ਫਰੀਦਕੋਟ ਤੋਂ ਜਾਰੀ ਜ਼ਿਲਾ ਮੈਜਿਸਟ੍ਰੇਟ ਦੀ ਚਿੱਠੀ ਨੇ ''ਮੋਗਾ'' ''ਚ ਮਚਾਈ ਹੱਲਚੱਲ

Tuesday, Apr 07, 2020 - 05:49 PM (IST)

ਫਰੀਦਕੋਟ ਤੋਂ ਜਾਰੀ ਜ਼ਿਲਾ ਮੈਜਿਸਟ੍ਰੇਟ ਦੀ ਚਿੱਠੀ ਨੇ ''ਮੋਗਾ'' ''ਚ ਮਚਾਈ ਹੱਲਚੱਲ

ਮੋਗਾ (ਸੰਦੀਪ ਸ਼ਰਮਾ, ਗੋਪੀ ਰਾਊਕੇ) : ਕੋਰੋਨਾ ਦੇ ਕਹਿਰ ਕਾਰਨ ਖਾਮੋਸ਼ ਹੋਈ ਦੁਨੀਆਦਾਰੀ ਜਿੱਥੇ ਇਕ ਪਾਸੇ ਸਹਿਮ ਦੇ ਆਲਮ 'ਚ ਹੈ, ਉੱਥੇ ਹੀ ਦੂਜੇ ਪਾਸੇ ਬੀਤੀ ਰਾਤ ਫਰੀਦਕੋਟ ਤੋਂ ਜਾਰੀ ਹੋਈ ਜ਼ਿਲਾ ਮੈਜਿਸਟ੍ਰੇਟ ਦੀ ਚਿੱਠੀ ਨੇ ਵੀ ਮੋਗਾ ਜ਼ਿਲੇ 'ਚ ਹੱਲਚੱਲ ਮਚਾ ਦਿੱਤੀ। ਜਾਣਕਾਰੀ ਅਨੁਸਾਰ ਸੋਮਵਾਰ ਰਾਤ ਫਰੀਦਕੋਟ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੀ ਚਿੱਠੀ ਨੇ ਫਰੀਦਕੋਟ ਤੋਂ ਪਾਜ਼ੇਟਿਵ ਕੋਰੋਨਾ ਪੀੜਤ ਮਰੀਜ਼ ਦੇ ਸੰਪਰਕ 'ਚ ਮੋਗਾ ਸ਼ਹਿਰ ਅਤੇ ਬਾਘਾਪੁਰਾਣਾ ਦੇ ਦੋ ਵਸਨੀਕਾਂ ਦੇ ਆਉਣ ਬਾਰੇ ਪੁਸ਼ਟੀ ਕੀਤੀ ਸੀ। ਇਸ ਪੱਤਰ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਰਕੇ ਜਿੱਥੇ ਹਰ ਪਾਸੇ ਇਹ ਚਿੱਠੀ ਚਰਚਾ ਦਾ ਵਿਸ਼ਾ ਬਣ ਗਈ। ਜਿਸ ਉਪਰੰਤ ਪੁਲਸ ਅਤੇ ਸਿਹਤ ਪ੍ਰਸ਼ਾਸਨ ਵੱਲੋਂ ਸਬੰਧਤ ਜ਼ਿਲਾ ਵਾਸੀਆਂ ਦਾ ਪਤਾ ਲਗਾ ਕੇ ਸੁਰੱਖਿਆ ਨੂੰ ਵੇਖਦੇ ਹੋਏ ਪ੍ਰਭਾਵਸ਼ਾਲੀ ਕਦਮ ਨਾਲ ਦੀ ਨਾਲ ਹੀ ਚੁੱਕ ਲਏ ਗਏ।

