ਗੁਰਦਾਸਪੁਰ ਦੇ ਪਹਿਲੇ ਕੋਰੋਨਾ ਮ੍ਰਿਤਕ ਦਾ ਦੇਰ ਰਾਤ ਸਸਕਾਰ, ਮਹਿਜ਼ ਚਾਰ ਜੀਅ ਹੋਏ ਸ਼ਾਮਲ
Friday, Apr 17, 2020 - 07:17 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਜ਼ਿਲਾ ਗੁਰਦਾਸਪੁਰ ਦੇ ਪਹਿਲੇ ਕੋਰੋਨਾ ਵਾਇਰਸ ਪੀੜਤ ਅਤੇ ਮ੍ਰਿਤਕ ਸੰਸਾਰ ਸਿੰਘ (60) ਵਾਸੀ ਭੈਣੀ ਪਸਵਾਲ ਦਾ ਵੀਰਵਾਰ ਦੇਰ ਰਾਤ ਪ੍ਰਸ਼ਾਸਨ ਵਲੋਂ ਕੁਝ ਕੁ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਸਸਕਾਰ ਕਰਵਾ ਦਿੱਤਾ ਗਿਆ। ਸੰਸਾਰ ਸਿੰਘ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਪੀੜਤ ਸੀ ਅਤੇ ਉਸ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਮ੍ਰਿਤਕ ਦੀ ਦੇਹ ਨੂੰ ਐਂਬੂਲੈਂਸ ਰਹੀ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ। ਜਿੱਥੇ ਮ੍ਰਿਤਕ ਦੇ ਸਪੁੱਤਰ ਅਤੇ ਭਤੀਜੇ ਵੱਲੋਂ ਅਗਨੀ ਭੇਟ ਕੀਤੀ ਗਈ। ਇਸ ਦੇ ਨਾਲ ਹੀ ਸਸਕਾਰ ਮੌਕੇ ਪਰਿਵਾਰ ਦੇ 2 ਜੀਅ ਹੋਰ ਹਾਜ਼ਰ ਸਨ ।
ਇਸ ਮੌਕੇ ਡੀ. ਸੀ. ਗੁਰਦਾਸਪੁਰ ਮੁਹੰਮਦ ਇਸ਼ਫਾਕ, ਐੱਸ. ਐੱਸ. ਪੀ. ਗੁਰਦਾਸਪੁਰ ਸਵਰਨਜੀਤ ਸਿੰਘ, ਏ. ਡੀ. ਸੀ. ਗੁਰਦਾਸਪੁਰ ਤੇਜਿੰਦਰਪਾਲ ਸਿੰਘ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਕੁਮਾਰ ਅਤੇ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਡੀ. ਸੀ. ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਮ੍ਰਿਤਕ ਦਾ ਅੰਤਿਮ ਸੰਸਕਾਰ ਸਿਹਤ ਵਿਭਾਗ ਦੇ ਨਾਲ ਵਿਭਾਗ ਦੀਆਂ ਵਿਸ਼ੇਸ਼ ਹਦਾਇਤਾਂ ਅਨੁਸਾਰ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਆਫਤ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਬਰਨਾਲਾ ਤੇ ਪੱਟੀ ਜੇਲਾਂ ਇਕਾਂਤਵਾਸ ਐਲਾਨੀਆਂ
ਜ਼ਿਲੇ 'ਚ ਹੁਣ ਤੱਕ ਲਏ 110 ਸੈਂਪਲ, 104 ਮਰੀਜ਼ਾਂ ਦੀ ਰਿਪੋਰਟ ਨੈਗੇਟਿਵ
ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ 110 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨਾਂ 'ਚੋਂ 1 ਪਾਜ਼ੇਟਿਵ ਪਾਇਆ ਗਿਆ ਸੀ ਜਦੋਂ ਕਿ 104 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸੰਸਾਰ ਸਿੰਘ ਦੇ ਸਿੱਧੇ ਸੰਪਰਕ 'ਚ ਆਉਣ ਵਾਲੇ 61 ਵਿਅਕਤੀਆਂ 'ਚੋਂ 57 ਦੀਆਂ ਰਿਪੋਰਟਾਂ ਨੈਗੇਟਿਵ ਹਨ ਅਤੇ 4 ਦੀ ਰਿਪੋਰਟ ਆਉਣੀ ਬਾਕੀ ਹੈ ਜਦਕਿ ਇਕ ਹੋਰ ਪੈਂਡਿਗ ਰਿਪੋਰਟ ਜ਼ਿਲੇ ਦੇ ਹੋਰ ਸ਼ੱਕੀ ਮਰੀਜ਼ ਦੀ ਹੈ।
ਇਹ ਵੀ ਪੜ੍ਹੋ : ਕੋਰੋਨਾ : ਕਣਕ ਖਰੀਦ ਕਾਰਨ ਪੰਜਾਬ ਪੁਲਸ ਪੂਰੀ ਤਰ੍ਹਾਂ ਚੌਕਸ, ਮੰਡੀਆਂ 'ਚ 8620 ਜਵਾਨ ਤਾਇਨਾਤ : ਡੀ. ਜੀ. ਪੀ.