ਪਟਿਆਲਾ ਕਾਂਡ ਪਿੱਛੋਂ ਐਕਸ਼ਨ ''ਚ ਪੰਜਾਬ ਪੁਲਸ, ਚੁੱਕਿਆ ਇਹ ਸਖਤ ਕਦਮ
Monday, Apr 13, 2020 - 06:55 PM (IST)
ਅੰਮ੍ਰਿਤਸਰ (ਅਰੁਣ) : ਪਟਿਆਲਾ ਸ਼ਹਿਰ ਵਿਚ ਨਿਹੰਗ ਸਿੰਘ ਵੱਲੋਂ ਨਾਕਾ ਪਾਰਟੀ ਉਪਰ ਕੀਤੇ ਜਾਨਲੇਵਾ ਹਮਲੇ ਦੀ ਘਟਨਾ ਮਗਰੋਂ ਸੂਬੇ ਭਰ ਵਿਚ ਪੁਲਸ ਦੇ ਨਾਕਿਆਂ ਨੂੰ ਹਾਈਟੈਕ ਕੀਤਾ ਜਾ ਰਿਹਾ ਹੈ। ਪੁਲਸ ਦੇ ਏ.ਐਸ.ਆਈ ਉਪਰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਦਿਆਂ ਬੇਰਹਿਮੀ ਨਾਲ ਉਸ ਦਾ ਗੁੱਟ ਵੱਢਣ ਮੌਕੇ ਇਹ ਸਾਫ ਤੌਰ 'ਤੇ ਦੇਖਣ ਵਿਚ ਆਇਆ ਨਾਕਾ ਪਾਰਟੀ 'ਤੇ ਮੌਜੂਦ ਪੁਲਸ ਮੁਲਾਜ਼ਮ ਜੋ ਸਿਰਫ ਹੱਥਾਂ ਵਿਚ ਡੰਡੇ ਹੀ ਫੜੀ ਸਨ ਅਤੇ ਕਿਸੇ ਵੀ ਮੁਲਾਜ਼ਮ ਕੋਲ ਸਵੈ-ਰੱਖਿਆ ਲਈ ਕੋਈ ਗੰਨ ਨਹੀਂ ਦੇਖੀ ਗਈ। ਜਿਸ ਦੇ ਸਿੱਟੇ ਵਜੋਂ ਹੀ ਏ.ਐਸ.ਆਈ ਨੂੰ ਨਿਹੰਗ ਸਿੰਘ ਵੱਲੋਂ ਕੀਤੇ ਗਏ ਜਾਨਲੇਵਾ ਹਮਲੇ ਦਾ ਸ਼ਿਕਾਰ ਹੋਣਾ ਪਿਆ।
ਪਟਿਆਲਾ ਦੀ ਘਟਨਾ ਮਗਰੋਂ ਪੰਜਾਬ ਪੁਲਸ ਹੋਈ ਮੁਸਤੈਦ
ਪਟਿਆਲਾ ਦੀ ਖੋਫਨਾਕ ਘਟਨਾ ਦੇ ਮਗਰੋਂ ਸੂਬੇ ਭਰ ਵਿਚ ਪੁਲਸ ਦੀ ਮੁਸਤੈਦੀ ਨੂੰ ਹਾਈਟੈਕ ਕੀਤਾ ਜਾ ਰਿਹਾ ਹੈ। ਕਮਿਸ਼ਨਰ ਪੁਲਸ ਅੰਮ੍ਰਿਤਸਰ ਵੱਲੋਂ ਵੀ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਹਰੇਕ ਨਾਕੇ ਉਪਰ ਹਥਿਆਰ ਬੰਦ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦਾ ਪ੍ਰਕੋਪ, ਦੋ ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ
ਪੁਲਸ ਮੁਲਾਜ਼ਮਾਂ ਦੀ ਸਵੈ ਸੁਰੱਖਿਆ ਅਹਿਮ ਜ਼ਰੂਰੀ : ਪੁਲਸ ਕਮਿਸ਼ਨਰ
ਪੁਲਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪਟਿਆਲਾ ਸ਼ਹਿਰ ਵਿਚ ਵਾਪਰੀ ਇਸ ਘਟਨਾ ਤੋਂ ਬਾਅਦ ਕਰਫਿਊ ਦੌਰਾਨ ਡਿਊਟੀ ਕਰ ਰਹੇ ਹਰੇਕ ਮੁਲਾਜ਼ਮ ਨੂੰ ਵਿਸ਼ੇਸ਼ ਹਿਦਾਇਤਾਂ ਜਾਰੀ ਕਰਦਿਆਂ ਸਵੈ-ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਹਰੇਕ ਨਾਕਾ ਪਾਰਟੀ ਨੂੰ ਹਥਿਆਰਬੰਦ ਮੁਲਾਜ਼ਮ ਤਾਇਨਾਤ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦਰਮਿਆਨ ਕੈਪਟਨ ਨੇ ਸੱਦੀ ਸਰਬ ਪਾਰਟੀ ਮੀਟਿੰਗ
