ਪੰਜਾਬ ''ਚ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਲੱਗੀਆਂ ਬਰੇਕਾਂ!

04/13/2020 1:21:55 PM

ਮਾਨਸਾ (ਸੰਦੀਪ ਮਿੱਤਲ): ਕੋਰੋਨਾ ਵਾਇਰਸ ਦੇ ਸੰਕਟ 'ਚ ਕਰਫਿਊ ਦੌਰਾਨ ਲੋਕਾਂ ਦੀ ਭਲਾਈ ਲਈ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਵਾਰਡ ਬਣਾਉਣ ਦੇ ਹਊਏ ਨਾਲ ਪੰਜਾਬ ਸਰਕਾਰ ਦੀ ਸਰਬੱਤ ਸਿਹਤ ਬੀਮਾ ਯੋਜਨਾ ਨੂੰ ਬ੍ਰੇਕਾਂ ਲੱਗ ਗਈਆਂ ਹਨ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ 'ਚ ਲੋਕਾਂ ਨੂੰ ਡਾਕਟਰੀ ਸਟਾਫ ਦੀ ਵੀ ਕਮੀ ਰੜਕ ਰਹੀ ਹੈ। ਇਸ ਬੀਮਾ ਯੋਜਨਾ ਤਹਿਤ 124 ਪੈਕੇਜ, ਜਿਨ੍ਹਾਂ 'ਚ ਅੱਖਾਂ ਦੇ ਮੋਤੀਏ ਦਾ ਆਪ੍ਰੇਸ਼ਨ, ਪਿੱਤੇ ਦਾ ਆਪ੍ਰੇਸ਼ਨ, ਬੱਚੇਦਾਨੀ ਦਾ ਆਪ੍ਰੇਸ਼ਨ, ਜਣੇਪਾ, ਬਵਾਸੀਰ, ਹਰਨੀਆਂ, ਅਪੈਂਡਿਕਸ, ਈ. ਐੱਨ. ਟੀ. ਆਪ੍ਰੇਸ਼ਨ, ਹੱਡੀਆਂ ਦੇ ਵੱਖ-ਵੱਖ ਆਪ੍ਰੇਸ਼ਨਾਂ ਅਤੇ ਹੋਰ ਬੀਮਾਰੀਆਂ ਦੇ ਇਲਾਜ ਕਰਨੇ ਸ਼ਾਮਲ ਹਨ।

ਇਹ ਵੀ ਪੜ੍ਹੋ: ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ

ਦੱਸਣਯੋਗ ਹੈ ਕਿ ਇਸ ਵੇਲੇ ਸਰਕਾਰੀ ਹਸਪਤਾਲਾਂ 'ਚ ਕੋਰੋਨਾ ਵਾਇਰਸ ਦੇ ਵਾਰਡ ਬਣਾਉਣ ਕਾਰਣ ਲੋਕ ਇਹ ਸਿਹਤ ਸਹੂਲਤਾਂ ਸਰਕਾਰੀ ਹਸਪਤਾਲਾਂ ਤੋਂ ਲੈਣ ਲਈ ਪਾਸਾ ਵੱਟ ਗਏ ਹਨ। ਹੁਣ ਇਹ ਬੀਮਾ ਯੋਜਨਾ ਪੂਰਨ ਤੌਰ 'ਤੇ ਠੱਪ ਹੋਈ ਪਈ ਹੈ। ਦੂਜੇ ਪਾਸੇ ਕਰਫਿਊ ਦੌਰਾਨ ਲੋਕ ਜ਼ਿਆਦਾਤਰ ਅਜਿਹੀਆਂ ਸਹੂਲਤਾਂ ਪ੍ਰਾਈਵੇਟ ਹਸਪਤਾਲ 'ਚ ਲੈਣਾ ਚਾਹੁੰਦੇ ਹਨ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਨੂੰ ਲੋਕ ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਸੁਰੱਖਿਅਤ ਮਹਿਸੂਸ ਕਰਨ ਲੱਗੇ ਹਨ। ਅਜਿਹੀਆਂ ਸਿਹਤ ਸੇਵਾਵਾਂ ਦੇਣ ਲਈ ਪ੍ਰਾਈਵੇਟ ਹਸਪਤਾਲ ਸਮਰੱਥ ਹਨ। ਜੇਕਰ ਪ੍ਰਾਈਵੇਟ ਹਸਪਤਾਲਾਂ 'ਚ ਸਮੂਹ 124 ਪੈਕੇਜ ਤਹਿਤ ਸਰਬੱਤ ਸਿਹਤ ਬੀਮਾ ਯੋਜਨਾ ਲਾਗੂ ਕਰ ਦਿੱਤੀ ਜਾਵੇ ਤਾਂ ਇਸ ਦਾ ਆਰਥਕ ਤੌਰ 'ਤੇ ਟੁੱਟ ਚੁੱਕੇ ਗਰੀਬ ਲੋਕਾਂ ਨੂੰ ਕਾਫੀ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ: ਕਰਫਿਊ ਦਾ ਅਸਰ, ਸੂਬੇ 'ਚ ਸਭ ਤੋਂ ਸਾਫ ਲੁਧਿਆਣਾ ਤੇ ਬਠਿੰਡਾ ਸਭ ਤੋਂ ਵਧ ਪ੍ਰਦੂਸ਼ਿਤ


Shyna

Content Editor

Related News