ਬਰਨਾਲਾ ਲਈ ਖਤਰੇ ਦੀ ਘੰਟੀ, ਕੰਬਾਈਨ ਚਾਲਕ ਆਇਆ ਕੋਰੋਨਾ ਪਾਜ਼ੇਟਿਵ, ਪਿੰਡ ਨਾਈਵਾਲਾ ਸੀਲ

Wednesday, May 06, 2020 - 07:49 PM (IST)

ਬਰਨਾਲਾ ਲਈ ਖਤਰੇ ਦੀ ਘੰਟੀ, ਕੰਬਾਈਨ ਚਾਲਕ ਆਇਆ ਕੋਰੋਨਾ ਪਾਜ਼ੇਟਿਵ, ਪਿੰਡ ਨਾਈਵਾਲਾ ਸੀਲ

ਬਰਨਾਲਾ (ਵਿਵੇਕ ਸਿੰਧਵਾਨੀ) : ਜ਼ਿਲਾ ਬਰਨਾਲਾ ਲਈ ਖਤਰੇ ਦੀ ਘੰਟੀ ਵੱਜ ਗਈ ਹੈ। ਬੀਤੇ ਦਿਨੀਂ ਪਿੰਡ ਨਾਈਵਾਲਾ ਦੇ 30 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ। ਉਕਤ ਨੌਜਵਾਨ ਕੰਬਾਈਨ ਚਾਲਕ ਹੈ। ਉਹ 7 ਦਿਨ ਪਹਿਲਾਂ ਹੀ ਸੀਜਨ ਲਗਾ ਕੇ ਮੱਧ ਪ੍ਰਦੇਸ਼ ਅਤੇ ਮੋਗਾ ਜ਼ਿਲੇ ਤੋਂ ਵਾਪਸ ਆਇਆ ਸੀ ਅਤੇ ਪਿਛਲੇ 7 ਦਿਨਾਂ ਤੋਂ ਉਹ ਪਿੰਡ ਨਾਈਵਾਲਾ ਵਿਚ ਹੀ ਰਹਿ ਰਿਹਾ ਸੀ। ਉਧਰ ਸਿਵਲ ਹਸਪਤਾਲ ਧਨੌਲਾ ਦੇ ਐੱਸ. ਐੱਮ. ਓ. ਡਾ. ਸਤਵੰਤ ਨੇ ਕਿਹਾ ਕਿ ਪਿੰਡ ਨਾਈਵਾਲਾ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਪਿੰਡ ਵਿਚ ਸਰਵੇਖਣ ਕਰਨ ਲਈ ਗਈਆਂ ਹੋਈਆਂ ਹਨ ਕਿ ਕਿਹੜੇ-ਕਿਹੜੇ ਵਿਅਕਤੀ ਉਕਤ ਨੌਜਵਾਨ ਦੇ ਸੰਪਰਕ ਵਿਚ ਆਏ ਹਨ। ਉਨ੍ਹਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੇ ਟੈਸਟ ਲੈ ਕੇ ਜਾਂਚ ਲਈ ਭੇਜੇ ਜਾਣਗੇ। 

ਇਹ ਵੀ ਪੜ੍ਹੋ : ਸੰਗਰੂਰ 'ਚ ਕੋਰੋਨਾ ਦਾ ਕਹਿਰ, ਡਾਕਟਰ ਦੀ ਰਿਪੋਰਟ ਆਈ ਪਾਜ਼ੇਟਿਵ 

ਬਰਨਾਲਾ 'ਚ ਹੁਣ ਤਕ 19 ਪਾਜ਼ੇਟਿਸ ਕੇਸ ਆ ਚੁੱਕੇ ਸਾਹਮਣੇ
ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਮੁਤਾਬਕ ਜ਼ਿਲਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਹੁਣ ਤਕ 19 ਮਾਮਲੇ ਸਾਹਮਣੇ ਆ ਚੁੱਕੇ ਹਨ। ਜਦਕਿ ਇਕ ਮੌਤ ਕੋਰੋਨਾ ਵਾਇਰਸ ਕਾਰਨ ਹੋ ਚੁੱਕੀ ਹੈ। ਇਥੇ ਇਹ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਕੋਰੋਨਾ ਪਾਜ਼ੇਟਿਵ ਆਏ ਮਰੀਜ਼ਾਂ ਵਿਚ ਜ਼ਿਆਦਾਤਰ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੀ ਸੰਗਤ ਹੈ। 

ਇਹ ਵੀ ਪੜ੍ਹੋ : ਜੱਗੂ ਭਗਵਾਨਪੁਰੀਏ ਦੇ ਜੇਲ ਵਿਚਲੇ ਸਾਥੀਆਂ ਦਾ ਭਲਕੇ ਹੋਵੇਗਾ ਕੋਰੋਨਾ ਟੈਸਟ


author

Gurminder Singh

Content Editor

Related News