਕੇ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਸੁਖਦੇਵ ਰਾਜ, ਅਸ਼ਵਨੀ ਕੁਮਾਰ ਅਤੇ ਜੋਗਿੰਦਰਪਾਲ ਆਦਿ ਸਮੇਤ ਗੁਰਦਾਸਪੁਰ ਜ਼ਿਲੇ ਦੇ ਕਈ ਨੌਜਵਾਨਾਂ ਨੇ ਦੱਸਿਆ ਕਿ ਸ਼੍ਰੀਨਗਰ ਪੁਲਸ ਨੇ ਉਨ੍ਹਾਂ ਨੂੰ ਘਰਾਂ 'ਚੋਂ ਚੁੱਕ ਕੇ ਤਰਾਲ ਦੇ ਡਿਗਰੀ ਕਾਲਜ 'ਚ ਬੰਦ ਕੀਤਾ ਹੋਇਆ ਹੈ। ਵੱਖ-ਵੱਖ ਥਾਵਾਂ ਤੋਂ ਚੁੱਕ ਕੇ ਲਿਆਂਦੇ ਗਏ ਕਰੀਬ 250 ਕਾਰੀਗਰ ਅਤੇ ਮਜ਼ਦੂਰ ਇਸ ਕਾਲਜ ਵਿਚ ਬੰਦ ਹਨ, ਜਿਨ੍ਹਾਂ ਲਈ ਰੋਟੀ ਦਾ ਪ੍ਰਬੰਧ ਕਰਨ ਲਈ ਹਲਵਾਈ ਤਾਂ ਲਾਇਆ ਗਿਆ ਹੈ ਪਰ ਉਨ੍ਹਾਂ ਨੂੰ ਬਹੁਤ ਮਾੜਾ ਖਾਣਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸਾਰੇ ਬਿਲਕੁੱਲ ਠੀਕ-ਠਾਕ ਸਨ ਅਤੇ ਆਪਣੇ-ਆਪਣੇ ਕਿਰਾਏ ਦੇ ਘਰਾਂ ਵਿਚ ਬਹੁਤ ਆਰਾਮ ਨਾਲ ਰਹਿ ਰਹੇ ਸਨ ਪਰ ਪੁਲਸ ਨੇ ਉਨ੍ਹਾਂÎ ਨੂੰ ਘਰਾਂ 'ਚੋਂ ਕੱਢ ਕੇ ਇਸ ਕਾਲਜ ਵਿਚ ਬੰਦ ਕਰ ਦਿੱਤਾ ਹੈ, ਜਿਥੇ ਹਾਲਾਤ ਇਹ ਬਣ ਗਏ ਹਨ ਕਿ ਹੁਣ ਇਕ-ਇਕ ਕਮਰੇ ਵਿਚ 20 ਤੋਂ 30 ਵਿਅਕਤੀਆਂ ਨੂੰ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਤਾਂ ਉਹ ਠੀਕ ਹਾਲਤ ਵਿਚ ਹਨ ਪਰ ਹੁਣ ਜਿਹੜੇ ਹਾਲਾਤ ਵਿਚ ਉਹ ਰਹਿ ਰਹੇ ਹਨ, ਉਸ ਮੁਤਾਬਕ ਉਨ੍ਹਾਂ ਨੂੰ ਨਹੀਂ ਲਗਦਾ ਕਿ ਉਹ ਜ਼ਿਆਦਾ ਦਿਨ ਠੀਕ ਰਹਿ ਸਕਣਗੇ।

ਇਹ ਵੀ ਪੜ੍ਹੋ: ਮੋਗਾ: ਕਰਫਿਊ ਦੌਰਾਨ ਪੰਜਾਬ ਜੀਆਂ ਦੀ ਬਾਰਾਤ ਲੈ ਕੇ ਗਿਆ ਲਾੜਾ, ਪੁਲਸ ਨੇ ਇੰਝ ਕੀਤਾ ਸੁਆਗਤ

ਗਰਭਵਤੀ ਔਰਤ ਵੀ ਮੁਸ਼ਕਲ ਹਾਲਤ 'ਚ
ਇਕ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਸ ਦੀ ਗਰਭਵਤੀ ਪਤਨੀ ਅਤੇ ਉਸਦੀ ਭੈਣ ਨੂੰ ਵੀ ਇਸੇ ਕਾਲਜ ਵਿਚ ਰੱਖਿਆ ਜਾ ਰਿਹਾ ਹੈ ਅਤੇ ਉਸਦੀ ਪਤਨੀ ਦੀ ਹਾਲਤ ਠੀਕ ਨਾ ਹੋਣ ਦੇ ਬਾਵਜੂਦ ਉਥੇ ਦਾ ਪ੍ਰਸ਼ਾਸਨ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੈ।

ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ਤੋਂ ਆਏ ਵਿਅਕਤੀ ਦੀ ਮੌਤ, SHO ਤੇ ਡਾਕਟਰ ਨੇ ਅਰਥੀ ਨੂੰ ਦਿੱਤਾ ਮੋਢਾ

ਮੁੱਖ ਮੰਤਰੀ ਕੈਪਟਨ ਨੂੰ ਕੀਤੀ ਫਰਿਆਦ
ਉਕਤ ਵਿਅਕਤੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਫਰਿਆਦ ਕੀਤੀ ਹੈ ਕਿ ਉਹ ਉਨ੍ਹਾਂ ਦੀ ਸਾਰ ਲੈਣ ਅਤੇ ਉਨ੍ਹਾਂ ਨੂੰ ਵਾਪਸ ਪੰਜਾਬ ਲਿਆਉਣ ਦਾ ਪ੍ਰਬੰਧ ਕਰਨ ਪਰ ਜੇਕਰ ਕੈਪਟਨ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਘੱਟੋ-ਘੱਟ ਉਨ੍ਹਾਂ ਨੂੰ ਕਸ਼ਮੀਰ ਵਿਚ ਉਨ੍ਹਾਂ ਦੇ ਕਿਰਾਏ ਦੇ ਘਰਾਂ ਵਿਚ ਹੀ ਭੇਜਣ ਲਈ ਕਸ਼ਮੀਰ ਪ੍ਰਸ਼ਾਸਨ ਨਾਲ ਗੱਲਬਾਤ ਕਰਨ, ਤਾਂ ਜੋ ਉਹ ਆਪਣੇ ਘਰਾਂ 'ਚ ਸੁਰੱਖਿਅਤ ਰਹਿ ਸਕਣ।


Shyna

Content Editor

Related News