ਪੰਜਾਬ ''ਚ ਕੋਰੋਨਾ ਦਾ ਕਹਿਰ : ਸੱਚਾਈ ਤੋਂ ਪਿੱਛੇ ਚੱਲ ਰਿਹੈ ਸਰਕਾਰ ਦਾ ਹੈਲਥ ਬੁਲੇਟਿਨ

Thursday, Apr 23, 2020 - 02:10 PM (IST)

ਚੰਡੀਗੜ੍ਹ (ਸ਼ਰਮਾ) : ਸੂਬੇ 'ਚ ਕੋਰੋਨਾ ਵਾਇਰਸ ਪੀੜਿਤਾਂ ਦੀ ਗਿਣਤੀ 'ਚ ਦਿਨ ਪ੍ਰਤੀ ਦਿਨ ਵਾਧਾ ਦਰਜ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਸੂਬੇ 'ਚ ਬੇਸ਼ੱਕ 11 ਮਾਮਲੇ ਸਾਹਮਣੇ ਆਏ ਸਨ ਪਰ ਸਰਕਾਰੀ ਬੁਲੇਟਿਨ 'ਚ ਸਿਰਫ 6 ਨਵੇਂ ਮਾਮਲੇ ਦਿਖਾਏ ਗਏ। ਜਿਸ ਦੇ ਚਲਦੇ ਪਿਛਲੇ ਦਿਨੀਂ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 251 ਦਿਖਾਈ ਗਈ ਹਾਲਾਂਕਿ ਜਲੰਧਰ ਜ਼ਿਲ੍ਹੇ ਨਾਲ ਸਬੰਧਤ 5 ਮਾਮਲੇ ਇਸ 'ਚ ਜੋੜੇ ਨਹੀਂ ਗਏ ਸਨ। ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਹ 5 ਮਾਮਲੇ ਬੁਲੇਟਿਨ 'ਚ ਜੋੜੇ ਗਏ ਤਾਂ ਕਿ ਰੋਜ਼ ਦਾ ਅੰਕੜਾ ਬੈਲੇਂਸਡ ਰਹੇ।

ਬੁਲੇਟਿਨ ਅਨੁਸਾਰ ਬੁੱਧਵਾਰ ਨੂੰ 1 ਨਵਾਂ ਮਾਮਲਾ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਹੈ। ਇਸ ਤਰ੍ਹਾਂ ਬੁੱਧਵਾਰ ਤੱਕ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ 257 ਹੋ ਗਈ। ਸੂਬੇ ਸਰਕਾਰ ਵਲੋਂ ਜਾਰੀ ਬੁਲੇਟਿਨ ਅਨੁਸਾਰ ਬੁੱਧਵਾਰ ਤੱਕ 7887 ਸੈਂਪਲ ਜਾਂਚ ਲਈ ਭੇਜੇ ਗਏ, ਜਿਨ੍ਹਾਂ 'ਚੋਂ 257 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ ਜਦੋਂ ਕਿ 7100 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ। ਇਲਾਜ ਤੋਂ ਬਾਅਦ 53 ਮਰੀਜ਼ ਠੀਕ ਹੋ ਚੁੱਕੇ ਹਨ ਜਦੋਂ ਕਿ 16 ਦੀ ਇਸਦੌਰਾਨ ਮੌਤ ਹੋ ਗਈ ।

ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲਿਆਂ ਦੀ ਜ਼ਿਲਾਵਾਰ ਸੂਚੀ
ਮੋਹਾਲੀ       62
ਜਲੰਧਰ      53
ਪਟਿਆਲਾ   31
ਪਠਾਨਕੋਟ   24
ਸ.ਬੀ.ਐੱਸ. ਨਗਰ  19
ਲੁਧਿਆਣਾ    16
ਅੰਮ੍ਰਿਤਸਰ   11
ਮਾਨਸਾ       11
ਹੁਸ਼ਿਆਰਪੁਰ 07
ਮੋਗਾ           04
ਫਰੀਦਕੋਟ    03
ਰੂਪਨਗਰ    03
ਸੰਗਰੂਰ      03
ਬਰਨਾਲਾ    02
ਫ਼ਤਹਿਗੜ੍ਹ ਸਾਹਿਬ 02
ਕਪੂਰਥਲਾ  03
ਗੁਰਦਾਸਪੁਰ  01
ਮੁਕਤਸਰ    01
ਫਿਰੋਜ਼ਪੁਰ   01


Anuradha

Content Editor

Related News