ਪੰਜਾਬੀਓ ਸਰਕਾਰ ਦਾ ਸਾਥ ਦਿਓ ਜਲਦੀ ਕੋਰੋਨਾ ਤੋਂ ਜੰਗ ਜਿੱਤਾਂਗੇ : ਚੰਨੀ

04/21/2020 10:52:42 AM

ਮੋਰਿੰਡਾ (ਅਰਨੌਲੀ, ਧੀਮਾਨ) : ਪੰਜਾਬ ਵਾਸੀਓ ਸਰਕਾਰ ਦਾ ਸਾਥ ਦਿਓ ਅਸੀਂ ਜਲਦੀ ਕੋਰੋਨਾ ਤੋਂ ਜੰਗ ਜਿੱਤਾਂਗੇ। ਇਹ ਵਿਚਾਰ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਨੇ ਨਗਰ ਕੌਂਸਲ ਮੋਰਿੰਡਾ ਵਿਖੇ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਲਈ ਸਫਾਈ ਪੰਦਰਵਾੜਾ ਦੀ ਸ਼ੁਰੂਆਤ ਕਰਨ ਉਪਰੰਤ ਪ੍ਰਗਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਚੰਨੀ ਵਲੋਂ ਹਾਜ਼ਰ ਪ੍ਰਸ਼ਾਸਨ ਅਧਿਕਾਰੀਆਂ ਅਤੇ ਸਫਾਈ ਕਾਮਿਆਂ ਨਾਲ ਸੋਸ਼ਲ ਡਿਸਟੈਂਸ ਬਣਾ ਕੇ ਗੱਲਬਾਤ ਕਰਦਿਆਂ ਕਿਹਾ ਕਿ ਸਫਾਈ ਪੰਦਰਵਾੜਾ ਦੇ ਚਲਦਿਆਂ ਮੋਰਿੰਡਾ ਸ਼ਹਿਰ ਵਿਚ ਬਿਨਾਂ ਕਿਸੇ ਪੱਖਪਾਤ ਤੋਂ ਹਰ ਵਾਰਡ ਵਿਚ ਸਫਾਈ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਕੋਰੋਨਾ ਵਾਇਰਸ ਦਾ ਪ੍ਰਕੋਪ ਪੰਜਾਬ ਭਰ ਵਿਚ ਫੈਲ ਰਿਹਾ ਹੈ ਅਤੇ ਕਰਫਿਊ ਦੇ ਚਲਦਿਆਂ ਜਨਤਾ ਦੀ ਹਿਫਾਜ਼ਤ ਲਈ ਕੰਮ ਕਰ ਰਹੇ ਵੱਡੇ-ਵੱਡੇ ਪ੍ਰਸ਼ਾਸਨਿਕ ਅਧਿਕਾਰੀ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ, ਇਸ ਲਈ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਕਰਫਿਊ ਦੀ ਪਾਲਣਾ ਕਰਕੇ ਆਪਣੇ ਘਰਾਂ ਵਿਚ ਰਹਿ ਕੇ ਆਪਣੀ ਅਤੇ ਆਪਣੇ ਪਰਿਵਾਰ ਦੀ ਸੰਭਾਲ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ : ਪਟਿਆਲਾ ਜ਼ਿਲੇ ''ਚ ਕੋਰੋਨਾ ਦਾ ਕਹਿਰ, 5 ਹੋਰ ਪਾਜ਼ੇਟਿਵ ਕੇਸ ਆਏ ਸਾਹਮਣੇ

ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਅੱਤਵਾਦ ਸਮੇਤ ਵੱਡੀਆਂ-ਵੱਡੀਆਂ ਚਣੌਤੀਆਂ ਦਾ ਸਾਹਮਣਾ ਕਰਕੇ ਜਿੱਤਾਂ ਹਾਸਲ ਕੀਤੀਆਂ ਹਨ। ਕੋਰੋਨਾ ਵਾਇਰਸ ਨਾਲ ਜੰਗ ਵਿਚ ਵੀ ਪੰਜਾਬੀਆਂ ਦੀ ਜਿੱਤ ਹੀ ਹੋਵੇਗੀ। ਇਸ ਲਈ ਹਰ ਪੰਜਾਬੀ ਨੂੰ ਪੰਜਾਬ ਸਰਕਾਰ ਦਾ ਸਹਿਯੋਗ ਦੇਣ ਦੀ ਜ਼ਰੂਰਤ ਹੈ। ਇਸ ਮੌਕੇ ਐੱਸ. ਡੀ. ਐੱਮ. ਮੋਰਿੰਡਾ ਹਰਬੰਸ ਸਿੰਘ, ਤਹਿਸੀਲਦਾਰ ਡਾ. ਅਮਨਦੀਪ ਚਾਵਲਾ, ਨਾਇਬ ਤਹਿਸੀਲਦਾਰ ਕੁਲਵਿੰਦਰ ਸਿੰਘ, ਕਾਰਜਸਾਧਕ ਅਫਸਰ ਅਸ਼ੋਕ ਪੱਥਰੀਆ, ਪੰਚਾਇਤ ਯੂਨੀਅਨ ਦੇ ਪ੍ਰਧਾਨ ਸਰਪੰਚ ਬੰਤ ਸਿੰਘ ਕਲਾਰਾਂ, ਨਗਰ ਕੌਂਸਲ ਪ੍ਰਧਾਨ ਬਲਵਿੰਦਰ ਸਿੰਘ ਬਾਜਵਾ, ਮੀਤ ਪ੍ਰਧਾਨ ਮਹਿੰਦਰ ਸਿੰਘ ਢਿੱਲੋਂ, ਕੌਂਸਲਰ ਰਜੇਸ਼ ਕੁਮਾਰ, ਸਾਬਕਾ ਕੌਂਸਲਰ ਰਜਿੰਦਰ ਕੁਮਾਰ ਬੱਬਾ, ਪੰਡਿਤ ਵਜੀਰ ਚੰਦ, ਮਾਰਕੀਟ ਕਮੇਟੀ ਦੇ ਉਪ-ਚੇਅਰਮੈਨ ਚਰਨਜੀਤ ਚੰਨੀ, ਹਰਜੋਤ ਸਿੰਘ ਢੰਗਰਾਲੀ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਕੋਵਿਡ-19 ਬਾਰੇ ਹਰ ਜਾਣਕਾਰੀ ਲਈ ''ਵਟਸਐਪ ਬੋਟ'' ਤੇ ਫੇਸਬੁੱਕ ਚੈਟ ਬੋਟ'' ਕੀਤੀ ਲਾਂਚ ​​​​​​​


Gurminder Singh

Content Editor

Related News