ਕੁਰਾਲੀ ਸ਼ਹਿਰ ''ਚ ਦਿੱਤੀ ਕੋਰੋਨਾ ਨੇ ਦਸਤਕ, ਦੋ ਮਾਮਲੇ ਆਏ ਸਾਹਮਣੇ
Monday, May 11, 2020 - 07:32 PM (IST)
ਕੁਰਾਲੀ (ਬਠਲਾ) : ਅੱਜ ਕੁਰਾਲੀ ਸ਼ਹਿਰ ਦੇ ਨਿਵਾਸੀ ਤੇ ਸਿਵਲ ਹਸਪਤਾਲ ਰੂਪਨਗਰ ਵਿਖੇ ਸਟਾਫ ਨਰਸ ਦੇ ਤੌਰ 'ਤੇ ਕੰਮ ਕਰਦੀ ਲਗਭਗ 31 ਸਾਲਾ ਦੀ ਇਕ ਔਰਤ ਤੇ ਪੰਜਾਬ ਰੋਡਵੇਜ਼ ਦੇ 46 ਸਾਲਾ ਡਰਾਈਵਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਦੋਵੇਂ ਮਰੀਜ਼ਾਂ ਦੇ 8 ਪਰਿਵਾਰਿਕ ਮੈਂਬਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ। ਇਨ੍ਹਾਂ ਮਰੀਜ਼ਾਂ ਦੇ ਸੰਪਰਕ ਵਾਲੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਇਕਾਂਤਵਾਸ ਤੋਂ ਬਾਅਦ ਸੈਂਪਲ ਲਏ ਗਏ ਹਨ।
ਇਹ ਵੀ ਪੜ੍ਹੋ : ਜਲਧੰਰ ਵਿਚ ਕੋਰੋਨਾ ਦਾ ਕਹਿਰ, 13 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਰਾਲੀ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੇ ਵਾਰਡ ਨੰਬਰ-10 ਵਿਚ ਰਹਿਣ ਵਾਲੀ 31 ਸਾਲਾ ਮਹਿਲਾ ਦੇ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਤੋਂ 6 ਜਣਿਆਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਤਿੰਨ ਦੇ ਸੈਂਪਲ ਵੀ ਟੈਸਟ ਲਈ ਭੇਜੇ ਗਏ ਹਨ। ਇਸੇ ਤਰ੍ਹਾਂ ਪੰਜਾਬ ਰੋਡਵੇਜ਼ ਦਾ ਡਰਾਇਵਰ ਜੋ ਬਾਰ੍ਹਾਂ ਮੰਦਰ ਮਾਡਲ ਟਾਊਨ ਵਿਖੇ ਰਹਿੰਦਾ ਹੈ ਜੋ ਕਿ ਨਾਂਦੇੜ ਸਾਹਿਬ ਤੋਂ ਆਇਆ ਸੀ ਉਸ ਦੇ ਪਰਿਵਾਰ ਦੇ ਦੋ ਮੈਂਬਰਾਂ ਨੂੰ ਕੁਆਰੰਟਾਈਨ ਕੀਤਾ ਗਿਆ ਹੈ । ਡਾ. ਭੁਪਿੰਦਰ ਸਿੰਘ ਦੇ ਦੱਸਿਆ ਦੋਵੇਂ ਪਾਜ਼ੇਟਿਵ ਮਰੀਜ਼ ਰੂਪਨਗਰ ਹਸਪਤਾਲ ਵਿਚ ਦਾਖਲ ਹਨ ।
ਇਹ ਵੀ ਪੜ੍ਹੋ : ਰਾਹਤ ਭਰੀ ਖਬਰ, ਮਾਨਸਾ ਦੇ ਦੋ ਹੋਰ ਮਰੀਜ਼ਾਂ ਨੇ ਕੋਰੋਨਾ ਨੂੰ ਦਿੱਤੀ ਮਾਤ