ਜ਼ੋਨ ਅਧਿਕਾਰੀ ਨਾਕਾ ਪਾਰਟੀਆਂ 'ਤੇ ਰੱਖਣਗੇ ਬਾਜ਼ ਅੱਖ : ਐੱਸ.ਐੱਸ.ਪੀ ਦੁੱਗਲ
ਜ਼ਿਲਾ ਦਿਹਾਤੀ ਪੁਲਸ ਮੁੱਖੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਕਰਫਿਊ ਦੌਰਾਨ ਡਿਊਟੀ ਕਰ ਰਹੇ ਕਰੀਬ 1300 ਮੁਲਾਜ਼ਮਾਂ ਨੂੰ ਸਵੈ-ਸੁਰੱਖਿਆ ਨੂੰ ਧਿਆਨ ਵਿਚ ਰੱਖਣ ਸਬੰਧੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ 'ਚ ਵਾਪਰੀ ਦੁਖਦਾਈ ਘਟਨਾ ਨੂੰ ਧਿਆਨ ਵਿਚ ਰੱਖਦਿਆਂ ਨਾਕਾ ਪਾਰਟੀਆਂ ਸਮੇਤ ਦਿਹਾਤੀ ਖੇਤਰਾਂ ਵਿਚ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਹਥਿਆਰਬੰਦ ਕਰਮਚਾਰੀਆਂ ਦੇ ਨਾਲ ਜੋੜਿਆ ਗਿਆ ਹੈ। ਸਬੰਧਤ ਇਲਾਕੇ ਦੇ ਥਾਣਾ ਮੁੱਖੀ ਨੂੰ ਵਿਸੇਸ਼ ਜਾਂਚ ਦੇ ਅਧਿਕਾਰ ਜਾਰੀ ਕੀਤੇ ਗਏ ਹਨ। ਪੂਰੇ ਇਲਾਕਿਆਂ ਵਿਚ ਡੀ.ਐੱਸ.ਪੀ ਰੈਂਕ ਦੇ ਅਧਿਕਾਰੀ ਨੂੰ ਬਤੌਰ ਜ਼ੋਨ ਅਧਿਕਾਰੀ ਦੇਖ-ਰੇਖ ਦਾ ਜ਼ਿੰਮਾ ਸੌਂਪਿਆ ਗਿਆ ਹੈ। ਐੱਸ.ਐੱਸ.ਪੀ ਦੁੱਗਲ ਨੇ ਦੱਸਿਆ ਕਿ ਕਰਫਿਊ ਦੌਰਾਨ ਪੁਲਸ ਮੁਲਾਜਮਾਂ ਦੇ ਨਾਲ ਬਦਸਲੂਕੀ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਸਰਕਾਰੀ ਅਸਲੇ ਸਬੰਧੀ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਐੱਸ.ਐੱਸ.ਪੀ ਨੇ ਦੱਸਿਆ ਕਿ ਸਵੈ ਸੁਰੱਖਿਆ ਲਈ ਮੁਹੱਈਆ ਕਰਵਾਇਆ ਗਿਆ ਹਥਿਆਰ ਜੋ ਮੁਲਾਜ਼ਮਾਂ ਦੇ ਕੋਲ ਮੌਜੂਦ ਹੈ।
ਪੁਲਸ ਦੇ ਉਡਣ ਦਸਤੇ ਰਹਿਣਗੇ ਮੁਸਤੈਦ : ਜ਼ਿਲਾ ਦਿਹਾਤੀ ਪੁਲਸ ਮੁਖੀ
ਵਿਕਰਮਜੀਤ ਦੁੱਗਲ ਨੇ ਦੱਸਿਆ ਕਿ 24 ਘੰਟੇ ਡਿਊਟੀ ਦੌਰਾਨ ਵੱਖ-ਵੱਖ ਸ਼ਿਫਟਾਂ ਤਹਿਤ ਨਾਕਿਆਂ ਞਤੇ ਮੌਜੂਦ ਮੁਲਾਜ਼ਮ 'ਤੇ ਨਜ਼ਰ ਰੱਖਣ ਲਈ ਪੁਲਸ ਦੇ ਉਡਣ ਦਸਤਿਆਂ ਨੂੰ ਵੀ ਮੁਸਤੈਦ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਸਿਹਤ ਵਿਭਾਗ ਤੇ ਪੁਲਸ ਮੁਲਾਜ਼ਮਾਂ ਲਈ ਡਾ. ਓਬਰਾਏ ਦੀ ਵੱਡੀ ਪਹਿਲਕਦਮੀ