ਕੋਰੋਨਾ ਵੈਕਸੀਨ ਹਰ ਬੰਦੇ ਤੱਕ ਪਹੁੰਚਾਉਣੀ ਇਕ ਵੱਡੀ ਚੁਣੌਤੀ (ਵੀਡੀਓ)

Saturday, May 23, 2020 - 05:02 PM (IST)

ਜਲੰਧਰ (ਬਿਊਰੋ) - ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਕਹਿਰ ਸਾਰੀ ਦੁਨੀਆਂ ਵਿੱਚ ਜਾਰੀ ਹੈ। ਕੋਰੋਨਾ ਵਾਇਰਸ ਦੇ ਪ੍ਰਕੋਪ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਅਮਰੀਕਾ ਵਰਗਾ ਸ਼ਕਤੀਸ਼ਾਲੀ ਮੁਲਕ ਵੀ ਇਸ ਅੱਗੇ ਬੇਵੱਸ ਰਿਹਾ। ਅਜਿਹੇ ਵਿੱਚ ਹੁਣ ਪੂਰੀ ਦੁਨੀਆਂ ਦੀ ਨਜ਼ਰ ਕੋਰੋਨਾ ਵਾਇਰਸ ਦੇ ਟੀਕੇ 'ਤੇ ਟਿਕੀ ਹੋਈ ਤਾਂ ਜੋ ਉਸ ਦੇ ਆਉਣ ਨਾਲ ਲੋਕਾਂ ਦੀ ਜ਼ਿੰਦਗੀ ਵਿੱਚ ਚੈਨ ਆਵੇ। ਹੁਣ ਤੱਕ ਇਸ ਵਿੱਚ ਸਭ ਤੋਂ ਵੱਡਾ ਸਵਾਲ ਤਾਂ ਇਹ ਸੀ ਕਿ ਇਹ ਟੀਕਾ ਬਣਨ ਨੂੰ ਕਿੰਨਾ ਕੁ ਸਮਾਂ ਲੱਗੇਗਾ। ਪਰ ਹੁਣ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਇਹ ਟੀਕਾ ਬਣਨ ਤੋਂ ਬਾਅਦ ਪੂਰੀ ਦੁਨੀਆਂ ਦੇ ਲੋਕਾਂ ਤੱਕ ਕਿਵੇਂ ਪਹੁੰਚੇਗਾ, ਕਿਉਂਕਿ ਬਣਨ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਇਹ ਟੀਕਾ ਦਿਨਾਂ ਵਿੱਚ ਪਹੁੰਚਾਉਣਾ ਕੋਈ ਖੇਡ ਨਹੀਂ ਹੈ। ਇਸ ਕੰਮ ਲਈ ਵਿਸ਼ਵ ਸਿਹਤ ਸੰਗਠਨ ਕੀ ਨੀਤੀ ਬਣਾਵੇਗਾ ਇਹ ਵਕਤ ਹੀ ਦੱਸੇਗਾ। 

ਪੜ੍ਹੋ ਇਹ ਵੀ - "Apple" ਨੂੰ ਭਾਰਤ 'ਚ ਨਿਵੇਸ਼ ਕਰਨ ’ਤੇ ਰਾਸ਼ਟਰਪਤੀ ਟਰੰਪ ਨੇ ਲਗਾਈ ਰੋਕ (ਵੀਡੀਓ)

ਪੜ੍ਹੋ ਇਹ ਵੀ - ਕਰਫ਼ਿਊ ਦੌਰਾਨ ਵੀ ਪੰਜਾਬ ''ਚ ਚੱਲਦੀ ਰਹੀ ਸ਼ਰਾਬ ਦੀ ਤਸਕਰੀ (ਵੀਡੀਓ)

ਇਸ ਸਬੰਧ ਵਿੱਚ ਉਂਝ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਦੁਨੀਆਂ ਭਰ ਵਿਚ ਕੁੱਲ 9 ਟੀਕਿਆਂ ਕਲੀਨੀਕਲ ਟ੍ਰਾਇਲ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਇਲਾਵਾ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਵੈਕਸੀਨ ਦੇ 110 ਹੋਰ ਵੱਖ-ਵੱਖ ਪੱਧਰਾਂ ’ਤੇ ਪ੍ਰੀਖਣ ਚੱਲ ਰਹੇ ਹਨ। ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਇਹ ਪਹਿਲੀ ਵਾਰ ਹੈ ਕਿ ਕਿਸੇ ਟੀਕੇ ਨੂੰ ਬਣਾਉਣ ਵਿੱਚ ਏਨੀ ਤੇਜ਼ੀ ਵਰਤੀ ਜਾ ਰਹੀ ਹੈ। ਸਵਾਲ ਇਹ ਵੀ ਹੈ ਕਿ 10 ਸਾਲ ਦੇ ਕੰਮ ਨੂੰ 10 ਮਹੀਨਿਆਂ 'ਚ ਕਰਨ ਦੀ ਕੋਸ਼ਿਸ਼ ਕਿਤੇ ਸੁਰੱਖਿਆ ਨਾਲ ਸਮਝੌਤਾ ਸਾਬਤ ਨਾ ਹੋ ਜਾਵੇ। ਭਾਵੇਂ ਕਿ ਡਬਲਿਊ. ਐੱਚ. ਓ ਨੇ ਕਿਹਾ ਹੈ ਕਿ ਐੱਚ.ਆਈ.ਵੀ. ਏਡਜ਼ ਵਾਂਗ ਕੋਰੋਨਾ ਵਾਇਰਸ ਵੀ ਇਨਸਾਨੀ ਦੁਨੀਆ ਦਾ ਹਿੱਸਾ ਬਣਿਆ ਰਹੇਗਾ ਪਰ ਦੋਨਾਂ ਬੀਮਾਰੀਆਂ ਵਿੱਚ ਫਰਕ ਹੈ, ਕਿਉਂਕਿ ਏਡਜ਼ ਲਾਗ ਦੀ ਬੀਮਾਰੀ ਨਹੀਂ ਪਰ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਹੈ। 

