ਪਹਿਲੀ ਵਾਰ ਸਰਕਾਰੀ ਦਫ਼ਤਰ ’ਚ ਪਹੁੰਚਿਆ ਸਿਹਤ ਮਹਿਕਮਾ, ਰੋਡਵੇਜ਼ ਦੇ 128 ਕਰਮਚਾਰੀਆਂ ਨੂੰ ਲੱਗੀ ਕੋਰੋਨਾ ਵੈਕਸੀਨ

Sunday, Mar 28, 2021 - 11:36 AM (IST)

ਪਹਿਲੀ ਵਾਰ ਸਰਕਾਰੀ ਦਫ਼ਤਰ ’ਚ ਪਹੁੰਚਿਆ ਸਿਹਤ ਮਹਿਕਮਾ, ਰੋਡਵੇਜ਼ ਦੇ 128 ਕਰਮਚਾਰੀਆਂ ਨੂੰ ਲੱਗੀ ਕੋਰੋਨਾ ਵੈਕਸੀਨ

ਜਲੰਧਰ (ਪੁਨੀਤ)–‘ਜਗ ਬਾਣੀ’ ਵੱਲੋਂ ਚਲਾਈ ਗਈ ਮੁਹਿੰਮ ਤੋਂ ਬਾਅਦ ਕੋਰੋਨਾ ਵੈਕਸੀਨ ਲਾਉਣ ਦੇ ਮਾਮਲੇ ਵਿਚ ਪੰਜਾਬ ਰੋਡਵੇਜ਼ ਪਹਿਲਾ ਅਜਿਹਾ ਸਰਕਾਰੀ ਮਹਿਕਮਾ ਬਣ ਗਿਆ ਹੈ, ਜਿੱਥੇ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਮੌਕੇ ’ਤੇ ਜਾ ਕੇ ਕੋਰੋਨਾ ਵੈਕਸੀਨ ਲਾਈ ਗਈ। ਪ੍ਰਸ਼ਾਸਨ ਨੇ ਪੰਜਾਬ ਰੋਡਵੇਜ਼ ਨੂੰ ਪਹਿਲ ਦੇ ਆਧਾਰ ’ਤੇ ਰੱਖਦਿਆਂ ਉਥੇ ਵੈਕਸੀਨ ਲਾਉਣ ਦੀ ਮੁਹਿੰਮ ਚਲਾਈ, ਜਦੋਂ ਕਿ ਨਗਰ ਨਿਗਮ, ਸਰਕਾਰੀ ਸਕੂਲਾਂ, ਡੀ. ਸੀ. ਆਫਿਸ, ਪਾਵਰ ਨਿਗਮ ਸਮੇਤ ਸਰਕਾਰੀ ਦਫਤਰਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਨੂੰ ਸਿਹਤ ਕੇਂਦਰਾਂ ਵਿਚ ਜਾ ਕੇ ਕੋਰੋਨਾ ਵੈਕਸੀਨ ਲੁਆਉਣੀ ਪੈ ਰਹੀ ਹੈ।

ਇਹ ਵੀ ਪੜ੍ਹੋ :  ਬੈਡਮਿੰਟਨ ਖੇਡਦੇ-ਖੇਡਦੇ ਕਲੱਬ ’ਚ ਵਿਅਕਤੀ ਨੂੰ ਇੰਝ ਆਈ ਮੌਤ, ਵੇਖ ਲੋਕ ਵੀ ਹੋਏ ਹੈਰਾਨ

