ਕੋਰੋਨਾ ਵਾਇਰਸ : ਕਰਫਿਊ ਦੌਰਾਨ ਜਲੰਧਰ ਪੁਲਸ ਦਾ ਸ਼ਲਾਘਾਯੋਗ ਕਦਮ
Friday, Mar 27, 2020 - 06:40 PM (IST)
ਜਲੰਧਰ (ਦੀਪਕ) : ਕੋਰੋਨਾ ਵਾਇਰਸ ਦੇ ਖਤਰੇ ਕਾਰਨ ਪੰਜਾਬ ਭਰ ਵਿਚ ਲਗਾਏ ਕਰਫਿਊ ਕਾਰਨ ਜਿੱਥੇ ਵੱਖ-ਵੱਖ ਲੀਡਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ, ਉਥੇ ਹੀ ਜਲੰਧਰ ਦੀ ਪੁਲਸ ਵੀ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਈ ਹੈ। ਅੱਜ ਵਰ੍ਹਦੇ ਮੀਂਹ ਵਿਚ ਜਲੰਧਰ ਦੇ ਗੁੱਜਾਪੀਰ ਇਲਾਕੇ ਵਿਚ ਪੁਲਸ ਵਲੋਂ ਜ਼ਰਰੂਤਮੰਦਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਮੌਕੇ 'ਤੇ ਪਹੁੰਚੇ ਏ. ਸੀ. ਪੀ. ਨਰੇਸ਼ ਡੋਗਰਾ ਅਤੇ ਥਾਣਾ 8 ਦੇ ਐੱਸ. ਐੱਚ. ਓ. ਵਲੋਂ ਸਮਾਜਿਕ ਦੂਰੀ ਬਣਾ ਕੇ ਲੋੜਵੰਦਾਂ ਨੂੰ ਵਰ੍ਹਦੇ ਮੀਂਹ ਵਿਚ ਲੰਗਰ ਛਕਾਇਆ ਗਿਆ। ਇਸ ਦੌਰਾਨ ਪੁਲਸ ਦੇ ਕਦਮ ਦੀ ਲੋਕਾਂ ਵਲੋਂ ਕਾਫੀ ਸ਼ਲਾਘਾ ਕੀਤੀ ਗਿਆ।
ਇਹ ਵੀ ਪੜ੍ਹੋ : ਬਰਨਾਲਾ 'ਚ ਪੁਲਸ ਮੁਲਾਜ਼ਮ ਸਣੇ ਕੋਰੋਨਾ ਵਾਇਰਸ ਦੇ ਦੋ ਸ਼ੱਕੀ ਆਏ ਸਾਹਮਣੇ
ਇਸ ਮੌਕੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਦੇਸ਼ ਇਕ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਨੇ ਵੀ ਕਰਫਿਊ ਲਗਾਇਆ ਹੋਇਆ ਹੈ, ਲੋਕਾਂ ਨੂੰ ਚਾਹੀਦਾ ਹੈ ਕਿ ਉਹ ਘਰਾਂ ਵਿਚ ਰਹਿ ਕੇ ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ।
ਇਹ ਵੀ ਪੜ੍ਹੋ : ਪੰਜਾਬ 'ਚ ਵਧਿਆ ਕੋਰੋਨਾ ਦਾ ਕਹਿਰ, ਪਿੰਡ ਮੋਰਾਂਵਾਲੀ ਦੇ ਤਿੰਨ ਹੋਰ ਮਰੀਜ਼ ਪਾਜ਼ੇਟਿਵ
ਪੰਜਾਬ 'ਚ ਇਕੋ ਦਿਨ ਕੋਰੋਨਾ ਦੇ 5 ਕੇਸ ਪਾਜ਼ੇਟਿਵ
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੰਜਾਬ ਵਿਚ ਕੋਰੋਨਾ ਵਾਇਰਸ ਦੇ 5 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਨ੍ਹਾਂ ਵਿਚ ਤਿੰਨ ਮਾਮਲੇ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਦੇ ਜਦਕਿ ਇਕ-ਇਕ ਜਲੰਧਰ ਅਤੇ ਮੋਹਾਲੀ ਦਾ ਸਾਹਮਣੇ ਆਇਆ ਹੈ। ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੁਣ 37 ਹੋ ਗਈ ਹੈ। ਜਦਕਿ ਪੰਜਾਬ ਵਿਚ ਇਹ ਵਾਇਰਸ ਹੁਣ ਤਕ ਇਕ ਮਰੀਜ਼ ਦੀ ਜਾਨ ਲੈ ਚੁੱਕਾ ਹੈ। ਇਸ ਤੋਂ ਇਲਾਵਾ ਦੇਸ਼ ਭਰ ਵਿਚ 700 ਤੋਂ ਵਧੇਰੇ ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹਨ ਜਦਕਿ 16 ਤੋਂ ਵੱਧ ਮੌਤਾਂ ਹੁਣ ਤਕ ਦੇਸ਼ ਭਰ ਵਿਚ ਇਸ ਵਾਇਰਸ ਨਾਲ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਦੁਨੀਆ ਭਰ ਵਿਚ 19000 ਤੋਂ ਵੱਧ ਲੋਕਾਂ ਦੀ ਜਾਨ ਕੋਰੋਨਾ ਵਾਇਰਸ ਲੈ ਚੁੱਕਾ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਕਾਰਨ ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਸੀਲ, ਇੰਝ ਬਣੀ ਕੋਰੋਨਾ ਵਾਇਰਸ ਦੀ 'ਚੇਨ'