ਕੋਰੋਨਾ ਤੋਂ ਪੀੜਤ 80 ਸਾਲਾਂ ਦੀ ਔਰਤ ਨੇ ਤੋੜਿਆ ਦਮ, 3 ਹੋਰ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

Thursday, Jul 23, 2020 - 01:02 AM (IST)

ਕੋਰੋਨਾ ਤੋਂ ਪੀੜਤ 80 ਸਾਲਾਂ ਦੀ ਔਰਤ ਨੇ ਤੋੜਿਆ ਦਮ, 3 ਹੋਰ ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

ਗੁਰਦਾਸਪੁਰ,(ਹਰਮਨ, ਵਿਨੋਦ)- ਜ਼ਿਲਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਕਹਿਰ ਕਾਰਣ ਅੱਜ ਇਕ ਹੋਰ ਕੋਰੋਨਾ ਪੀੜਤ ਔਰਤ ਨੇ ਦਮ ਤੋੜ ਦਿੱਤਾ ਹੈ। ਇਹ ਔਰਤ 80 ਸਾਲ ਦੀ ਬਜ਼ੁਰਗ ਹੈ ਜੋ ਬਟਾਲਾ ਦੇ ਕ੍ਰਿਸ਼ਨਾ ਨਗਰ ਦੀ ਵਸਨੀਕ ਹੈ, ਜਿਸ ਨੂੰ ਦਿਲ ਅਤੇ ਸ਼ੂਗਰ ਦੀ ਬੀਮਾਰੀ ਹੋਣ ਕਾਰਣ ਅੰਮ੍ਰਿਤਸਰ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਇਸ ਔਰਤ ਦੀ ਮੌਤ ਹੋਣ ਨਾਲ ਹੁਣ ਜ਼ਿਲੇ ਅੰਦਰ ਕੋਰੋਨਾ ਤੋਂ ਪੀੜਤ ਮ੍ਰਿਤਕਾਂ ਦੀ ਗਿਣਤੀ 14 ਹੋ ਗਈ ਹੈ। ਉਕਤ ਔਰਤ ਸਮੇਤ 2 ਹੋਰ ਮਰੀਜ਼ ਸਾਹਮਣੇ ਆਉਣ ਕਾਰਣ ਹੁਣ ਜ਼ਿਲੇ ਅੰਦਰ ਕੁੱਲ ਮਰੀਜ਼ਾਂ ਦੀ ਗਿਣਤੀ 351 ਤੱਕ ਪਹੁੰਚ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਅੰਦਰ 25 ਹਜ਼ਾਰ 55 ਮਰੀਜ਼ਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 24 ਹਜ਼ਾਰ 23 ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦੋਂ ਕਿ 351 ਮਰੀਜ਼ ਪਾਜ਼ੇਟਿਵ ਪਾਏ ਗਏ ਹਨ ਅਤੇ 763 ਦੀਆਂ ਰਿਪੋਰਟਾਂ ਆਉਣੀ ਬਾਕੀ ਹਨ। ਉਨ੍ਹਾਂ ਦੱਸਿਆ ਕਿ ਸਾਹਮਣੇ ਆਏ ਮਰੀਜ਼ਾਂ ’ਚੋਂ 264 ਠੀਕ ਹੋ ਗਏ ਹਨ ਜਦੋਂ ਕਿ 25 ਨੂੰ ਘਰਾਂ ਵਿਚ ਆਈਸੋਲੇਟ ਕੀਤਾ ਗਿਆ ਹੈ।

ਬਟਾਲਾ, (ਬੇਰੀ)-ਪਿੰਡ ਕੋਕਲਪੁਰ ਦੇ 40 ਸਾਲਾਂ ਵਿਅਕਤੀ ਦੀ ਅੰਮ੍ਰਿਤਸਰ ਦੇ ਹਸਪਤਾਲ ’ਚ ਇਲਾਜ ਦੌਰਾਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਐੱਸ. ਐੱਮ. ਓ. ਭਾਮ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਪਿੰਡ ਦੇ ਡੇਰੇ ’ਤੇ ਰਹਿਣ ਵਾਲਾ ਹੈ ਤੇ ਉਸ ਦਾ ਇਲਾਜ ਅੰਮ੍ਰਿਤਸਰ ਦੇ ਹਸਪਤਾਲ ’ਚ ਸ਼ਾਹ ਅਤੇ ਕਿਡਨੀ ਦਾ ਚੱਲ ਰਿਹਾ ਸੀ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਸਿਹਤ ਵਿਭਾਗ ਵੱਲੋਂ ਉਸ ਨੂੰ ਗੁਰੂ ਨਾਨਕ ਸਰਕਾਰੀ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ ਗਿਆ। ਉਸ ਦੇ ਘਰ ਦੇ ਨਜ਼ਦੀਕ ਉਸ ਦੇ ਸੰਪਰਕ ’ਚ ਰਹਿਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਘਰਾਂ ਵਿਚ ਹੀ ਕੁਆਰੰਟਾਈਨ ਕੀਤਾ ਜਾਵੇਗਾ ਅਤੇ ਉਸ ਦੇ ਸੰਪਰਕ ’ਚ ਆਉਣ ਵਾਲੇ ਹਰੇਕ ਵਿਅਕਤੀ ਦੀ ਸੈਂਪਲਿੰਗ ਕੀਤੀ ਜਾਵੇਗੀ।

ਉਧਰ ਦੂਜੇ ਪਾਸੇ ਪੁਲਸ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਕਲਪੁਰ ਦੇ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਉਸ ਦੇ ਘਰ ਦੇ ਨਜ਼ਦੀਕ 100 ਮੀਟਰ ਦੇ ਰੇਡੀਅਲ ਘੇਰੇ ਨੂੰ ਸੀਲ ਕਰ ਦਿੱਤਾ ਗਿਆ ਹੇ ਅਤੇ ਕਿਸੇ ਨੂੰ ਵੀ ਉੱਥੇ ਆਉਣ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ।


author

Bharat Thapa

Content Editor

Related News