‘ਜਗ ਬਾਣੀ’ ਵੱਲੋਂ ਪਿਛਲੇ ਸਮੇਂ ਦੌਰਾਨ ਬੱਸਾਂ ਅਤੇ ਬੱਸ ਅੱਡਿਆਂ ਅੰਦਰ ਮਾਸਕ ਨਾ ਪਹਿਨਣ ਅਤੇ ਕੋਵਿਡ ਦੇ ਦਿਸ਼ਾ-ਨਿਰਦੇਸ਼ਾਂ ਸਬੰਧੀ ਅਪਣਾਈ ਜਾ ਰਹੀ ਲਾਪ੍ਰਵਾਹੀ ਦੀਆਂ ਖ਼ਬਰਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ। ਖ਼ਬਰਾਂ ਵਿਚ ਦੱਸਿਆ ਗਿਆ ਕਿ ਕੋਰੋਨਾ ਸਭ ਤੋਂ ਤੇਜ਼ ਜਨਤਕ ਸਥਾਨਾਂ ’ਤੇ ਫੈਲਦਾ ਹੈ ਅਤੇ ਬੱਸ ਅੱਡੇ ਅਜਿਹਾ ਸਥਾਨ ਹਨ, ਜਿਥੇ ਸਿਰਫ ਸ਼ਹਿਰ ਜਾਂ ਸੂਬੇ ਹੀ ਨਹੀਂ, ਸਗੋਂ ਦੂਜੇ ਸੂਬਿਆਂ ਤੋਂ ਵੀ ਲੋਕ ਆਉਂਦੇ ਹਨ। ਬੱਸ ਅੱਡੇ ਵਿਚ ਨਿਯਮਾਂ ਦੀ ਉਲੰਘਣਾ ਸਬੰਧੀ ਖ਼ਬਰਾਂ ਛਪਣ ਤੋਂ ਬਾਅਦ ਅੱਜ ਚੱਲੀ ਮੁਹਿੰਮ ਵਿਚ ਰੋਡਵੇਜ਼ ਦੇ ਡਿਪੂ-1 ਅਤੇ 2 ਨੂੰ ਮਿਲਾ ਕੇ ਕੁਲ 128 ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਲਾਈ ਗਈ। ਇਸ ਮੌਕੇ ਡਿਪੂ-1 ਦੇ 88, ਜਦੋਂ ਕਿ ਡਿਪੂ-2 ਦੇ 40 ਕਰਮਚਾਰੀਆਂ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਈ।

PunjabKesari

ਕੋਰੋਨਾ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਰੋਡਵੇਜ਼ ਦੇ ਡਿਪੂ ਵਿਚ ਵੱਡੀ ਪਹਿਲ ਕੀਤੀ ਗਈ ਪਰ ਵੈਕਸੀਨੇਸ਼ਨ ਦੌਰਾਨ ਰੋਡਵੇਜ਼ ਦੇ ਸੀਨੀਅਰ ਅਧਿਕਾਰੀ ਗਾਇਬ ਰਹੇ। ਕੁਝ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਬਾਹਰ ਹਨ ਅਤੇ ਕੁਝ ਨੇ ਕਿਹਾ ਕਿ ਹੁਣ ਦੁਬਾਰਾ ਜਦੋਂ ਵੈਕਸੀਨ ਲਾਉਣ ਵਾਲੀਆਂ ਟੀਮਾਂ ਪਹੁੰਚਣਗੀਆਂ ਤਾਂ ਉਹ ਡੋਜ਼ ਲੁਆ ਲੈਣਗੇ। ਸਿਹਤ ਮਹਿਕਮੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਬੱਸਾਂ ਦੇ ਚਾਲਕ ਦਲਾਂ ਨੂੰ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਲੋੜ ਹੈ ਕਿਉਂਕਿ ਉਨ੍ਹਾਂ ਨੂੰ ਦੂਜੇ ਸੂਬਿਆਂ ਵਿਚ ਆਉਣਾ-ਜਾਣਾ ਪੈਂਦਾ ਹੈ। ਉਥੇ ਹੀ ਬੱਸ ਅੱਡੇ ਵਿਚ ਦੇਖਣ ਨੂੰ ਮਿਲਦਾ ਹੈ ਕਿ ਚਾਲਕ ਦਲ ਦੇ ਬਹੁਤ ਘੱਟ ਮੈਂਬਰ ਮਾਸਕ ਪਹਿਨਦੇ ਹਨ। ਇਸ ਦੌਰਾਨ ਸਮਾਜਿਕ ਦੂਰੀ ਦੇ ਨਿਯਮ ਦੀ ਵੀ ਉਲੰਘਣਾ ਹੁੰਦੀ ਹੈ।

ਇਹ ਵੀ ਪੜ੍ਹੋ : ਲੁਧਿਆਣਾ: ਚਿਕਨ ਕਾਰਨਰ ਦੇ ਮਾਲਕ ਨੇ ਸਿਧਵਾਂ ਨਹਿਰ 'ਚ ਮਾਰੀ ਛਾਲ, ਸੁਸਾਈਡ ਨੋਟ ’ਚ ਦੱਸਿਆ ਮੌਤ ਦਾ ਕਾਰਨ