ਪੜ੍ਹੋ ਇਹ ਵੀ - ਪਹਿਲੇ ਢਾਈ ਘੰਟਿਆਂ ’ਚ 4 ਲੱਖ ਤੋਂ ਵਧੇਰੇ ਯਾਤਰੀਆਂ ਨੇ ਬੁੱਕ ਕਰਵਾਈਆਂ ਰੇਲ ਦੀਆਂ ਟਿਕਟਾਂ (ਵੀਡੀਓ)

ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਖੋਜਿਆ ਗਿਆ ਵੈਕਸੀਨ ਮਹਾਮਾਰੀ ਨੂੰ ਰੋਕਣ ਵਿਚ ਉਦੋਂ ਤੱਕ ਸਫਲ ਹੈ ਜਦੋਂ ਤੱਕ ਇਹ ਪੂਰੀ ਦੁਨੀਆਂ ਵਿੱਚ ਪਹੁੰਚ ਨਹੀਂ ਜਾਂਦਾ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਹ ਵੈਕਸੀਨ ਹਰ ਕਿਸੇ ਤੱਕ ਪਹੁੰਚ ਜਾਵੇਗਾ, ਕਿਉਂਕਿ 2009 ਵਿੱਚ ਆਇਆ ਸਵਾਈਨ ਫਲੂ ਲੱਗਭਗ ਪੂਰੀ ਦੁਨੀਆਂ ਵਿੱਚ ਫੈਲ ਗਿਆ ਸੀ ਪਰ ਇਸ ਦੀ ਵੈਕਸੀਨ ਸਿਰਫ਼ ਅਮੀਰ ਦੇਸ਼ਾਂ ਤੱਕ ਹੀ ਸੀਮਤ ਰਹਿ ਗਈ ਸੀ। ਟੀਕਾ ਬਣਾਉਣ ਵਾਲੇ ਦੇਸ਼ ਅਜਿਹੀਆਂ ਨੀਤੀਆਂ ਲਾਗੂ ਕਰਦੇ ਹਨ, ਜਿਨ੍ਹਾਂ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਇਸਨੂੰ ਮੁਹੱਈਆ ਕਰਵਾਉਣਾ ਮੁਸ਼ਕਲ ਹੋ ਜਾਂਦਾ ਹੈ। 

ਪੜ੍ਹੋ ਇਹ ਵੀ - ‘ਜਗਬਾਣੀ ਕਹਾਣੀਨਾਮਾ’ ਦੀਆਂ ਸਾਰੀਆਂ ਕਿਸ਼ਤਾਂ ਮੁੜ ਤੋਂ ਪੜ੍ਹਨ ਲਈ ਇਸ ਲਿੰਕ ’ਤੇ ਕਰੋ ਕਲਿੱਕ

ਹੁਣ ਕਈ ਦੇਸ਼ ਅਜਿਹੇ ਵੀ ਹੋਣਗੇ ਜੋ ਵੈਕਸੀਨ ਖਰੀਦਣ ਲਈ ਕੁੱਲ ਰਕਮ ਦੇਣ ਤੋਂ ਵੀ ਅਸਮਰੱਥ ਹੋਣਗੇ ਜੇਕਰ ਅਜਿਹੇ ਦੇਸ਼ਾਂ ਦੀ ਮਦਦ ਨਾ ਕੀਤੀ ਗਈ ਤਾਂ ਕੋਰੋਨਾ ਵਾਇਰਸ ਖਤਮ ਨਹੀਂ ਹੋਵੇਗਾ। ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾ ਵੈਕਸੀਨ ਬਣਾਉਣ ਅਤੇ ਲੋਕਾਂ ਤੱਕ ਪਹੁੰਚਾਉਣ ਵਿੱਚ ਢਾਈ ਸਾਲ ਦਾ ਸਮਾਂ ਲੱਗ ਸਕਦਾ ਹੈ। ਜਿਸ ਵਿੱਚੋਂ 18 ਮਹੀਨੇ ਵੈਕਸੀਨ ਬਣਾਉਣ ਅਤੇ 1 ਸਾਲ ਦਾ ਸਮਾਂ 7.8 ਅਰਬ ਦੀ ਆਬਾਦੀ ਵਿੱਚ ਵੰਡਣ ’ਤੇ ਲੱਗੇਗਾ ਪਰ ਅਖੀਰ ’ਤੇ ਵੱਡਾ ਸਵਾਲ ਉਹੀ ਹੈ ਕਿ ਕੀ ਇਹ ਵੈਕਸੀਨ ਪੂਰੀ ਦੁਨੀਆਂ ਦੇ ਹਰੇਕ ਬੰਦੇ ਤੱਕ ਪਹੁੰਚ ਜਾਵੇਗੀ ਜਾਂ ਨਹੀਂ। ਇਸ ਸਬੰਧ ਵਿੱਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਤੁਸੀਂ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ 

ਪੜ੍ਹੋ ਇਹ ਵੀ - ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਣ ਲਈ ਖਾਓ ‘ਗੂੰਦ ਕਤੀਰਾ’, ਮਾਈਗ੍ਰੇਨ ਨੂੰ ਵੀ ਕਰੇ ਠੀਕ


author

rajwinder kaur

Content Editor

Related News