ਇੰਗਲੈਂਡ ਗਏ ਪਤੀ-ਪਤਨੀ ਨੇ ਭਾਰਤ ਸਰਕਾਰ ਤੋਂ ਵਾਪਿਸ ਦੀ ਲਗਾਈ ਗੁਹਾਰ
Friday, May 15, 2020 - 05:33 PM (IST)
ਪੱਟੀ (ਸੌਰਭ) : ਕੋਰੋਨਾ ਵਾਇਰਸ ਬਿਮਾਰੀ ਫੈਲਣ ਤੋਂ ਪਹਿਲਾ ਪੱਟੀ ਵਾਸੀ ਸੁਰਿੰਦਰ ਸਿੰਘ ਜਮਾਲਪੁਰ ਅਤੇ ਉਨ੍ਹਾਂ ਦੀ ਪਤਨੀ ਕਰਮਜੀਤ ਕੌਰ ਜੋ ਆਪਣੇ ਬੱਚਿਆਂ ਨੂੰ ਮਿਲਣ ਲਈ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਵਿਖੇ ਗਏ ਸਨ ਜੋ ਕਿ ਲਾਕਡਾਊਨ ਹੋਣ ਕਾਰਨ ਕਰੀਬ ਦੋ ਮਹੀਨੇ ਤੋਂ ਉੱਥੇ ਹੀ ਫਸ ਕੇ ਰਹਿ ਗਏ ਸਨ। ਜਿਨ੍ਹਾਂ ਨੇ ਭਾਰਤ ਸਰਕਾਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਸਾਨੂੰ ਅਤੇ ਹੋਰ ਵੀ ਭਾਰਤ ਦੇ ਨਾਗਰਿਕਾਂ ਨੂੰ ਵਾਪਿਸ ਲੈ ਕੇ ਆਉਣ ਲਈ ਉਪਰਾਲਾ ਕੀਤਾ ਜਾਵੇ। ਇਸ ਮੌਕੇ ਸੁਰਿੰਦਰ ਸਿੰਘ ਜਮਾਲਪੁਰ ਨੇ ਇੰਗਲੈਂਡ ਤੋਂ ਫੋਨ ਰਾਹੀਂ ਦੱਸਿਆ ਕਿ ਫਰਵਰੀ 2020 ਵਿਚ ਆਪਣੇ ਬੱਚਿਆਂ ਨੂੰ ਮਿਲਣ ਲਈ ਇੰਗਲੈਂਡ ਆਏ ਸਨ ਅਤੇ ਮਾਰਚ ਵਿਚ ਉਨ੍ਹਾਂ ਦੀ ਭਾਰਤ ਵਾਪਿਸੀ ਸੀ ਪਰ ਅਚਾਨਕ ਕੋਰੋਨਾ ਵਾਇਰਸ ਮਹਾਮਾਰੀ ਫੈਲਣ ਕਾਰਨ ਉਹ ਉਥੇ ਹੀ ਹੀ ਫਸ ਕੇ ਰਹਿ ਗਏ।
ਉਨ੍ਹਾਂ ਦੱਸਿਆ ਕਿ ਉਸ ਦੀ ਦਵਾਈ ਵੀ ਖਤਮ ਹੋ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਹਾਮਣਾ ਕਰਨਾ ਪੈ ਰਿਹਾ ਹੈ। ਫੌਨ 'ਤੇ ਉਨ੍ਹਾਂ ਇਹ ਵੀ ਦੱਸਿਆ ਕਿ ਘਰ ਵਿਚ ਉਨ੍ਹਾਂ ਦੀ ਬਜ਼ੁਰਗ ਮਾਤਾ ਵੀ ਬਿਮਾਰੀ ਦੀ ਹਾਲਤ ਵਿਚ ਹੈ ਅਤੇ ਨਾਲ ਹੀ ਖੇਤੀਬਾੜੀ ਦਾ ਕੰਮ ਰੁਕਿਆ ਹੈ। ਸੁਰਿੰਦਰ ਸਿੰਘ ਜਮਾਲਪੁਰ ਅਤੇ ਕਰਮਜੀਤ ਕੌਰ ਨੇ ਭਾਰਤ ਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਜਲਦ ਵਾਪਿਸ ਲਿਆਉਣ ਲਈ ਉਪਰਾਲਾ ਕੀਤਾ ਜਾਵੇ।