ਚੰਗੀ ਖ਼ਬਰ : ਪੰਜਾਬ ''ਚ 18-44 ਸਾਲ ਉਮਰ ਵਰਗ ਵਾਲਿਆਂ ਨੂੰ ਟੀਕੇ ਲਾਉਣ ''ਚ ਮੋਹਰੀ ਬਣਿਆ ਇਹ ਜ਼ਿਲ੍ਹਾ
Wednesday, May 26, 2021 - 01:41 PM (IST)

ਲੁਧਿਆਣਾ (ਸਹਿਗਲ) : ਪੰਜਾਬ ਸੂਬੇ ਵਿਚ ਸਭ ਤੋਂ ਵੱਧ ਕੋਰੋਨਾ ਵਾਇਰਸ ਕੇਸਾਂ ਦੇ ਬਾਵਜੂਦ, ਲੁਧਿਆਣਾ ਟੀਕਾਕਰਨ ਦੇ ਮੋਰਚੇ 'ਚ ਵੱਖਰਾ ਸਥਾਨ ਹਾਸਲ ਕਰ ਚੁੱਕਾ ਹੈ ਅਤੇ ਬੀਤੇ ਭਾਵ 24 ਮਈ, ਤੱਕ 18-24 ਉਮਰ ਵਰਗ ਦੇ 1.03 ਲੱਖ ਲਾਭਪਾਤਰੀਆਂ ਦਾ ਟੀਕਾਕਰਨ ਕਰਦਿਆਂ, ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਇਸ ਤੋਂ ਇਲਾਵਾ ਲੁਧਿਆਣਾ ਪਹਿਲਾਂ ਹੀ ਸੂਬੇ ’ਚ ਸਾਰੀਆਂ ਸ਼੍ਰੇਣੀਆਂ ਦਾ ਟੀਕਾਕਰਨ ਕਰਦਿਆਂ 7.55 ਲੱਖ ਦਾ ਅੰਕੜਾ ਪ੍ਰਾਪਤ ਕਰਦਿਆਂ ਪਹਿਲੇ ਨੰਬਰ ’ਤੇ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : 'ਸਿੱਧੂ ਮਾਮਲੇ' ਨੂੰ ਲੈ ਕੇ ਕੈਪਟਨ ਨੇ ਆਪਣੇ ਹਮਾਇਤੀਆਂ ਨੂੰ ਕਹੀ ਇਹ ਗੱਲ
ਵੇਰਵੇ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ 18-44 ਉਮਰ ਵਰਗ ਵਿਚ 1,03,331 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਇਹ ਅੰਕੜਾ 24 ਮਈ, 2021 ਤੱਕ ਪੰਜਾਬ ਵਿਚ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਸ ਸ਼੍ਰੇਣੀ ’ਚ ਜ਼ਿਲ੍ਹਾ ਲੁਧਿਆਣਾ ਤੋਂ ਬਾਅਦ ਪਟਿਆਲਾ 56480 ਅਤੇ ਹੁਸ਼ਿਆਰਪੁਰ ਨੇ 35194 ਲਾਭਪਾਤਰੀਆਂ ਨੂੰ ਕਵਰ ਕੀਤਾ ਹੈ।
ਇਸੇ ਉਮਰ ਵਰਗ ’ਚ ਜ਼ਿਲ੍ਹਾ ਜਲੰਧਰ ਵੱਲੋਂ 32310 ਅਤੇ ਗੁਰਦਾਸਪੁਰ ਵੱਲੋਂ 26874 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 18-44 ਸਾਲ ਉਮਰ ਗਰੁੱਪ ਲਈ ਬੀਤੇ ਦਿਨ 16932 ਵਿਅਕਤੀਆਂ ਦੇ ਟੀਕਾ ਲਗਾਇਆ ਗਿਆ, ਜਿਸ ਨਾਲ ਇਸ ਗਰੁੱਪ ਦੇ ਟੀਕਾਕਰਨ ਵਾਲਿਆਂ ਦੀ ਹੁਣ ਤੱਕ ਕੁੱਲ ਗਿਣਤੀ 4,27,329 ਹੋ ਗਈ ਹੈ।
ਇਹ ਵੀ ਪੜ੍ਹੋ : ਹਰਮੀਤ ਕਾਦੀਆਂ ਦਾ ਵੱਡਾ ਬਿਆਨ, 'ਪੰਜਾਬ 'ਚ ਨਹੀਂ ਹੋਣੀਆਂ ਚਾਹੀਦੀਆਂ 32 ਕਿਸਾਨ ਜੱਥੇਬੰਦੀਆਂ' (ਵੀਡੀਓ)
ਇਨ੍ਹਾਂ ਸਾਰਿਆਂ ਦੇ ਕੋਵੀਸ਼ੀਲਡ ਵੈਕਸੀਨ ਲਗਾਈ ਗਈ ਹੈ। ਸੂਬਾ ਸਰਕਾਰ ਵੱਲੋਂ ਇਸ ਗਰੁੱਪ ਸਮੂਹ ਲਈ ਮਿਲੇ ਸਾਰੇ ਕੋਟੇ ਨੂੰ ਬਿਨਾਂ ਕਿਸੇ ਖ਼ੁਰਾਕ ਦੇ ਵਿਅਰਥ ਗੁਆਇਆਂ ਸਾਰਾ ਟੀਚਾ ਪੂਰਾ ਕੀਤਾ ਜਾ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