ਫਿਰੋਜ਼ਪੁਰ 'ਚ ਕੋਰੋਨਾ ਦਾ ਕਹਿਰ, 20 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

08/05/2020 5:02:55 PM

ਫਿਰੋਜ਼ਪੁਰ (ਕੁਮਾਰ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਫਿਰੋਜ਼ਪੁਰ 'ਚ ਕੋਰੋਨਾ ਵਾਇਰਸ ਦੇ 20 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਅਜੇ ਹੋਰ ਵੀ ਬਹੁਤ ਸਾਰੇ ਲੋਕਾਂ ਦੀ ਰਿਪੋਰਟ ਅਜੇ ਆਉਣੀ ਬਾਕੀ ਹੈ। ਇਸ ਤਰ੍ਹਾਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੋਰ ਵੀ ਵੱਧ ਸਕਦੀ ਹੈ। ਦੱਸ ਦੇਈਏ ਕਿ ਸਿਹਤ ਵਿਭਾਗ ਵਲੋਂ ਜਿਹੜੇ ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ ਉਨ੍ਹਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ 'ਚ ਰਹੇ ਲੋਕਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਨੇ ਲੋਕਾਂ ਤੋਂ ਸਰਕਾਰ ਵਲੋਂ ਜਾਰੀ ਗਾਈਲਾਈਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ ਅਤੇ ਕਿਹਾ ਕਿ ਲੋਕ ਬਹੁਤ ਜ਼ਿਆਦਾ ਲੋੜ ਪੈਣ 'ਤੇ ਹੀ ਲੋਕ ਘਰੋਂ ਬਾਹਰ ਨਿਕਲਣ ਅਤੇ ਜਦੋਂ ਨਿਕਲਣ ਤਾਂ ਮੂੰਹ 'ਤੇ ਮਾਸਕ ਜ਼ਰੂਰ ਪਾਉਣ, ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖੋ ਅਤੇ ਥੋੜੀ ਦੇਰ ਦੇ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਂਦੇ ਰਹੋ।

ਇਹ ਵੀ ਪੜ੍ਹੋ:  ਕੀ ਕੈਪਟਨ ਸਰਕਾਰ ਨੂੰ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦਾ ਮਾਮਲਾ ਸੱਤਾ ਤੋਂ ਕਰੇਗਾ ਲਾਂਭੇ ਜਾਂ ਫਿਰ...?

ਦੱਸਣਯੋਗ ਹੈ ਕਿ ਦੇਸ਼ 'ਚ ਕੋਵਿਡ-19 ਦੇ 52,509 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਪੀੜਤਾਂ ਦੀ ਗਿਣਤੀ 19 ਲੱਖ ਦੇ ਪਾਰ ਪਹੁੰਚ ਗਈ। ਦੇਸ਼ 'ਚ 2 ਦਿਨਾਂ 'ਚ ਮਾਮਲੇ 18 ਲੱਖ ਤੋਂ 19 ਲੱਖ ਦੇ ਪਾਰ ਪਹੁੰਚ ਗਏ। ਕੇਂਦਰੀ ਸਿਹਤ ਮਹਿਕਮੇ ਨੇ ਦੱਸਿਆ ਕਿ ਦੇਸ਼ 'ਚ ਹੁਣ ਤੱਕ 12,82,215 ਲੋਕ ਇਸ ਇਨਫੈਕਸ਼ਨ ਨਾਲ ਠੀਕ ਹੋ ਚੁਕੇ ਹਨ। ਮਹਿਕਮੇ ਵਲੋਂ ਸਵੇਰੇ 8 ਵਜੇ ਦੱਸੇ ਗਏ ਅੰਕੜਿਆਂ ਅਨੁਸਾਰ ਦੇਸ਼ 'ਚ ਕੋਵਿਡ-19 ਦੇ ਪੀੜਤ ਮਰੀਜ਼ਾਂ ਦੀ ਗਿਣਤੀ ਹੁਣ 19,08,254 ਹੋ ਗਈ ਹੈ। ਉੱਥੇ ਹੀ ਪਿਛਲੇ 24 ਘੰਟਿਆਂ 'ਚ 857 ਹੋਰ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 39,795 ਹੋ ਗਈ ਹੈ।

ਇਹ ਵੀ ਪੜ੍ਹੋ: ਕੈਪਟਨ ਤੇ ਬਾਜਵਾ-ਦੂਲੋ ਗੁੱਟਾਂ 'ਚ ਚਲ ਰਹੀ ਸਿਆਸੀ ਜੰਗ ਹੁਣ ਫੈਸਲਾਕੁੰਨ ਦੌਰ 'ਚ


Shyna

Content Editor

Related News