ਪਠਾਨਕੋਟ ''ਚ ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ, 22 ਤਕ ਪੁੱਜੀ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ

Tuesday, Apr 14, 2020 - 06:27 PM (IST)

ਪਠਾਨਕੋਟ ''ਚ ਤੇਜ਼ੀ ਨਾਲ ਪੈਰ ਪਸਾਰ ਰਿਹੈ ਕੋਰੋਨਾ, 22 ਤਕ ਪੁੱਜੀ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ

ਪਠਾਨਕੋਟ (ਸ਼ਾਰਦਾ) : ਜ਼ਿਲਾ ਪਠਾਨਕੋਟ 'ਚ ਸੋਮਵਾਰ ਨੂੰ ਆਈ 21 ਲੋਕਾਂ ਦੀ ਮੈਡੀਕਲ ਰਿਪੋਰਟ 'ਚੋਂ 6 ਪਾਜ਼ੇਟਿਵ ਅਤੇ 15 ਨੈਗੇਟਿਵ ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜ਼ਿਲਾ ਪ੍ਰਸ਼ਾਸਨ ਵੱਲੋਂ ਵਿਭਾਗੀ ਅਧਿਕਾਰੀਆਂ ਦੀ ਡਿਊਟੀ ਲਾ ਕੇ ਅਨੰਦਪੁਰ ਰੜ੍ਹਾਂ ਨਿਵਾਸੀ ਰਾਜ ਕੁਮਾਰ ਅਤੇ ਦੁਨੇਰਾ ਨਿਵਾਸੀ ਯਸ਼ਪਾਲ ਦੇ ਸੰਪਰਕ ਲੋਕਾਂ ਦੀ ਸੂਚੀ ਬਣਾਈ ਜਾ ਰਹੀ ਹੈ ਅਤੇ ਨਾਲ ਹੀ ਸੈਂਪਲਿੰਗ ਵੀ ਕਰਵਾਈ ਜਾ ਰਹੀ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦਰਮਿਆਨ ਕੈਪਟਨ ਨੇ ਸੱਦੀ ਸਰਬ ਪਾਰਟੀ ਮੀਟਿੰਗ

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਦੱਸਿਆ ਕਿ ਸੋਮਵਾਰ ਨੂੰ ਆਈ ਰਿਪੋਰਟ ਅਨੁਸਾਰ ਸੰਤੋਸ਼ ਕੁਮਾਰੀ (67) ਜੋ ਬਗਿਆਲ ਪਿੰਡ ਦੀ ਨਿਵਾਸੀ ਹੈ ਅਤੇ ਰਾਜ ਕੁਮਾਰ ਦੀ ਮਾਤਾ ਦੀ ਮੌਤ 'ਤੇ ਅਫਸੋਸ ਕਰਨ ਲਈ ਅਨੰਦਪੁਰ ਰੜ੍ਹਾਂ ਆਈ ਹੋਈ ਸੀ ਅਤੇ ਕਰੀਬ ਇਕ ਹਫਤਾ ਰਾਜ ਕੁਮਾਰ ਦੇ ਘਰ 'ਚ ਰਹੀ, ਸੰਤੋਸ਼ ਕੁਮਾਰੀ ਰਿਸ਼ਤੇ 'ਚ ਰਾਜ ਕੁਮਾਰ ਦੀ ਭੈਣ ਲੱਗਦੀ ਹੈ। ਇਸੇ ਤਰ੍ਹਾਂ ਅਨੰਦਪੁਰ ਕੂਲੀਆ ਨਿਵਾਸੀ ਨਿਰਮਲਾ (52 ) ਜੋ ਕਿ ਰਾਜ ਕੁਮਾਰ ਦੀ ਭਾਬੀ ਲੱਗਦੀ ਹੈ। ਰਾਜ ਕੁਮਾਰ ਦੀ ਬੇਟੀ ਏਕਤਾ (24), ਅਸ਼ੋਕ (59) ਸਪੁੱਤਰ ਲਾਲ ਚੰਦ ਨਿਵਾਸੀ ਅਨੰਦਪੁਰ ਕੂਲੀਆ ਦੀ ਵੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਸੁਜਾਨਪੁਰ ਨਿਵਾਸੀ ਰਾਜ ਕੁਮਾਰੀ ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ, ਉਨ੍ਹਾਂ ਦੇ ਘਰ ਕੰਮ ਕਰਨ ਵਾਲੀ ਕਮਲੇਸ਼ ਕੁਮਾਰੀ ਦੇ ਸੰਪਰਕ 'ਚੋਂ ਦਵਿੰਦਰ ਸਿੰਘ (78 ) ਸੁਜਾਨਪੁਰ ਅਤੇ ਕਮਲੇਸ਼ ਰਾਣੀ (45) ਨਿਵਾਸੀ ਮੁਹੱਲਾ ਸੇਖਾਂ ਸੁਜਾਨਪੁਰ ਦੀ ਵੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਰਾਜ ਕੁਮਾਰ ਨਾਲ ਸੰਪਰਕ ਰੱਖਣ ਵਾਲੇ 15 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਲੋਕਾਂ ਦੇ ਮੈਡੀਕਲ ਟੈਸਟ ਲਈ 11 ਅਪ੍ਰੈਲ ਨੂੰ ਸੈਂਪਲ ਭੇਜੇ ਗਏ ਸਨ।

