ਪੰਜਾਬ 'ਚ ਤੀਜੇ ਦਿਨ ਵੀ 'ਵੈਕਸੀਨੇਸ਼ਨ' ਦਾ ਟੀਚਾ ਅਧੂਰਾ, ਖ਼ਰਾਬ ਹੋ ਰਹੀਆਂ 'ਡੋਜ਼'

Wednesday, Jan 20, 2021 - 04:23 PM (IST)

ਪੰਜਾਬ 'ਚ ਤੀਜੇ ਦਿਨ ਵੀ 'ਵੈਕਸੀਨੇਸ਼ਨ' ਦਾ ਟੀਚਾ ਅਧੂਰਾ, ਖ਼ਰਾਬ ਹੋ ਰਹੀਆਂ 'ਡੋਜ਼'

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਖ਼ਿਲਾਫ਼ ਸ਼ੁਰੂ ਕੀਤੀ ਟੀਕਾਕਰਣ ਮੁਹਿੰਮ ਕਾਫੀ ਹੌਲੀ ਚੱਲ ਰਹੀ ਹੈ। ਇਹ ਹੀ ਕਾਰਨ ਹੈ ਕਿ ਹੁਣ ਤੱਕ ਤੀਜੇ ਦਿਨ ਵੀ ਸੂਬੇ 'ਚ ਟੀਕਾਕਰਣ ਦਾ ਟੀਚਾ ਪੂਰਾ ਨਹੀਂ ਹੋ ਸਕਿਆ ਹੈ, ਜਿਸ ਦੇ ਚੱਲਦਿਆਂ ਹੁਣ ਤੱਕ ਸੈਂਕੜੇ ਡੋਜ਼ ਖਰਾਬ ਹੋ ਚੁੱਕੀਆਂ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿ ਕਿਉਂਕਿ ਜ਼ਿਆਦਾ ਗਿਣਤੀ 'ਚ ਸਿਹਤ ਕਾਮੇ ਕੋਰੋਨਾ ਦਾ ਟੀਕਾ ਨਹੀਂ ਲਗਵਾ ਰਹੇ।

ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਟਿੱਕਰੀ ਬਾਰਡਰ 'ਤੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਇਕ ਵੈਕਸੀਨ ਦੀ ਸ਼ੀਸੀ ਨੂੰ ਜੇਕਰ ਇਕ ਵਾਰ ਖੋਲ੍ਹ ਲਿਆ ਜਾਂਦਾ ਹੈ ਤਾਂ ਫਿਰ ਉਸ ਨੂੰ ਜ਼ਿਆਦਾ ਸਮੇਂ ਤੱਕ ਬਾਹਰ ਨਹੀਂ ਰੱਖਿਆ ਜਾ ਸਕਦਾ। ਉਸ ਨੂੰ ਸਿਰਫ ਚਾਰ ਘੰਟਿਆਂ ਤੱਕ ਹੀ ਰੈਫ਼ਰੀਜਰੇਟਰ 'ਚ ਰੱਖਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਇਹ ਖ਼ਰਾਬ ਹੋ ਜਾਂਦੀ ਹੈ। ਪੰਜਾਬ 'ਚ ਕੋਵਿਡ ਟੀਕਾਕਰਣ ਦੀ ਸ਼ੁਰੂਆਤ 16 ਜਨਵਰੀ ਤੋਂ ਹੋਈ ਸੀ। ਪਹਿਲੇ ਦਿਨ 22 ਫ਼ੀਸਦੀ ਲੋਕਾਂ ਨੇ ਟੀਕਾ ਲਗਵਾਇਆ, ਜਦੋਂ ਕਿ ਐਤਵਾਰ ਵਾਲੇ ਦਿਨ ਟੀਕਾਕਰਣ ਨਹੀਂ ਹੋਇਆ।

ਇਹ ਵੀ ਪੜ੍ਹੋ : ਸਿਪਰਿਟ ਸੁੱਟ ਕੇ ਪਤੀ ਨੂੰ ਸਾੜਨ ਵਾਲੀ ਪਤਨੀ ਗ੍ਰਿਫ਼ਤ 'ਚੋਂ ਬਾਹਰ, ਪੀੜਤ ਨੇ ਸੁਣਾਈ ਲੂ-ਕੰਡੇ ਖੜ੍ਹੇ ਕਰਦੀ ਆਪ-ਬੀਤੀ

ਤੀਜੇ ਦਿਨ ਸੋਮਵਾਰ ਨੂੰ 33.86 ਫ਼ੀਸਦੀ ਟੀਕੇ ਲੱਗੇ, ਜਦੋਂ ਕਿ ਮੰਗਲਵਾਰ ਨੂੰ ਵੀ ਵੱਡੀ ਗਿਣਤੀ 'ਚ ਟੀਕੇ ਲਾਏ ਗਏ ਪਰ ਟੀਕਾਕਰਣ ਦਾ ਟੀਚਾ ਪੂਰਾ ਨਹੀਂ ਕੀਤਾ ਜਾ ਸਕਿਆ, ਇਸ ਲਈ 15 ਦਿਨਾਂ ਤੱਕ ਇਸ ਡਰਾਈਵ ਨੂੰ ਹੋਰ ਚਲਾਇਆ ਜਾਵੇਗਾ।

ਇਹ ਵੀ ਪੜ੍ਹੋ : ਅਮਰੀਕਾ ਤੋਂ ਆਈ ਬੁਰੀ ਖ਼ਬਰ, ਸੜਕ ਹਾਦਸੇ ਦੌਰਾਨ ਪੰਜਾਬੀ ਕਿਸਾਨ ਦੀ ਮੌਤ
ਪੰਜਾਬ 'ਚ ਕੋਰੋਨਾ ਦੇ 209 ਨਵੇਂ ਮਾਮਲੇ ਆਏ ਸਾਹਮਣੇ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ 'ਚ ਪਹਿਲਾਂ ਤੋਂ ਕਾਫ਼ੀ ਕਮੀ ਆਈ ਹੈ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ ਨੂੰ ਇਸ ਮਹਾਮਾਰੀ ਤੋਂ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ। ਦਿਨ ਮੰਗਲਵਾਰ ਨੂੰ ਪੰਜਾਬ 'ਚ ਕੋਰੋਨਾ ਦੇ 209 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 7 ਲੋਕਾਂ ਦੀ ਕੋਰੋਨਾ ਕਾਰਣ ਮੌਤ ਹੋਈ ਹੈ। ਹੁਣ ਤੱਕ ਸੂਬੇ 'ਚ 170937 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ ਇਨ੍ਹਾਂ 'ਚੋਂ 5516 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਸਾਂਝੀ ਕਰੋ ਆਪਣੀ ਰਾਏ


author

Babita

Content Editor

Related News