ਅਟਾਰੀ ਰਾਹੀਂ ਪਾਕਿ ਗਏ ਦੋ ਲੋਕ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਹੱਦ ''ਤੇ ਪਈ ਭਾਜੜ

Wednesday, Apr 01, 2020 - 06:38 PM (IST)

ਅੰਮ੍ਰਿਤਸਰ : ਚੀਨ ਤੋਂ ਸ਼ੁਰੂ ਹੋਏ ਖਤਰਨਾਕ ਵਾਇਰਸ ਕੋਵਿਡ-19 ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਭਾਰਤ ਵਿਚ ਵੀ ਹੁਣ ਤਕ ਕੋਰੋਨਾ ਨਾਲ 32 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਕੋਰੋਨਾ ਦਾ ਸਾਇਆ ਹੁਣ ਅਟਾਰੀ ਵਾਹਗਾ ਸਰਹੱਦ 'ਤੇ ਵੀ ਜਾ ਪਿਆ ਹੈ। ਅਟਾਰੀ ਸਰਹੱਦ ਰਾਹੀਂ ਐਤਵਾਰ ਨੂੰ ਪਾਕਿਸਤਾਨ ਪਰਤਣ ਵਾਲੇ ਪੰਜ ਲੋਕਾਂ 'ਚੋਂ ਦੋ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਸਰਹੱਦ 'ਤੇ ਭਾਜੜ ਪੈ ਗਈ ਹੈ। ਪੰਜ ਵਿਚੋਂ ਜਿਹੜੇ ਦੋ ਲੋਕ ਕੋਰੋਨਾ ਪਾਜ਼ੇਟਿਵ ਹਨ, ਬਾਰੇ ਪਤਾ ਨਹੀਂ ਲੱਗਾ ਪਰ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਵੱਖ-ਵੱਖ ਕੇਂਦਰੀ ਅਤੇ ਸੂਬਾ ਸਰਕਾਰ ਦੇ ਵਿਭਾਗਾਂ ਦੇ ਅਧਿਕਾਰੀਆਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕੀਤੇ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਇਸ ਸਬੰਧੀ ਕਿਸੇ ਵੀ ਅਧਿਕਾਰੀ ਨੇ ਅਜੇ ਤਕ ਪੁਸ਼ਟੀ ਨਹੀਂ ਕੀਤੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਕਰਫਿਊ ਕਾਰਨ ਘਰਾਂ ''ਚ ਡੱਕੇ ਪੰਜਾਬ ਵਾਸੀਆਂ ਲਈ ਰਾਹਤ ਭਰੀ ਖਬਰ    

