ਹੈਰਾਨੀਜਨਕ: ਬਿਨਾਂ ਵੈਕਸੀਨ ਲਾਏ ਗੋਆ ਬੈਠੀ ਜਨਾਨੀ ਨੂੰ ਅੰਮ੍ਰਿਤਸਰ ਤੋਂ ਜਾਰੀ ਕਰ ਦਿੱਤਾ ਸਰਟੀਫਿਕੇਟ

Thursday, Feb 03, 2022 - 01:47 PM (IST)

ਅੰਮ੍ਰਿਤਸਰ (ਦਲਜੀਤ) - ਜ਼ਿਲ੍ਹੇ ਵਿਚ ਕੋਰੋਨਾ ਵੈਕਸੀਨ ਦੇ ਟੀਚੇ ਨੂੰ ਵਧਾਉਣ ਲਈ ਸਿਹਤ ਵਿਭਾਗ ਦੇ ਕੁਝ ਕਰਮਚਾਰੀਆਂ ਵਲੋਂ ਚਾਲਾਂ ਰੱਚ ਕੇ ਲੋਕਾਂ ਦੀਆਂ ਅੱਖਾਂ ਵਿਚ ਧੂੜ ਪਾਈ ਜਾ ਰਹੀ ਹੈ। ਬਜ਼ੁਰਗਾਂ ਨੂੰ ਬਿਨਾਂ ਬੂਸਟਰ ਡੋਜ਼ ਲਗਾਏ ਵੈਬਸਾਈਟ ’ਤੇ ਉਨ੍ਹਾਂ ਦੇ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਹਨ। ਅਜਿਹਾ ਹੀ ਮਾਮਲਾ ਅੱਜ ਉਸ ਸਮੇਂ ਸਾਹਮਣੇ ਆਇਆ ਜਦੋਂ ਗੋਆ ਵਿਚ ਬੈਠੀ ਇਕ ਬਜ਼ੁਰਗ ਜਨਾਨੀ ਨੂੰ ਬਿਨਾਂ ਟੀਕਾ ਲਗਾਏ ਅੰਮ੍ਰਿਤਸਰ ਤੋਂ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਜਾਂਚ ਦੇ ਹੁਕਮ ਦਿੱਤੇ ਹਨ।

ਪੜ੍ਹੋ ਇਹ ਵੀ ਖ਼ਬਰ - ਸਿਹਤ ਵਿਭਾਗ ਮਾਨਸਾ ਦਾ ਨਵਾਂ ਕਾਰਨਾਮਾ : ਮ੍ਰਿਤਕ ਵਿਅਕਤੀ ਨੂੰ ਹੀ ਲਗਾ ਦਿੱਤੀ ਕੋਰੋਨਾ ਵੈਕਸੀਨ!

ਜਾਣਕਾਰੀ ਅਨੁਸਾਰ ਸੰਤੋਸ਼ ਕੁਮਾਰੀ (79) ਵਾਸੀ ਕਬੀਰ ਪਾਰਕ ਦੀ ਰਹਿਣ ਵਾਲੀ ਹਨ। ਉਨ੍ਹਾਂ ਨੇ 20 ਮਾਰਚ 2021 ਨੂੰ ਪਹਿਲੀ, ਜਦੋਂਕਿ 17 ਅਪ੍ਰੈਲ 2021 ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ ਲਗਵਾਈ ਸੀ। ਨਵੰਬਰ 2021 ਵਿਚ ਉਹ ਗੋਆ ਚੱਲੀ ਗਈ ਸੀ। ਗੋਆ ਵਿਚ ਬੈਠੀ ਸੰਤੋਸ਼ ਕੁਮਾਰੀ ਦੇ ਮੋਬਾਇਲ ’ਤੇ ਬਕਾਇਦਾ ਮੈਸੇਜ ਆਇਆ ਕਿ 30 ਜਨਵਰੀ 2022 ਨੂੰ ਤੁਹਾਨੂੰ ਬੂਸਟਰ ਡੋਜ਼ ਲਗਾ ਦਿੱਤੀ ਗਈ ਹੈ। ਸੰਤੋਸ਼ ਕੁਮਾਰੀ ਦੇ ਬੇਟੇ ਨਰੇਸ਼ ਕੁਮਾਰ ਨੇ ਕਿਹਾ ਕਿ ਇਹ ਕਿ ਟੀਚੇ ਨੂੰ ਪੂਰਾ ਕਰਨ ਲਈ ਸਿਹਤ ਵਿਭਾਗ ਦੇ ਕਰਮਚਾਰੀ ਅਜਿਹਾ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ: ਪੰਜਾਬ ਦੇ ਇਸ ਹਲਕੇ ’ਚੋਂ ਦੋ ਕਾਂਗਰਸੀ ਉਮੀਦਵਾਰਾਂ ਨੇ ਭਰਿਆ ਨਾਮਜ਼ਦਗੀ ਪੱਤਰ (ਵੀਡੀਓ)

