ਕੋਰੋਨਾ ਸੰਕਟ ਦਰਮਿਆਨ ਪੁਲਸ ਮੁਲਾਜ਼ਮਾਂ ਦੀ ਤਨਖਾਹ ''ਤੇ ਮਨਪ੍ਰੀਤ ਬਾਦਲ ਦਾ ਸਪੱਸ਼ਟੀਕਰਨ

Friday, Apr 10, 2020 - 06:58 PM (IST)

ਚੰਡੀਗੜ੍ਹ : ਕੋਰੋਨਾ ਸੰਕਟ ਦਰਮਿਆਨ ਪੰਜਾਬ ਦੇ ਪੁਲਸ ਮੁਲਾਜ਼ਮਾਂ ਦੀ ਰੁਕੀ ਹੋਈ ਤਨਖਾਹ 'ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਪੱਸ਼ਟੀਕਰਨ ਦਿੱਤਾ ਹੈ। ਮਨਪ੍ਰੀਤ ਬਾਦਲ ਦਾ ਕਹਿਣਾ ਹੈ ਕਿ ਪੰਜਾਬ ਲੰਮੇ ਅਰਸੇ ਬਾਅਦ ਆਰਥਿਕ ਪੱਖੋਂ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵਿੱਤ ਵਿਭਾਗ ਦਾ ਕੰਟਰੈਕਟ ਟਾਟਾ ਕੰਸਲਟੈਂਟ ਨਾਲ ਸੀ ਅਤੇ ਇਸ ਪ੍ਰਕਿਰਿਆ ਲਈ ਆਈ. ਐੱਫ. ਐੱਮ. ਐੱਸ. ਸਾਫਟਵੇਅਰ ਵਰਤਿਆ ਜਾਂਦਾ ਹੈ। ਮਨਪ੍ਰੀਤ ਨੇ ਕਿਹਾ ਕਿ ਫਾਇਨਾਂਸ ਵਿਭਾਗ ਦਾ ਟਾਟਾ ਕੰਸਲਟੈਂਟ ਨਾਲ ਠੇਕਾ 15 ਮਾਰਚ ਨੂੰ ਖਤਮ ਹੋ ਚੁੱਕਾ ਹੈ। ਲਿਹਾਜ਼ਾ ਹੁਣ ਇਸ ਦੀ ਵਾਗਡੋਰ ਨਵੀਂ ਕੰਪਨੀ ਨੂੰ ਦਿੱਤੀ ਗਈ ਜਿਸ ਕਾਰਨ ਤਨਖਾਹ ਭੇਜਣ ਵਿਚ ਦੇਰੀ ਹੋ ਰਹੀ ਹੈ। ਵਿੱਤ ਮੰਤਰੀ ਨੇ ਆਖਿਆ ਕਿ ਇਸ 'ਤੇ ਕੰਮ ਚੱਲ ਰਿਹਾ ਹੈ ਅਤੇ ਹੌਲੀ-ਹੌਲੀ ਸਾਰੇ ਮਹਿਕਮਿਆਂ ਦੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ। 

ਇਹ ਵੀ ਪੜ੍ਹੋ : ਕੋਰੋਨਾ ''ਤੇ ਕੈਪਟਨ ਦਾ ਵੱਡਾ ਬਿਆਨ, ਜੁਲਾਈ-ਅਗਸਤ ''ਚ ਕੋਵਿਡ-19 ਪੀਕ ''ਤੇ ਹੋਵੇਗਾ    

ਵਿੱਤ ਮੰਤਰੀ ਨੇ ਆਖਿਆ ਅੱਜ ਦੁਨੀਆ ਇਕ ਖਤਰਨਾਕ ਦੁਸ਼ਮਣ ਨਾਲ ਲੜਾਈ ਲੜ ਰਹੀ ਹੈ। ਇਸ ਦਰਮਿਆਨ ਭਾਰਤ ਦੇ ਲਗਭਗ ਅੱਧਾ ਦਰਜਨ ਸੂਬਿਆਂ ਨੇ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ 40 ਤੋਂ 60 ਫੀਸਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੋਇਆ ਹੈ ਪਰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਮੁਲਾਜ਼ਮਾਂ ਦੀ ਤਨਖਾਹ ਵਿਚ ਕੋਈ ਕਟੌਤੀ ਨਹੀਂ ਕਰਾਂਗੇ। ਮਨਪ੍ਰੀਤ ਨੇ ਆਖਿਆ ਕਿ ਜਲਦ ਹੀ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਅਦਾ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਕੋਰੋਨਾ ਨਾਲ ਮਰੇ ਵਿਅਕਤੀ ਦੀ ਦੇਹ ਦਾ ਸਨਮਾਨ ਤੇ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਹੋਵੇ ਸਸਕਾਰ    


Gurminder Singh

Content Editor

Related News