ਇਹ ਵੀ ਪੜ੍ਹੋ : ਹਾੜੀ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਅਹਿਮ ਖਬਰ, ਸਰਕਾਰ ਨੇ ਸਹੂਲਤ ਲਈ ਚੁੱਕਿਆ ਇਹ ਵੱਡਾ ਕਦਮ

ਘਰੋਟਾ ਖੇਤਰ ਬਣਿਆ ਚੌਥਾ ਹਾਟਸਪਾਟ
ਜਿਸ ਤਰ੍ਹਾਂ ਇਕ ਹਫਤੇ 'ਚ ਹੀ ਕੋਰੋਨਾ ਦੇ 22 ਕੇਸ ਸਾਹਮਣੇ ਆਏ ਹਨ ਅਤੇ ਚੌਥਾ ਖੇਤਰ ਜਿਹੜਾ ਉੱਭਰ ਕੇ ਸਾਹਮਣੇ ਆਇਆ ਹੈ ਉਹ ਹੈ ਘਰੋਟਾ ਖੇਤਰ ਜਿਥੇ ਹਾਕਰ ਰਾਜ ਕੁਮਾਰ ਦੀ ਭੈਣ ਰਹਿੰਦੀ ਹੈ। ਹੁਣ ਪ੍ਰਸ਼ਾਸਨ ਨੂੰ ਘਰੋਟਾ ਦੇ ਪਿੰਡ ਬਗਿਆਲ ਨੂੰ ਵੀ ਸੀਲ ਕਰਨਾ ਪਵੇਗਾ ਅਤੇ ਉਥੋਂ ਵੀ ਕਈ ਸੈਂਪਲ ਭੇਜਣੇ ਪੈਣਗੇ। ਅਜੇ ਤਾਂ ਸਿਰਫ ਭੇਜੇ ਗਏ 64 ਸੈਂਪਲਾਂ 'ਚੋਂ 21 ਲੋਕਾਂ ਦੀ ਰਿਪੋਰਟ ਹੀ ਆਈ ਹੈ ਉਸ ਤੋਂ ਅਗਲੇ ਦਿਨ ਸਿਵਲ ਹਸਪਤਾਲ ਨੇ 22 ਸੈਂਪਲ ਹੋਰ ਭੇਜੇ ਸਨ ਜਿਨ੍ਹਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਜਿਸ ਤਰ੍ਹਾਂ ਨਾਲ ਹਰ ਵਾਰੀ ਗਏ ਸੈਂਪਲਾਂ 'ਚੋਂ ਕੋਈ ਨਾ ਕੋਈ ਪਾਜ਼ੇਟਿਵ ਆ ਹੀ ਜਾਂਦਾ ਹੈ ਉਸ ਤੋਂ ਇਹ ਸਾਫ ਹੈ ਕਿ ਜ਼ਿਲਾ ਪਠਾਨਕੋਟ ਹੁਣ ਰੈੱਡ ਜ਼ੋਨ ਬਣ ਚੁੱਕਾ ਹੈ। ਪਠਾਨਕੋਟ ਜ਼ਿਲੇ 'ਚ ਤਿੰਨ ਵਿਧਾਨ ਸਭਾ ਹਲਕੇ ਹਨ ਅਤੇ ਸੁਜਾਨਪੁਰ ਹਲਕਾ ਪਠਾਨਕੋਟ ਹਲਕੇ ਤੋਂ ਬਾਅਦ ਭੋਏ ਹਲਕੇ ਦਾ ਵੀ ਇਕ ਮਰੀਜ਼ ਸਾਹਮਣੇ ਆ ਗਿਆ ਹੈ। ਇਸ ਕਰਕੇ ਹੁਣ ਲੋਕਾਂ ਨੂੰ ਹੋਰ ਧਿਆਨ ਨਾਲ ਚੱਲਣ ਦੀ ਲੋੜ ਹੈ ਨਹੀਂ ਤਾਂ ਕੋਰੋਨਾ ਹੋਰ ਵੀ ਫੈਲ ਸਕਦਾ ਹੈ।

ਇਹ ਵੀ ਪੜ੍ਹੋ : ਪਠਾਨਕੋਟ 'ਚ ਕੋਰੋਨਾ ਦਾ ਪ੍ਰਕੋਪ, ਦੋ ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ 


author

Gurminder Singh

Content Editor

Related News