ਕੋਰੋਨਾ ਵਾਇਰਸ : ਏਅਰਪੋਰਟ ਅਥਾਰਿਟੀ ਸੁਚੇਤ, ਟੀਮ ਅੱਜ ਕਰੇਗੀ ਦੌਰਾ

01/28/2020 1:25:02 AM

ਚੰਡੀਗੜ੍ਹ, (ਲਲਨ)— ਚੀਨ 'ਚ ਕੋਰੋਨਾ ਵਾਇਰਸ ਸਬੰਧੀ ਮਚੇ ਹੜਕੰਪ ਨੂੰ ਦੇਖਦੇ ਹੋਏ ਚੰਡੀਗੜ੍ਹ ਏਅਰਪੋਰਟ ਅਥਾਰਿਟੀ ਵਲੋਂ ਵੀ ਸਪੈਸ਼ਲ ਟੀਮਾਂ ਤਿਆਰ ਕਰ ਦਿੱਤੀਆਂ ਗਈਆਂ ਹਨ। ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਥਰਮਲ ਸੈਂਸਰ ਲਾਉਣ ਸਬੰਧੀ ਪੰਜਾਬ ਸਰਕਾਰ ਦੀ ਮੈਡੀਕਲ ਟੀਮ ਮੰਗਲਵਾਰ ਨੂੰ ਦੌਰਾ ਕਰੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੀਮ ਦੇ ਦੌਰੇ ਤੋਂ ਬਾਅਦ ਜੇਕਰ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਥਰਮਲ ਸੈਂਸਰ ਦੀ ਜ਼ਰੂਰਤ ਪਈ ਤਾਂ ਇਸ ਨੂੰ ਲਾਇਆ ਜਾਵੇਗਾ।

ਏਅਰਪੋਰਟ 'ਤੇ ਸਪੈਸ਼ਲ ਡਾਕਟਰਾਂ ਦੀਆਂ ਟੀਮਾਂ ਤਿਆਰ
ਕੋਰੋਨਾ ਵਾਇਰਸ ਸਬੰਧੀ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ 'ਤੇ ਸਪੈਸ਼ਲ ਡਾਕਟਰਾਂ ਦੀਆਂ ਟੀਮਾਂ ਤਿਆਰ ਕਰ ਦਿੱਤੀਆਂ ਗਈਆਂ ਹਨ। ਏਅਰਪੋਰਟ ਦੇ ਪਬਲਿਕ ਰਿਲੇਸ਼ਨ ਅਫ਼ਸਰ ਪਿੰ੍ਰਸ ਨੇ ਦੱਸਿਆ ਕਿ ਐਮਰਜੈਂਸੀ ਲਈ ਏਅਰਪੋਰਟ 'ਤੇ ਡਾਕਟਰ ਦੀਆਂ ਟੀਮਾਂ ਤਿਆਰ ਹਨ। ਵਿਦੇਸ਼ ਤੋਂ ਚੰਡੀਗੜ੍ਹ ਕੋਈ ਸਿੱਧੀ ਫਲਾਈਟ ਨਹੀਂ ਆਉਂਦੀ। ਸਿਰਫ਼ ਦੁਬਈ ਦੀ ਫਲਾਈਟ ਆਉਂਦੀ ਹੈ। ਅਜਿਹੇ 'ਚ ਅਸੀਂ ਏਅਰਪੋਰਟ 'ਤੇ ਲੋਕਾਂ ਨੂੰ ਸੁਚੇਤ ਕੀਤਾ ਹੋਇਆ ਹੈ। ਜ਼ਿਆਦਾਤਰ ਫਲਾਈਟਾਂ ਦਿੱਲੀ ਤੋਂ ਹੋ ਕੇ ਆਉਂਦੀਆਂ ਹਨ। ਦਿੱਲੀ ਏਅਰਪੋਰਟ 'ਤੇ ਥਰਮਲ ਸੈਂਸਰ ਲੱਗਾ ਹੋਇਆ ਹੈ।

ਚੰਡੀਗੜ੍ਹ 'ਚ ਐਡਵਾਇਜ਼ਰੀ ਜਾਰੀ
ਚੀਨ 'ਚ ਫੈਲੇ ਕੋਰੋਨਾ ਵਾਇਰਸ ਤੋਂ ਚੰਡੀਗੜ੍ਹ ਨੂੰ ਸੁਚੇਤ ਕਰਨ ਲਈ ਸਟੇਟ ਸਰਵੀਲੈਂਸ ਯੂਨਿਟ ਚੰਡੀਗੜ੍ਹ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ 'ਚ ਹੋਟਲਾਂ ਨੂੰ ਕਿਹਾ ਗਿਆ ਹੈ ਕਿ ਚੀਨ ਦੀ ਵੂਹਾਨ ਸਿਟੀ ਜੋ ਹੂਬੇ ਪ੍ਰੋਵਿੰਸ 'ਚ ਹੈ, ਤੋਂ ਜੇਕਰ ਕੋਈ ਵੀ ਹੋਟਲ 'ਚ ਆਕੇ ਠਹਿਰਦਾ ਹੈ ਤਾਂ ਇਸ ਦੀ ਜਾਣਕਾਰੀ ਤਤਕਾਲ ਪ੍ਰਸ਼ਾਸਨ ਨੂੰ ਦਿੱਤੀ ਜਾਵੇ। ਹੋਰ ਦੇਸ਼ਾਂ ਥਾਈਲੈਂਡ, ਜਾਪਾਨ, ਸਾਊਥ ਕੋਰੀਆ ਤੋਂ ਆਉਣ ਵਾਲੇ ਵਿਜ਼ਿਟਰਸ ਦੀ ਵੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ।
 


KamalJeet Singh

Content Editor

Related News