ਅਨੰਦਪੁਰ ਸਾਹਿਬ ''ਚ 3 ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਣ ਕਾਰਣ ਸਹਿਮ ਦਾ ਮਾਹੌਲ

05/10/2020 7:42:30 PM

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ) : ਸਬ-ਡਵੀਜਨ ਸ੍ਰੀ ਅਨੰਦਪੁਰ ਸਾਹਿਬ 'ਚ ਬੀਤੇ ਦਿਨ 3 ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਦੇ ਸਾਹਮਣੇ ਆਉਣ ਨਾਲ ਇਲਾਕਾ ਨਿਵਾਸੀਆਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪਾਜ਼ੇਟਿਵ ਆਏ 3 ਮਰੀਜ਼ਾਂ 'ਚ ਇਕ ਨੇੜਲੇ ਪਿੰਡ ਨਿੱਕੂਵਾਲ ਦਾ ਟਰੱਕ ਡਰਾਇਵਰ ਹਰਦੀਪ ਸਿੰਘ, ਦੂਜਾ ਸ੍ਰੀ ਹਜੂਰ ਸਾਹਿਬ ਤੋਂ ਆਇਆ ਸ਼ਰਧਾਲੂ ਬਾਜ ਸਿੰਘ ਵਾਸੀ ਸ੍ਰੀ ਅਨੰਦਪੁਰ ਸਾਹਿਬ ਅਤੇ ਤੀਜਾ ਮਰੀਜ਼ ਪੰਜਾਬ ਪੁਲਸ ਦਾ ਮੁਲਾਜ਼ਮ ਅਤੇ ਬਲਾਕ ਨੂਰਪੁਰਬੇਦੀ ਦੇ ਪਿੰਡ ਭਾਓਵਾਲ ਦਾ ਵਸਨੀਕ ਜਸਵੀਰ ਸਿੰਘ ਸ਼ਾਮਲ ਹੈ ਜਿਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਅਗਲੇਰੇ ਇਲਾਜ ਲਈ ਬਨੂੜ ਸਥਿਤ ਗਿਆਨ ਸਾਗਰ ਹਸਪਤਾਲ ਅਤੇ ਮੈਡੀਕਲ ਕਾਲਜ ਵਿਖੇ ਭੇਜ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਕੈਦੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮਚੀ ਖਲਬਲੀ, 2 ਜੱਜਾਂ ਸਣੇ 28 ਮੁਲਾਜ਼ਮਾਂ ਦੇ ਲਏ ਸੈਂਪਲ    

ਪਾਜ਼ੇਟਿਵ ਆਇਆ ਪੁਲਸ ਕਰਮਚਾਰੀ ਜਸਵੀਰ ਸਿੰਘ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਡਿਊਟੀ 'ਤੇ ਤਾਇਨਾਤ ਸੀ ਜੋ ਕਿ ਬੀਤੇ ਦਿਨ ਜੰਮੂ ਕਸ਼ਮੀਰ ਦੇ ਲਾਕਡਾਊਨ 'ਚ ਫਸੇ ਵਾਸੀਆਂ ਨੂੰ ਛੱਡਣ ਗਏ ਵਾਹਨਾਂ 'ਤੇ ਵੀ ਸੁਰੱਖਿਅਕ ਵਜੋਂ ਡਿਊਟੀ 'ਤੇ ਗਿਆ ਸੀ ਜਿਸ ਨੂੰ ਵਾਪਸੀ 'ਤੇ ਪ੍ਰਸ਼ਾਸਨ ਵੱਲੋਂ ਭਾਈ ਜੈਤਾ ਜੀ ਸਿਵਲ ਹਸਪਤਾਲ ਦੇ ਓਟ ਸੈਂਟਰ ਵਿਖੇ ਬਣੇ ਇਕਾਂਤਵਾਸ ਕੇਂਦਰ 'ਚ 7 ਮੁਲਾਜ਼ਮਾਂ ਸਮੇਤ ਨਿਗਰਾਨੀ ਹੇਠ ਰੱਖਿਆ ਗਿਆ ਸੀ। ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਚਰਨਜੀਤ ਕੁਮਾਰ ਨੇ ਦੱਸਿਆ ਕਿ ਉਕਤ ਪੁਲਸ ਮੁਲਾਜ਼ਮ ਦੀ ਬੀਤੇ ਦਿਨ ਕੋਰੋਨਾ ਪਾਜ਼ੇਟਿਵ ਆਈ ਰਿਪੋਰਟ ਕਾਰਣ ਸਾਵਧਾਨੀ ਵਜੋਂ ਸਿਵਲ ਹਸਪਤਾਲ ਦੇ ਇਕ ਡਾਕਟਰ, ਸਟਾਫ ਨਰਸ, ਹੈਲਪਰ ਅਤੇ ਤਿੰਨ ਸਫਾਈ ਕਰਮਚਾਰੀਆਂ ਨੂੰ ਵੀ ਇਕਾਂਤਵਾਸ ਕਰਨ ਤੋਂ ਇਲਾਵਾ ਬਾਕੀ 6 ਪੁਲਸ ਮੁਲਾਜ਼ਮਾਂ ਨੂੰ ਪਰਿਵਾਰਾਂ ਸਮੇਤ ਸਥਾਨਕ ਕੰਨਿਆ ਸੀ. ਸੈ. ਸਕੂਲ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦੀ ਕੰਟੀਨ ਦੇ ਠੇਕੇਦਾਰ, ਉਸ ਦੇ ਮੁਲਾਜ਼ਮਾਂ ਅਤੇ ਹਸਪਤਾਲ ਦੇ ਕੁੱਝ ਕਰਮਚਾਰੀਆਂ ਦੀ ਵੀ ਸੈਂਪਲਿੰਗ ਕਰਵਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ''ਤੇ ਨੂਰਪੁਰਬੇਦੀ ਦੇ 13 ਪਿੰਡ ਸੀਲ    

ਸਥਾਨਕ ਉਪ ਮੰਡਲ ਮੈਜਿਸਟ੍ਰੇਟ ਕਨੂੰ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਸਬ-ਡਵੀਜ਼ਨ 'ਚ ਸਾਹਮਣੇ ਆਏ ਮਰੀਜ਼ਾਂ ਦੇ ਪਿੰਡਾਂ ਦੇ ਆਲੇ-ਦੁਆਲੇ ਦੇ ਤਿੰਨ ਕਿਲੋ ਮੀਟਰ ਖੇਤਰ ਦੇ ਪਿੰਡ ਨਿੱਕੂਵਾਲ ਤੋਂ ਇਲਾਵਾ ਹਰੀਵਾਲ, ਮਟੌਰ, ਮਹਿੰਦਲੀ ਕਲਾਂ, ਬੱਢਲ, ਮੀਂਢਵਾਂ, ਝਿੰਜੜੀ, ਬੁਰਜ, ਲੋਦੀਪੁਰ, ਬੱਲੋਵਾਲ ਅਤੇ ਥੱਪਲ ਆਦਿ ਨੂੰ ਮੁਕੰਮਲ ਤੌਰ 'ਤੇ ਸੀਲ ਕਰ ਦਿੱਤਾ ਗਿਆ ਹੈ ।

ਇਹ ਵੀ ਪੜ੍ਹੋ : ਮਾਨਸਾ 'ਚ ਕੋਰੋਨਾ ਦਾ ਧਮਾਕਾ, 12 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ 


Gurminder Singh

Content Editor

Related News