ਇਹ ਵੀ ਪੜ੍ਹੋ : ਕੋਰੋਨਾ ਆਫਤ ਦੀ ਘੜੀ 'ਚ ਕੈਪਟਨ ਨੇ ਪੰਜਾਬ ਵਾਸੀਆਂ ਨੂੰ ਸੁਣਾਈ ਰਾਹਤ ਭਰੀ ਖਬਰ    

ਕੀ ਹੈ ਮਾਮਲਾ
ਜਾਣਕਾਰੀ ਅਨੁਸਾਰ ਫਰੀਦਕੋਟ ਦੇ ਪਾਜ਼ੇਟਿਵ ਮਰੀਜ਼ ਦਾ ਕੁਝ ਦਿਨ ਪਹਿਲਾਂ ਨਰਿੰਦਰ ਕੁਮਾਰ ਨਾਲ ਵਪਾਰ ਨੂੰ ਲੈ ਕੇ ਸਿਰਫ ਫੋਨ 'ਤੇ ਹੀ ਰਾਬਤਾ ਕਾਇਮ ਕੀਤਾ ਗਿਆ ਸੀ। ਜਿਸ ਸੰਬੰਧੀ ਫਰੀਦਕੋਟ ਪ੍ਰਸ਼ਾਸਨ ਵੱਲੋਂ ਨਰਿੰਦਰ ਕੁਮਾਰ ਨਾਲ ਫੋਨ 'ਤੇ ਸੰਪਰਕ ਸਥਾਪਿਤ ਕਰਕੇ ਸਾਰਾ ਮਾਮਲਾ ਜਾਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਕਿਸੇ ਕਾਰਨ ਕਰਕੇ ਸੰਪਰਕ ਨਾ ਹੋ ਸਕਿਆ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਚਿੱਠੀ ਜਾਰੀ ਕੀਤੀ ਗਈ।

ਇਹ ਵੀ ਪੜ੍ਹੋ : ਕਰਫਿਊ ਦਰਮਿਆਨ ਸਲੱਮ ਬਸਤੀਆਂ ''ਚ ਗਰੀਬਾਂ ਲਈ ਰੱਬ ਬਣ ਬਹੁੜ ਰਿਹੈ ਇੰਸਪੈਕਟਰ ਸੰਜੀਵ ਕੁਮਾਰ    

ਮੈਂਨੂੰ ਫਰੀਦਕੋਟ ਪਾਜੀਟਿਵ ਮਰੀਜ ਨਾਲ ਮਿਲੇ ਪੰਜ ਮਹੀਨੇ ਤੋਂ ਉੱਪਰ ਸਮਾਂ ਹੋ ਚੁੱਕਾ : ਨਰਿੰਦਰ ਕੁਮਾਰ
ਨਰਿੰਦਰ ਕੁਮਾਰ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੇਰਾ ਫਰੀਦਕੋਟ ਪਾਜ਼ੇਟਿਵ ਮਰੀਜ਼ ਨਾਲ ਫੋਨ 'ਤੇ ਹੀ ਕੁਝ ਦਿਨ ਪਹਿਲਾਂ ਰਾਬਤਾ ਹੋਇਆ ਸੀ ਜਦਕਿ ਉਨ੍ਹਾਂ ਨੂੰ ਮਿਲੇ 5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕਦੇ ਵੀ ਉਸ ਨਾਲ ਮੁਲਾਕਾਤ ਨਹੀਂ ਕੀਤੀ ਗਈ। ਨਰਿੰਦਰ ਕੁਮਾਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਚੁੱਕੇ ਜਾ ਰਹੇ ਕਦਮ ਸ਼ਲਾਘਾਯੋਗ ਹਨ ਅਤੇ ਮੈਂ ਪ੍ਰਸ਼ਾਸਨ ਦੇ ਆਦੇਸ਼ਾਂ ਅਨੁਸਾਰ ਪ੍ਰਸ਼ਾਸਨ ਵੱਲੋਂ ਇਸ ਪ੍ਰਤੀ ਕੀਤੀ ਜਾ ਰਹੀ ਪ੍ਰੀਕ੍ਰਿਆ 'ਚ ਆਪਣਾ ਪੂਰਾ ਸਹਿਯੋਗ ਕਰਾਂਗਾ। ਉਨ੍ਹਾਂ ਦੱਸਿਆ ਕਿ ਮੈਨੂੰ ਸਿਹਤ ਵਿਭਾਗ ਵਲੋਂ 14 ਦਿਨ ਤਕ ਘਰ ਅੰਦਰ ਹੀ ਕੁਆਰੰਟਾਈਨ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ ਅਤੇ ਮੇਰੇ ਵੱਲੋਂ ਉਸਦੀ ਪੂਰੀ ਪਾਲਣਾ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ''ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਪਠਾਨਕੋਟ ''ਚ ਇਕ ਹੋਰ ਪਾਜ਼ੇਟਿਵ ਕੇਸ ਆਇਆ ਸਾਹਮਣੇ


author

Gurminder Singh

Content Editor

Related News