''ਅੱਜ ਉੱਜੜੇ ਹੋਏ ਫਕੀਰ ਨੂੰ ਨੀ ਕੋਈ ਵਸਦਾ ਰੱਖ ਲਓ...''

3/26/2020 6:00:20 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) : ਕੋਰੋਨਾ ਵਾਇਰਸ ਤ੍ਰਾਸਦੀ ਦਾ ਸੇਕ ਪੰਜਾਬ ਨੂੰ ਲੱਗਣ ਤੋਂ ਬਚਾਉਣ ਹਿੱਤ ਪੰਜਾਬ ਦੇ ਤਮਾਮ ਧਾਰਮਕ, ਸਿਆਸੀ ਤੇ ਪ੍ਰਾਈਵੇਟ ਸੈਕਟਰ ਇਕ ਮੰਚ 'ਤੇ ਇਕੱਤਰ ਹੋ ਕੇ ਅੱਜ ਲੋਕ-ਪੱਖੀ ਸਾਂਝੀ ਤੇ ਸ਼ਲਾਘਾਯੋਗ ਭੂਮਿਕਾ ਨਿਭਾਅ ਰਿਹਾ ਹੈ। ਪ੍ਰੋ. ਪੂਰਨ ਸਿੰਘ ਦਾ ਇਹ ਕਥਨ ਕਿ 'ਪੰਜਾਬ ਸਾਰਾ ਵਸਦਾ ਗੁਰਾਂ ਦੇ ਨਾਂਅ 'ਤੇ, ਪੰਜਾਬ ਦੀ ਅਜੋਕੀ ਸਥਿਤੀ 'ਤੇ ਸਹੀ ਢੁਕ ਰਿਹਾ ਹੈ। ਸੂਬੇ 'ਚ ਹਰ ਵਰਗ ਮੌਕਾਪ੍ਰਸਤੀ, ਵਿਤਕਰੇ ਭੁੱਲ ਕੇ ਮਨੁੱਖਤਾ ਪ੍ਰਤੀ ਸਰਬਸਾਂਝੇ ਫਰਜ਼ਾਂ 'ਚ ਆਪੋ-ਆਪਣੇ ਖਿੱਤੇ ਦੀ ਹਾਜ਼ਰੀ ਲਗਵਾ ਰਿਹਾ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਚੱਜੀ ਪਹਿਲਕਦਮੀ ਕਰਦਿਆਂ ਜਿਥੇ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ 'ਚ ਕਰਫਿਊ ਲਗਾ ਦਿੱਤਾ, ਉੱਥੇ ਸਿਹਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਨੂੰ ਲੋਕ-ਹਿੱਤਾਂ ਦਾ ਇਹ ਫੈਸਲਾ ਹਰ ਕੀਮਤ 'ਤੇ ਲਾਗੂ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਪੰਜਾਬ ਮੰਤਰੀ ਮੰਡਲ ਤੇ ਵਿਧਾਇਕਾਂ ਨੇ ਆਪਣੀ ਇਕ-ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ 'ਚ ਦੇਣ ਦੀ ਵੀ ਤਜਵੀਜ਼ ਰੱਖੀ ਹੈ।

PunjabKesari

ਇਹ ਵੀ ਪੜ੍ਹੋ ► ਕੋਰੋਨਾ ਵਾਇਰਸ : ਪੰਜਾਬ ਦੇ ਡੀ. ਜੀ. ਪੀ. ਵਲੋਂ ਜਨਤਾ ਤੇ ਮੀਡੀਆ ਨੂੰ ਅਪੀਲ, ਸਬਰ ਰੱਖਣ ਲਈ ਕਿਹਾ     

ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਖੁਲਾਸਾ ਕੀਤਾ ਹੈ ਕਿ ਉਨ੍ਹ ਾਂ ਦੀ ਪਾਰਟੀ ਦੇ ਸਮੁੱਚੇ ਵਿਧਾਇਕਾਂ ਨੇ ਆਪਣੀ ਇਕ-ਇਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ 'ਚ ਬਤੌਰ ਯੋਗਦਾਨ ਦਿੱਤੀ ਹੈ। ਕੁਝ ਰਹਿੰਦੇ ਵਿਧਾਇਕ ਅਗਲੇ ਦਿਨੀਂ ਆਪਣੀ ਤਨਖਾਹ ਜਮ੍ਹਾ ਕਰਵਾ ਦੇਣਗੇ। ਪਾਰਟੀ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵੀ ਸੀ. ਐੱਮ. ਰਾਹਤ ਫੰਡ 'ਚ ਆਪਣੀ ਤਨਖਾਹ ਦੇ ਚੁੱਕੇ ਹਨ। ਪਾਰਟੀ ਹਰ ਸੰਭਵ ਸਹਿਯੋਗ ਸਰਕਾਰ ਨੂੰ ਦੇਣ ਹਿੱਤ ਵਚਨਬੱਧ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੁੱਖ ਮੰਤਰੀ ਰਾਹਤ ਫੰਡ 'ਚ ਆਪਣੀ ਇਕ-ਇਕ ਮਹੀਨੇ ਦੀ ਤਨਖਾਹ ਪਾਰਟੀ ਵਿਧਾਇਕਾਂ ਵਲੋਂ ਜਮ੍ਹਾ ਕਰਵਾਉਣ ਦੀ ਜਿਥੇ ਗੱਲ ਕਹੀ ਹੈ, ਉਥੇ ਸਰਕਾਰ ਨੂੰ ਹਰ ਸਹਿਯੋਗ ਦੇਣ ਦੀ ਗੱਲ ਕੀਤੀ ਹੈ।