ਪ੍ਰਸ਼ਾਸਨ ਦੀ ਤਰਜ਼ ’ਤੇ ਰੋਡਵੇਜ਼ ਦੇ ਅਧਿਕਾਰੀ ਵੀ ਹੋਣ ਜਾਗਰੂਕ
ਪ੍ਰਸ਼ਾਸਨ ਆਪਣੀ ਡਿਊਟੀ ਨਿਭਾ ਰਿਹਾ ਹੈ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਰੋਡਵੇਜ਼ ਦੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਹੀਂ ਨਿਭਾਅ ਰਿਹਾ, ਜੋ ਕਿ ਸਮਾਜ ਲਈ ਖਤਰਨਾਕ ਸਾਬਿਤ ਹੋ ਸਕਦਾ ਹੈ। ਜਾਣਕਾਰ ਦੱਸਦੇ ਹਨ ਕਿ ਬੱਸ ਅੱਡੇ ਵਿਚ ਹਰ ਸਮੇਂ ਰੋਡਵੇਜ਼ ਦਾ ਇਕ ਸੀਨੀਅਰ ਅਧਿਕਾਰੀ ਹੋਣਾ ਚਾਹੀਦਾ ਹੈ ਤਾਂ ਕਿ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਬਹੁਤ ਲੋੜ ਹੈ। ਜਿਹੜੇ ਲੋਕ ਮਾਸਕ ਨਹੀਂ ਪਹਿਨਦੇ, ਉਨ੍ਹਾਂ ਨੂੰ ਸਮਝਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਵਿਚ ਨਿਰਦੇਸ਼ ਲਿਖੇ ਜਾਣ।

ਇਹ ਵੀ ਪੜ੍ਹੋ : ਹੋਲੇ-ਮਹੱਲੇ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਕੀਤੀ ਖ਼ਾਸ ਅਪੀਲ

ਡਿਪਟੀ ਡਾਇਰੈਕਟਰ ਦਾ ਹੁਕਮ ਮੰਨਣ ਨਾਲ ਸ਼ੁਰੂ ਹੋ ਜਾਵੇਗਾ ਮਾਸਕ ਦੇ ਨਿਯਮਾਂ ਦਾ ਪਾਲਣ
ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਵੱਲੋਂ ਹੁਕਮ ਦਿੱਤਾ ਗਿਆ ਸੀ ਕਿ ਜਿਹੜਾ ਯਾਤਰੀ ਮਾਸਕ ਨਹੀਂ ਪਹਿਨਦਾ, ਉਸ ਨੂੰ ਟਿਕਟ ਨਾ ਦਿੱਤੀ ਜਾਵੇ ਪਰ ਬੱਸ ਅੱਡੇ ਵਿਚ ਬਿਨਾਂ ਮਾਸਕ ਆਉਣ ਵਾਲੇ ਲੋਕਾਂ ਨੂੰ ਆਸਾਨੀ ਨਾਲ ਟਿਕਟ ਦੇ ਦਿੱਤੀ ਜਾਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰੋਡਵੇਜ਼ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ਦੇ ਬਾਵਜੂਦ ਟਿਕਟਾਂ ਕੱਟਣ ਵਾਲੇ ਲੋਕ ਬਿਨਾਂ ਮਾਸਕ ਦੇਖੇ ਜਾ ਸਕਦੇ ਹਨ। ਰੋਡਵੇਜ਼ ਦੇ ਕੁਝ ਕਰਮਚਾਰੀ ਜਦੋਂ ਆਪਣੇ ਸੀਨੀਅਰ ਅਧਿਕਾਰੀ ਦੇ ਹੁਕਮ ਦੀ ਪਾਲਣਾ ਨਹੀਂ ਕਰਨਗੇ ਤਾਂ ਉਹ ਦੂਜਿਆਂ ਨੂੰ ਕਿਵੇਂ ਸਮਝਾਉਣਗੇ?

ਇਹ ਵੀ ਪੜ੍ਹੋ : 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਲੇ-ਮਹੱਲੇ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News