ਕਰਫਿਊ ਦਾ ਅਸਰ, ਸੂਬੇ ''ਚ ਸਭ ਤੋਂ ਸਾਫ ਲੁਧਿਆਣਾ ਤੇ ਬਠਿੰਡਾ ਸਭ ਤੋਂ ਵਧ ਪ੍ਰਦੂਸ਼ਿਤ

Monday, Apr 13, 2020 - 12:09 PM (IST)

ਪਟਿਆਲਾ: ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਲਗਾਏ ਗਏ ਕਰਫਿਊ ਦੇ ਬਾਅਦ ਵਾਤਾਵਰਣ ਸਾਫ ਹੋਇਆ ਹੈ। ਵੱਡੀ ਰਾਹਤ ਵਾਲੀ ਗੱਲ ਇਹ ਵੀ ਹੈ ਕਿ ਪ੍ਰਦੂਸ਼ਣ ਫੈਲਾਉਣ ਦੇ ਲਈ ਬਦਨਾਮ ਲੁਧਿਆਣਾ ਅਤੇ ਜਲੰਧਰ ਜ਼ਿਲੇ ਦੀ ਆਬੋਹਵਾ ਸੂਬੇ 'ਚ ਸਭਾ ਤੋਂ ਵਧੀਆ ਰਿਕਾਰਡ ਕੀਤੀ ਗਈ ਹੈ। ਉੱਥੇ ਬਠਿੰਡਾ ਦੀ ਆਬੋਹਵਾ ਕੁਝ ਖਰਾਬ ਹੈ। ਪੀ.ਪੀ.ਸੀ.ਬੀ. ਦੇ ਏਅਰ ਕੁਆਲਟੀ ਇੰਡੈਕਸ (ਏ.ਕਿਊ.ਆਈ) ਦੇ 12 ਅਪ੍ਰੈਲ ਪਿਛਲੇ ਸਾਲ ਏ.ਕਿਊ.ਆਈ.98 ਦੇ ਮੁਕਾਬਲੇ ਇਸ ਸਾਲ 12 ਅਪ੍ਰੈਲ 99 ਯਾਨੀ ਇਕ ਪੁਆਇੰਟ ਜ਼ਿਆਦਾ ਰਿਕਾਰਡ ਕੀਤਾ ਗਿਆ ਹੈ। ਕਰਫਿਊ 'ਚ ਏ.ਕਿਊ.ਆਈ. ਦੇ ਵਧਣ ਨੂੰ ਪੀ.ਪੀ.ਸੀ.ਬੀ. ਅਧਿਕਾਰੀ ਕਰਫਿਊ ਦਾ ਉਲੰਘਣ ਮੰਨ ਰਹੇ ਹਨ। ਯਾਨੀ ਲੋਕਾਂ ਘਰਾਂ ਤੋਂ ਜ਼ਿਆਦਾ ਨਿਕਲ ਰਹੇ ਹੋਣਗੇ। ਪੀ.ਪੀ.ਸੀ.ਬੀ. ਦੇ ਮੈਂਬਰ ਸੈਕਟਰੀ ਇੰਜੀ. ਕਰੁਣੇਸ਼ ਗਰਗ ਨੇ ਸਾਨੂੰ ਸਾਰਿਆਂ ਨੂੰ ਇਸ ਸਮੇਂ ਕੋਰੋਨਾ ਨਾਲ ਲੜਨ ਦੇ ਲਈ ਘਰਾਂ 'ਚ ਰਹਿਣ ਦੀ ਲੋੜ ਹੈ।

ਇਹ ਵੀ ਪੜ੍ਹੋ: ਪਟਿਆਲਾ 'ਚ ਪਾਜ਼ੀਟਿਵ ਆਏ ਦੂਜੇ ਕੇਸ ਦਾ 'ਜਗ ਬਾਣੀ' ਕੋਲ ਵੱਡਾ ਖੁਲਾਸਾ

ਉਸਾਰੀ ਨਾ ਹੋਣਾ ਵੀ ਹਵਾ ਸ਼ੁੱਧ ਹੋਣ 'ਚ ਵੱਡਾ ਕਾਰਨ
ਪੀ.ਐੱਮ.-10 ਅਤੇ ਪੀ.ਐੱਮ.-2.5 ਮਿੱਟੀ, ਉਸਾਰੀ ਅਤੇ ਕੂੜਾ ਅਤੇ ਪਰਾਲੀ ਸਾੜਨ ਨਾਲ ਜ਼ਿਆਦਾ ਵੱਧਦਾ ਹੈ। ਇਹ ਵੀ ਜਾਨਣਾ ਜ਼ਰੂਰੀ ਹੈ ਕਿ ਪੀ.ਐੱਮ.-10 ਦਾ ਸਾਧਾਰਨ ਲੈਵਲ 100 ਮਾਈਕਰੋ ਗ੍ਰਾਮ ਕਿਊਬਿਕ ਮੀਟਰ ਅਤੇ ਪੀ.ਐੱਮ.-2.5 ਦਾ ਲੈਵਲ ਮਾਈਕਰੋ ਗ੍ਰਾਮ ਕਿਊਬਿਕ ਮੀਟਰ ਹੋਣਾ ਚਾਹੀਦਾ ਹੈ। ਇਹ ਆਦਰਸ਼ ਸਥਿਤ ਹੈ। ਉਸਾਰੀ ਬੰਦ ਹੋਣ ਇਸ ਆਬੋ ਹਵਾ ਦਾ ਠੀਕ ਹੋਣ ਦਾ ਵੱਡਾ ਕਾਰਨ ਹੈ।

ਇਹ ਵੀ ਪੜ੍ਹੋ : ਕਰਫਿਊ ਦੌਰਾਨ ਔਰਤ ਨੂੰ ਸਮੇਂ ਸਿਰ ਨਹੀਂ ਮਿਲੀ ਡਾਕਟਰੀ ਸਹਾਇਤਾ, ਹੋਈ ਮੌਤ
 

ਏਅਰ ਕੁਆਲਟੀ ਇੰਡੈਕਸ

ਸ਼ਹਿਰ 12 ਅਪ੍ਰੈਲ 2019 12 ਅਪ੍ਰੈਲ 2020
ਲੁਧਿਆਣਾ 73 37
ਜਲੰਧਰ 104 37
ਰੂਪਨਗਰ 153  40
ਅੰਮ੍ਰਿਤਸਰ 83 41
ਪਟਿਆਲਾ 203  44
ਖੰਨਾ 78 45
ਮੰਡੀ ਗੋਬਿੰਦਗੜ੍ਹ 119 62
ਬਠਿੰਡਾ 98 99

 


Shyna

Content Editor

Related News