ਜਲੰਧਰ ’ਚ ਖ਼ਤਮ ਹੋਈ ਕੋਰੋਨਾ ਦੀ ਵੈਕਸੀਨ, ਬੰਦ ਹੋਏ ਕਈ ਵੈਕਸੀਨ ਸੈਂਟਰ
Thursday, May 13, 2021 - 07:28 PM (IST)
ਜਲੰਧਰ (ਸੋਨੂੰ)— ਜ਼ਿਲ੍ਹਾ ਜਲੰਧਰ ’ਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੌਰਾਨ ਕੋਰੋਨਾ ਦੀ ਵੈਕਸੀਨ ਖ਼ਤਮ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਸਿਵਲ ਹਸਪਤਾਲ ’ਚ ਵੈਕਸੀਨ ਲਗਵਾਉਣ ਪਹੁੰਚੇ ਲੋਕਾਂ ਨੂੰ ਜਦੋਂ ਹਸਪਤਾਲ ਦੇ ਬਾਹਰ ਤਾਲੇ ਲੱਗੇ ਮਿਲੇ ਤਾਂ ਉਨ੍ਹਾਂ ਨੇ ਰੌਲਾ ਪਾਇਆ। ਪਤਾ ਲੱਗਾ ਹੈ ਕਿ ਇਥੇ ਕੋੋਰੋਨਾ ਦੀ ਵੈਕਸੀਨ ਖ਼ਤਮ ਹੋ ਗਈ ਹੈ, ਜਿਸ ਕਾਰਨ ਤਾਲੇ ਲਗਾਏ ਗਏ ਹਨ।
ਇਹ ਵੀ ਪੜ੍ਹੋ: ਪੰਜਾਬ ਕੈਬਨਿਟ ’ਚ ਫੇਰਬਦਲ ਦੀਆਂ ਚਰਚਾਵਾਂ ਦਰਮਿਆਨ ਮੌਜੂਦਾ ਮੰਤਰੀਆਂ ’ਚ ਮਚੀ ਤੜਥੱਲੀ
ਉਥੇ ਹੀ ਇਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਦੂਜੀ ਡੋਜ਼ ਲਗਵਾਉਣ ਲਈ ਸਿਵਲ ਹਸਪਤਾਲ ਪਹੁੰਚੇ ਸਨ ਪਰ ਇਥੇ ਵੈਕਸੀਨ ਖ਼ਤਮ ਹੋਣ ’ਤੇ ਜਗ੍ਹਾ-ਜਗ੍ਹਾ ਘੁੰਮਣਾ ਪੈ ਰਿਹਾ ਹੈ, ਜਿਸ ਨਾਲ ਕਾਫ਼ੀ ਪਰੇਸ਼ਾਨੀ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਲੰਧਰ ’ਚ ਕੋਰੋਨਾ ਦੇ ਮਾਮਲੇ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਬੁੱਧਵਾਰ ਨੂੰ ਜ਼ਿਲ੍ਹੇ ’ਚ ਕੋਰੋਨਾ ਦੇ ਕਾਰਨ 9 ਪੀੜਤਾਂ ਦੀ ਮੌਤ ਅਤੇ 799 ਦੀ ਰਿਪੋਰਟ ਪਾਜ਼ੇਟਿਵ ਆਈ ਸੀ।
ਇਹ ਵੀ ਪੜ੍ਹੋ: ਬਾਰਡਰ ’ਤੇ ਸਖ਼ਤੀ : ਜਲੰਧਰ-ਦਿੱਲੀ ਲਈ ਬੱਸਾਂ ਦੀ ਸਰਵਿਸ ’ਤੇ ਲੱਗੀ ਰੋਕ, ਜਾਣੋ ਕਿਉਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?