ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਲਿਆਉਂਣ ਦੀ ਗੱਲ ''ਤੇ ਸਿਵਿਲ ਹਸਪਤਾਲ ''ਚ ਮਚਿਆ ਹੜਕੰਪ

Thursday, Feb 06, 2020 - 10:25 PM (IST)

ਕੋਰੋਨਾ ਦੇ ਸ਼ੱਕੀ ਮਰੀਜ਼ ਨੂੰ ਲਿਆਉਂਣ ਦੀ ਗੱਲ ''ਤੇ ਸਿਵਿਲ ਹਸਪਤਾਲ ''ਚ ਮਚਿਆ ਹੜਕੰਪ

ਲੁਧਿਆਣਾ,(ਰਾਜ)- ਚੀਨ ਦੇ ਬਾਅਦ ਹੁਣ ਇੰਡੀਆਂ 'ਚ ਵੀ ਕੋਰੋਨਾ ਵਾਇਰਸ ਦਾ ਡਰ ਬਣਿਆ ਹੋਇਆ ਹੈ। ਲੁਧਿਆਣਾ ਸਿਵਿਲ ਹਸਪਤਾਲ 'ਚ ਉਸ ਸਮੇਂ ਹੜਕੰਪ ਮੱਚ ਗਿਆ ਸੀ। ਜਦੋਂ ਹਸਪਤਾਲ ਦੇ ਡਾਕਟਰਾਂ ਨੂੰ ਸੂਚਨਾ ਮਿਲੀ ਕਿ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਆਉਂਣ ਵਾਲਾ ਹੈ। ਹਸਪਤਾਲ ਵੱਲੋਂ ਸਾਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਪਰ ਬਾਅਦ 'ਚ ਡਾਕਟਰਾਂ ਨੇ ਚੈਨ ਦਾ ਸਾਹ ਲਿਆ, ਜਦੋਂ ਉਨ੍ਹਾਂ ਨੂੰ ਪਤਾ ਚੱਲਿਆ ਕਿ ਇਸ ਤਰ੍ਹਾਂ ਦਾ ਕੋਈ ਮਰੀਜ਼ ਨਹੀਂ ਆ ਰਿਹਾ। ਦਰਅਸਲ, ਭਾਰਤ ਸਰਕਾਰ ਵੱਲੋਂ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਨਾਲ ਸਬੰਧਤ ਜਿਲਿਆਂ 'ਚ ਭੇਜੀ ਜਾ ਰਹੀ ਹੈ। ਉਸੇ ਸੂਚਨਾ ਦੇ ਆਧਾਰ 'ਤੇ ਸਾਰੇ ਜਿਲਿਆਂ ਦੇ ਹੈਲਥ ਡਿਪਾਰਟਮੈਂਟ ਉਨ੍ਹਾਂ ਦੇ ਲੋਕਾਂ ਦੀ ਜਾਣਕਾਰੀ ਇੱਕਠੀ ਕਰਕੇ ਉਨ੍ਹਾਂ ਨਾਲ ਸੰਪਰਕ ਕਰ ਰਿਹਾ ਹੈ। 
ਸੂਤਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਲੁਧਿਆਣਾ ਸਿਹਤ ਵਿਭਾਗ ਨੂੰ ਇਕ 7 ਸਾਲ ਦੇ ਬੱਚੇ ਬਾਰੇ ਪਤਾ ਚੱਲਾ ਸੀ ਕਿ ਉਸ 'ਚ ਕੋਰੋਨਾ ਵਾਇਰਸ ਦੇ ਲੱਛਣ ਹੋ ਸਕਦੇ ਹਨ। ਇਸ ਲਈ ਸਿਵਿਲ ਹਸਪਤਾਲ ਨੂੰ ਅਲਰਟ ਕੀਤਾ ਗਿਆ ਸੀ ਤਾਂ ਕਿ ਉਸ ਦੀ ਜਾਂਚ ਕੀਤੀ ਜਾ ਸਕੇ। ਇਸ ਦੇ ਬਾਅਦ ਹੀ ਸਿਵਿਲ ਹਸਪਤਾਲ ਨੇ ਵੱਖ ਤੋਂ ਬਣਾਏ ਗਏ ਆਈਸੋਲੇਸ਼ਨ ਵਾਰਡ 'ਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸੀ ਪਰ ਬਾਅਦ 'ਚ ਪਤਾ ਲੱਗਾ ਕਿ ਕੋਈ ਮਰੀਜ਼ ਨਹੀਂ ਆ ਰਿਹਾ ਹੈ। ਉਥੇ ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਦਾ ਕਹਿਣਾ ਹੈ ਇਹ ਅਫਵਾਹ ਹੈ। ਇਸ ਤਰ੍ਹਾਂ ਦੀ ਕੋਈ ਸੂਚਨਾ ਵਿਭਾਗ ਨੂੰ ਨਹੀਂ ਮਿਲੀ ਹੈ ਨਾ ਕਿਸੇ ਮਰੀਜ਼ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਐਸ. ਐਮ. ਓ. ਡਾ. ਅਵਿਨਾਸ਼ ਜਿੰਦਲ ਦਾ ਕਹਿਣਾ ਹੈ ਕਿ ਸਿਵਿਲ ਹਸਪਤਾਲ 'ਚ ਬਣੇ ਡੇਂਗੂ ਵਾਰਡ ਨੂੰ ਕੋਰੋਨਾ ਵਾਇਰਸ ਦੇ ਲਈ ਆਈਸੋਲੇਸ਼ਨ ਵਾਰਡ ਬਣਾਇਆ ਗਿਆ ਹੈ। ਵਿਭਾਗ ਵੱਲੋਂ ਮਰੀਜ਼ ਦੀ ਜਾਂਚ ਲਈ ਸਾਰੀਆਂ ਤਿਆਰੀਆਂ ਕੀਤੀਆਂ ਗਈਆਂ ਹਨ।


Related News