ਕੋਰੋਨਾ ਵਾਇਰਸ: ਅੰਮ੍ਰਿਤਸਰ ''ਚ ਸਾਦਗੀ ਨਾਲ ਹੋਇਆ ਵਿਆਹ, ਪੁਲਸ ਬਣੀ ''ਬਾਰਾਤੀ'' (ਵੀਡੀਓ)

Sunday, Apr 26, 2020 - 06:15 PM (IST)

ਅੰਮ੍ਰਿਤਸਰ (ਸੁਮਿਤ ਖੰਨਾ): ਪੰਜਾਬ 'ਚ ਕਰਫਿਊ ਦੇ ਚੱਲਦੇ ਵਿਆਹ ਹੁਣ ਸਾਦਗੀ ਨਾਲ ਹੋ ਰਹੇ ਹਨ। ਜਾਣਕਾਰੀ ਮੁਤਾਬਕ ਪੰਜਾਬ 'ਚ ਅਕਸਰ ਵਿਆਹਾਂ 'ਚ ਬੇਹੱਦ ਖਰਚਾ ਕੀਤਾ ਜਾਂਦਾ ਸੀ ਪਰ ਹੁਣ ਕੋਰੋਨਾ ਵਾਇਰਸ ਦੇ ਚੱਲਦੇ ਵੱਖ-ਵੱਖ ਸ਼ਹਿਰਾਂ 'ਚ ਵਿਆਹ ਸਾਦਗੀ ਨਾਲ ਕੀਤੇ ਜਾ ਰਹੇ ਹਨ। ਤਾਜਾ ਮਾਮਲਾ ਅੰਮ੍ਰਿਤਸਰ ਦਾ ਸਾਹਮਣੇ ਆਇਆ ਹੈ, ਜਿਸ 'ਚ ਕੇਵਲ 10 ਲੋਕਾਂ ਦੀ ਬਾਰਾਤ ਆਈ। ਇਸ 'ਚ ਲਾੜਾ-ਲਾੜੀ ਦੇ 5-5 ਮੈਂਬਰ 'ਤੇ ਪੰਜਾਬ ਪੁਲਸ ਬਾਰਾਤੀ ਬਣੀ। ਇਸ ਵਿਆਹ 'ਚ ਸੋਸ਼ਲ ਡਿਸਟੈਂਸਿੰਗ ਦੇ ਨਾਲ-ਨਾਲ ਸਾਫ-ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਗਿਆ।

PunjabKesari

ਦੱਸਣਯੋਗ ਹੈ ਕਿ ਇਸ ਵਿਆਹ 'ਚ ਲਾਵਾਂ ਫੇਰੇ ਤੋਂ ਬਾਅਦ ਸਮਾਜਿਕ ਸੰਸਥਾਵਾਂ ਅਤੇ ਪੁਲਸ ਦੇ ਸਹਿਯੋਗ ਨਾਲ ਕੁਝ ਸਾਮਾਨ ਭੇਂਟ ਕੀਤਾ ਗਿਆ। ਇਹ ਵਿਆਹ ਸਰਬੱਤ ਦਾ ਭਲਾ ਐਜੂਕੇਸ਼ਨ ਸੁਸਾਇਟੀ ਵਲੋਂ ਕਰਵਾਇਆ ਗਿਆ ਹੈ । ਸੰਸਥਾ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਅਸੀਂ ਗਰੀਬ ਪਰਿਵਾਰਾਂ ਦੇ ਸਾਦਗੀ ਨਾਲ ਵਿਆਹ ਕਰਦੇ ਆ ਰਹੇ ਹਾਂ ਅਤੇ ਅੱਗੇ ਵੀ ਗਰੀਬ ਲੋਕਾਂ ਦੀ ਇਸੇ ਤਰ੍ਹਾਂ ਹੀ ਮਦਦ ਕਰਦੇ ਰਹਾਂਗੇ।

PunjabKesari


author

Shyna

Content Editor

Related News