ਇਹ ਵੀ ਪੜ੍ਹੋ ► ਨਾਂਦੇਡ਼ ’ਚ ਫਸੇ ਪੰਜਾਬ ਦੇ 2000 ਸ਼ਰਧਾਲੂਆਂ ਦੀ ਵਾਪਸੀ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਅਪੀਲ : ਅਮਰਿੰਦਰ     

ਐੱਸ. ਜੀ. ਪੀ. ਸੀ. ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਨੁਸਾਰ ਸੂਬੇ ਭਰ 'ਚ ਕਮੇਟੀ ਅਧੀਨ ਆਉਂਦੇ ਗੁਰੂਘਰਾਂ ਦੇ ਮੈਨੇਜਰਾਂ ਨੂੰ ਹਰ ਸੰਭਵ ਸਹਿਯੋਗ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੂੰ ਦੇਣ ਦੀਆਂ ਜਿਥੇ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਉਥੇ ਹੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਰਾਂ ਦੇ 150 ਤੋਂ ਜ਼ਿਆਦਾ ਕਮਰੇ ਸਿਹਤ ਵਿਭਾਗ ਨੂੰ ਇਸ ਤ੍ਰਾਸਦੀ ਲਈ ਵਰਤਣ ਹਿੱਤ ਮੁਹੱਈਆ ਕੀਤੇ ਹਨ। ਇਸੇ ਤਰ੍ਹਾਂ ਹੀ ਕੌਮ ਦੇ ਪ੍ਰ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਗੁ. ਪ੍ਰਮੇਸ਼ਵਰ ਦੁਆਰ ਸ਼ੇਖੂਪੁਰ (ਪਟਿਆਲਾ) ਦਾ ਸਿਹਤ ਕੇਂਦਰ ਕੋਰੋਨਾ ਵਾਇਰਸ ਦੀ ਤ੍ਰਾਸਦੀ ਹਿੱਤ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਸੂਬੇ 'ਚ ਵੱਖ-ਵੱਖ ਸੰਸਥਾਵਾਂ, ਸਮਾਜ ਸੇਵੀ ਜਥੇਬੰਦੀਆਂ ਆਪਣੇ ਮੌਲਿਕ ਫਰਜ਼ ਪਛਾਣਦਿਆਂ ਪਿੰਡਾਂ-ਸ਼ਹਿਰਾਂ ਅਤੇ ਕਸਬਿਆਂ 'ਚ ਘੁੰਮਦੇ ਹੋਏ ਲੋੜਵੰਦ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਪੰਜਾਬ ਦੇ ਇਤਿਹਾਸ 'ਚ ਅਜਿਹਾ ਲੰਬੇ ਅਰਸੇ ਬਾਅਦ ਹੋ ਰਿਹਾ ਹੈ, ਜਿਸ ਤਹਿਤ ਪੁਰਖਿਆਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਸਮੁੱਚੀਆਂ ਧਿਰਾਂ ਇਸ ਦੁਖਾਂਤ ਵਿਰੁੱਧ ਇਕਜੁਟ ਨਜ਼ਰ ਆ ਰਹੀਆਂ ਹਨ। ਪੰਜਾਬ ਦਾ ਅਣਖੀ, ਕੌਮਪ੍ਰਸਤ ਅਤੇ ਮਨੁੱਖਤਾ ਹਿਤੈਸ਼ੀ ਖਿੱਤਾ ਜੋ ਕਦੇ ਦੇਸ਼ ਦੀ ਖੜਗਭੁਜਾ ਕਰ ਕੇ ਜਾਣਿਆ ਜਾਂਦਾ ਸੀ , ਅੱਜ ਆਰਥਿਕ ਕੰਗਾਲੀ, ਕੁਦਰਤੀ ਆਫਤਾਂ ਅਤੇ ਵਿਤਕਰੇ ਭਰਪੂਰ ਨੀਤੀਆਂ ਦਾ ਸ਼ਿਕਾਰ ਹੋ ਕੇ ਉੱਜੜੇ ਫਕੀਰ ਦੀ ਹੈਸੀਅਤ ਹੰਢਾਅ ਰਿਹਾ ਹੈ। ਇਸ ਨੂੰ ਬਚਾਉਣ ਲਈ ਅੱਜ ਸਾਰੇ ਲੋਕ ਇਸ ਕੁਦਰਤੀ ਆਫਤ ਮੌਕੇ ਇਕਜੁਟ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ ► ਕਰਫਿਊ ਦੌਰਾਨ ਬਠਿੰਡਾ ਵਾਸੀਆਂ ਲਈ ਮਨਪ੍ਰੀਤ ਬਾਦਲ ਦਾ ਸੁਨੇਹਾ (ਵੀਡੀਓ)     ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

This news is Edited By Anuradha