ਪੰਜਾਬ 'ਚ ਹੁਣ ਇਸ ਦਿਨ ਤੋਂ ਲੱਗੇਗੀ 18 ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ

05/07/2021 9:53:35 PM

ਚੰਡੀਗੜ੍ਹ (ਅਸ਼ਵਨੀ)– ਪੰਜਾਬ ਨੂੰ ਇਸ ਹਫ਼ਤੇ ਦੇ ਅੰਤ ਤੱਕ ਸੀਰਮ ਇੰਸਟੀਚਿਊਟ ਆਫ ਇੰਡੀਆ (ਐੱਸ. ਆਈ. ਆਈ.) ਤੋਂ ਕਰੀਬ ਇਕ ਲੱਖ ਟੀਕੇ ਮਿਲਣ ਦੀ ਸੰਭਾਵਨਾ ਹੈ। ਇਸ ਦੇ ਚਲਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਹੁਕਮ ਜਾਰੀ ਕੀਤੇ ਕਿ ਸੋਮਵਾਰ ਤੋਂ ਸਰਕਾਰੀ ਹਸਪਤਾਲਾਂ ਵਿਚ 18-45 ਸਾਲ ਉਮਰ ਵਰਗ ਦੇ ਗਰੁੱਪਾਂ ਦੇ ਟੀਕਾਕਰਨ ਦੀ ਸ਼ੁਰੂਆਤ ਦੀਆਂ ਤਿਆਰੀਆਂ ਕੀਤੀਆਂ ਜਾਣ।

 

ਇਹ ਖ਼ਬਰ ਪੜ੍ਹੋ- ਕੋਰੋਨਾ ਨੂੰ ਲੈ ਕੇ ਹਾਲਾਤ ਚਿੰਤਾਜਨਕ : ਕੈ. ਅਮਰਿੰਦਰ ਸਿੰਘ


ਕੋਵਿਡ ਦੀ ਸਮੀਖਿਆ ਬੈਠਕ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਖ਼ੁਰਾਕ ਦੇ ਮਿਲਦੇ ਹੀ ਰਾਜ ਸਰਕਾਰ ਵੱਲੋਂ ਪੜਾਅ 3 ਲਈ ਚੁਣੇ ਗਏ ਮੁੱਢਲੇ ਗਰੁੱਪਾਂ ਲਈ ਟੀਕਾਕਰਨ ਦੀ ਸ਼ੁਰੂਆਤ ਹੋ ਜਾਵੇਗੀ। ਰਾਜ ਸਰਕਾਰ ਨੇ 18-45 ਸਾਲ ਉਮਰ ਵਰਗ ਵਿਚ ਨਿਰਮਾਣ ਵਰਕਰ, ਅਧਿਆਪਕ, ਸਰਕਾਰੀ ਕਰਮਚਾਰੀ ਅਤੇ ਵੱਧ ਜ਼ੋਖਮ ਵਾਲੇ ਲੋਕ, ਜਿਨ੍ਹਾਂ ਨੂੰ ਸਹਿ-ਬੀਮਾਰੀਆਂ ਹਨ, ਟੀਕਾਕਰਨ ਲਈ ਮੁੱਢਲੇ ਗਰੁੱਪ ਵਿਚ ਸ਼ਾਮਿਲ ਕੀਤਾ ਹੈ। ਮੁੱਖ ਮੰਤਰੀ ਨੇ ਮੈਡੀਕਲ ਦਿੱਕਤਾਂ ਵਾਲਿਆਂ ਨੂੰ ਛੱਡ ਕੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਟੀਕਾਕਰਨ ਲਈ ਨਿਰਦੇਸ਼ ਦਿੱਤੇ।

ਇਹ ਖ਼ਬਰ ਪੜ੍ਹੋ- ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਪੰਜਾਬ ਸਰਕਾਰ ਨੇ ਬਣਾਈ ਨਵੀਂ SIT


ਬੈਠਕ ਵਿਚ ਦੱਸਿਆ ਗਿਆ ਕਿ ਟਾਟਾ ਗਰੁੱਪ ਵੱਲੋਂ ਭੇਜੇ ਗਏ 500 ਆਕਸੀਜਨ ਕੰਸਟਰੇਟਰਾਂ ਤੋਂ ਇਲਾਵਾ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਵੀ ਹੋਰ 200 ਕੰਸਟਰੇਟਰ ਭੇਜੇ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਰਾਜ ਦੇ ਵਿਸ਼ਵ ਬੈਂਕ ਕਰਜ਼ੇ ਵਿਚੋਂ ਕੁਝ ਹਿੱਸਾ ਟੈਂਕਰਾਂ ਸਮੇਤ 10,000 ਆਕਸੀਜਨ ਕੰਸਟਰੇਟਰ, ਆਕਸੀਜਨ ਪਲਾਂਟ ਅਤੇ ਵੈਕਸੀਨ ਖਰੀਦਣ ਲਈ ਪ੍ਰਯੋਗ ਕਰਨ ’ਤੇ ਕੰਮ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਕਿਰਤ ਵਿਭਾਗ ਬੀ. ਓ. ਸੀ. ਡਬਲਯੂ. ਡਬਲਯੂ. ਬੀ. ਦੀ ਫੰਡਿੰਗ ਦੇ ਨਾਲ ਸਾਰੇ ਨਿਰਮਾਣ ਵਰਕਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਟੀਕਾਕਰਨ ਲਈ ਤਾਲਮੇਲ ਕਰੇਗਾ। ਡਿਪਟੀ ਕਮੀਸ਼ਨਰਾਂ ਨੂੰ ਸਰਕਾਰੀ ਕਰਮਚਾਰੀਆਂ ਦੇ ਟੀਕਾਕਰਨ ਲਈ ਤਾਲਮੇਲ ਕਰਨ ਲਈ ਕਿਹਾ ਹੈ। ਰਾਜ ਸਰਕਾਰ ਨੇ ਤੀਜੇ ਪੜਾਅ ਦੇ ਟੀਕਾਕਰਨ ਲਈ ਐੱਸ. ਆਈ. ਆਈ. ਤੋਂ 30 ਲੱਖ ਖ਼ੁਰਾਕ ਲੈਣ ਦਾ ਆਰਡਰ ਦਿੱਤਾ ਹੈ ਅਤੇ ਭਾਰਤ ਸਰਕਾਰ ਨੇ ਹੁਣ ਇਸ ਮਹੀਨੇ ਲਈ ਆਰਡਰ ਅਨੁਸਾਰ ਪੰਜਾਬ ਨੂੰ 3.30 ਲੱਖ ਖੁਰਾਕਾਂ ਅਲਾਟ ਕੀਤੀਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


Gurdeep Singh

Content Editor

Related News