ਹੁਣ ਤਕ ਦੀਆਂ ਮਿਲੀਆਂ ਮੀਡੀਆ ਰਿਪੋਰਟਾਂ ਮੁਤਾਬਕ 29 ਮਾਰਚ ਨੂੰ ਪਾਕਿਸਤਾਨ ਦੇ ਚੌਧਰੀ ਮੁਹੰਮਦ ਅਸ਼ਫਾਕ ਦਿੱਲੀ ਦੇ ਫੋਰਟਿਸ ਹਸਪਤਾਲ ਤੋਂ ਫਾਲੋਅੱਪ ਟਰੀਟਮੈਂਟ ਕਰਵਾ ਕੇ ਆਪਣੇ ਸਹਿਯੋਗੀ ਚੌਧਰੀ ਆਸਿਫ ਨਾਲ ਅਟਾਰੀ ਸਰਹੱਦ 'ਤੇ ਪਹੁੰਚੇ ਸਨ। ਇਸੇ ਦਿਨ ਪਾਕਿਸਤਾਨ ਦੇ ਨਿਗਾਹ ਮੁਖਤਾਰ ਵੀ ਫੋਰਟਿਸ ਹਸਪਤਾਲ ਤੋਂ ਲੀਵਰ ਟਰਾਂਸਪਲਾਂਟ ਕਰਵਾ ਕੇ ਅਟਾਰੀ ਸਰਹੱਦ 'ਤੇ ਆਏ। ਨਿਗਾਹ ਮੁਖਤਾਰ ਨੂੰ ਲੀਵਰ ਡੋਨੇਟ ਕਰਨ ਵਾਲਾ ਮੁਹੰਮਦ ਖਾਲਿਦ ਅਤੇ ਉਸ ਦਾ ਸਹਿਯੋਗ ਯਾਸੀਰ ਮੁਖਤਾਰ ਵੀ ਇਨ੍ਹਾਂ ਨਾਲ ਸੀ। ਇਨ੍ਹਾਂ ਨੂੰ ਐਂਬੂਲੈਂਸ ਰਾਹੀਂ ਦਿੱਲੀ ਤੋਂ ਅਟਾਰੀ ਸਰਹੱਦ 'ਤੇ ਲਿਆਂਦਾ ਗਿਆ। ਐਤਵਾਰ ਨੂੰ ਪੰਜੇ ਜਣੇ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋ ਗਏ। ਪਾਕਿਸਤਾਨ 'ਚ ਕੋਰੋਨਾ ਦਾ ਪ੍ਰਕੋਪ ਤੇਜ਼ੀ ਨਾਲ ਵੱਧ ਰਿਹਾ ਹੈ। ਲਿਹਾਜ਼ਾ ਇਨ੍ਹਾਂ ਪੰਜਾਂ ਵਿਅਕਤੀਆਂ ਦਾ ਵੀ ਕੋਵਿਡ 19 ਟੈਸਟ ਕੀਤਾ ਗਿਆ ਅਤੇ ਇਨ੍ਹਾਂ ਵਿਚੋਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। 

ਇਹ ਵੀ ਪੜ੍ਹੋ : ਕਰਫਿਊ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖਤ ਚਿਤਾਵਨੀ    

ਹੁਣ ਤਕ ਦੀ ਮਿਲੀ ਜਾਣਕਾਰੀ ਮੁਤਾਬਕ ਉਕਤ ਦੋ ਲੋਕਾਂ ਦੇ ਕੋਰੋਨਾ ਪਾਜ਼ੇਟਿਵ ਦੀ ਖਬਰ ਆਉਣ ਤੋਂ ਬਾਅਦ ਕੇਂਦਰ ਅਤੇ ਸੂਬਾ ਸਰਕਾਰ ਦੇ ਵਿਭਾਗ ਚੌਕੰਨੇ ਹੋ ਗਏ ਹਨ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਬੀ. ਐੱਸ. ਐੱਫ. ਦਾ ਇਕ ਮੁਲਾਜ਼ਮ ਤੇ ਇਮੀਗ੍ਰੇਸ਼ਨ ਦੇ ਦੋ ਅਧਿਕਾਰੀ ਉਸ ਦਿਨ ਪਾਕਿਸਤਾਨ ਦੇ ਇਨ੍ਹਾਂ ਮੁਸਾਫਰਾਂ ਨਾਲ ਸਿੱਧੇ ਸੰਪਰਕ ਵਿਚ ਆਏ ਸਨ। ਕਸਟਮ ਵਿਭਾਗ ਵੀ ਇਨ੍ਹਾਂ ਮੁਸਾਫਰਾਂ ਦੇ ਸੰਪਰਕ ਵਿਚ ਆਉਣ ਵਾਲੇ ਅਧਿਕਾਰੀਆਂ ਦਾ ਪਤਾ ਲਗਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ 14 ਦਿਨਾਂ ਲਈ ਆਈਸੋਲੇਟ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਤਪਾ ਮੰਡੀ : ਘਰ ਜਾ ਕੇ ਪੁਲਸ ਨੇ ਵਰ੍ਹਾਇਆ ਡੰਡਾ, ਗਰਭਵਤੀ ਔਰਤ ਨਾਲ ਧੱਕਾ-ਮੁੱਕੀ ਦਾ ਦੋਸ਼    


Gurminder Singh

Content Editor

Related News