ਨਰੇਸ਼ ਕੁਮਾਰ ਅਨੁਸਾਰ ਗੋਆ ਵਿਚ ਉਨ੍ਹਾਂ ਦੀ ਮਾਤਾ ਬੂਸਟਰ ਡੋਜ਼ ਲਗਵਾਉਣ ਲਈ ਗਈ ਸੀ ਤੇ ਜਵਾਬ ਮਿਲਿਆ ਕਿ ਉਨ੍ਹਾਂ ਨੂੰ ਬੂਸਟਰ ਡੋਜ਼ ਲੱਗ ਚੁੱਕੀ ਹੈ। ਅਜਿਹਾ ਇਸ ਲਈ ਹੋਇਆ, ਕਿਉਂਕਿ ਅੰਮ੍ਰਿਤਸਰ ਵਿਚ 30 ਜਨਵਰੀ ਨੂੰ ਉਨ੍ਹਾਂ ਦਾ ਮੋਬਾਇਲ ਨੰਬਰ ਦਰਜ ਕਰ ਕੇ ਟੀਚਾ ਪੂਰਾ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਰੋਜ਼ਾਨਾ 30 ਹਜ਼ਾਰ ਵੈਕਸੀਨ ਲਗਾਉਣ ਦਾ ਟਾਰਗੇਟ ਤੈਅ ਕੀਤਾ ਹੈ। ਕੁਝ ਕਰਮਚਾਰੀ ਆਪਣੇ ਟੀਚੇ ਨੂੰ ਪੂਰਾ ਨਹੀਂ ਕਰ ਪਾ ਰਹੇ ਅਤੇ ਉਹ ਅਜਿਹੀਆਂ ਚਾਲਾਂ ਰੱਚ ਕੇ ਲੋਕਾਂ ਨੂੰ ਬਿਨਾਂ ਵੈਕਸੀਨ ਲਗਾਏ ਰਜਿਸਟਰਡ ਕਰ ਰਹੇ ਹਨ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫ਼ਤਹਿਜੰਗ ਬਾਜਵਾ ਖ਼ਿਲਾਫ਼ ਪਰਚਾ ਦਰਜ

ਉੱਧਰ ਦੂਜੇ ਪਾਸੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਧਿਆਨ ਵਿਚ ਮਾਮਲਾ ਆਉਣ ਬਾਅਦ ਜਾਂਚ ਕਰਨ ਦੇ ਹੁਕਮ ਦਿੱਤੇ ਗਏ। ਬਜ਼ੁਰਗ ਮਹਿਲਾ ਵਲੋਂ ਕਿੱਥੋਂ-ਕਿੱਥੋਂ ਡੋਜ਼ ਲਗਵਾਈ ਗਈ ਹੈ, ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਸਿਵਲ ਸਰਜਨ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਵੇਖਿਆ ਜਾ ਰਿਹਾ ਹੈ। ਇਹ ਸਭ ਕੁਝ ਸਿਹਤ ਕਰਮਚਾਰੀ ਦੀ ਗਲਤੀ ਨਾਲ ਹੋਇਆ ਜਾਂ ਫਿਰ ਤਕਨੀਕੀ ਨੁਕਸ ਸੀ, ਜਾਂਚ ਤੋਂ ਬਾਅਦ ਕੁਝ ਕਹਿ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਭਾਜਪਾ ’ਚ ਅੰਦੂਰਨੀ ਲੜਾਈ ਖੁੱਲ੍ਹ ਕੇ ਆਈ ਸਾਹਮਣੇ, ਫਤਿਹਜੰਗ ਬਾਜਵਾ ਦੇ ਰੋਡ ਸ਼ੋਅ ’ਚ ਭਿੜੇ ਭਾਜਪਾਈ


rajwinder kaur

Content Editor

Related News