ਹਫ਼ਤੇ 'ਚ ਸਿਰਫ 4 ਦਿਨ ਲੱਗੇਗਾ 'ਕੋਰੋਨਾ' ਦਾ ਟੀਕਾ, ਸਾਈਡ ਇਫੈਕਟ ਬਾਰੇ ਨਹੀਂ ਆਈ ਕੋਈ ਸ਼ਿਕਾਇਤ
Monday, Jan 18, 2021 - 10:29 AM (IST)
ਚੰਡੀਗੜ੍ਹ (ਪਾਲ) : ਸ਼ਹਿਰ 'ਚ 374 ਸਿਹਤ ਕਾਮਿਆਂ ਨੂੰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਗਈ। ਵੈਕਸੀਨ ਦੇ ਕਿਸੇ ਵੀ ਤਰ੍ਹਾਂ ਦੇ ਸਾਈਡ ਇਫੈਕਟ ਨਾਲ ਨਜਿੱਠਣ ਲਈ 1075 ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ’ਤੇ ਪਰੇਸ਼ਾਨੀ ਹੋਣ ’ਤੇ ਕਾਲ ਕੀਤੀ ਜਾ ਸਕਦੀ ਹੈ ਪਰ ਅਜੇ ਤੱਕ ਹੈਲਪਲਾਈਨ ’ਤੇ ਵੈਕਸੀਨ ਨੂੰ ਲੈ ਕੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ ਹੈ। ਜੀ. ਐੱਮ. ਐੱਸ. ਐੱਚ. ਦੇ ਮੈਡੀਕਲ ਸੁਪਰੀਡੈਂਟ ਡਾ. ਵੀ. ਐੱਸ. ਨਾਗਪਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ 374 ਸਿਹਤ ਕਾਮਿਆਂ 'ਚੋਂ ਸਿਰਫ਼ 3 ਲੋਕਾਂ ਨੂੰ ਮਾਮੂਲੀ ਪਰੇਸ਼ਾਨੀ ਹੋਈ ਸੀ, ਜਿਨ੍ਹਾਂ ਨੂੰ ਮੌਕੇ ’ਤੇ ਹੀ ਇਲਾਜ ਦਿੱਤਾ ਗਿਆ।
ਇਹ ਵੀ ਪੜ੍ਹੋ : ਦਿੱਲੀ ਅੰਦੋਲਨ ਦਰਮਿਆਨ ਆਈ ਬੁਰੀ ਖ਼ਬਰ, ਧਰਨੇ ਤੋਂ ਪਰਤੇ ਕਿਸਾਨ ਦੀ ਮੌਤ
ਉਨ੍ਹਾਂ ਨੂੰ ਦੁਬਾਰਾ ਕੋਈ ਮੁਸ਼ਕਿਲ ਨਹੀਂ ਆਈ। ਉੱਥੇ ਹੀ ਐਤਵਾਰ ਨੂੰ ਵੀ ਹੈਲਪਲਾਈਨ ’ਤੇ ਕਿਸੇ ਨੇ ਕਾਲ ਨਹੀਂ ਕੀਤੀ। ਮੈਡੀਕਲ ਸੁਪਰੀਡੈਂਟ ਨੇ ਵੀ ਪਹਿਲੇ ਦਿਨ ਵੈਕਸੀਨ ਲਈ ਸੀ। ਇਸ ’ਤੇ ਉਨ੍ਹਾਂ ਕਿਹਾ ਕਿ ਉਹ ਖ਼ੁਦ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਮਹਿਸੂਸ ਨਹੀਂ ਕਰ ਰਹੇ ਹਨ। ਮਾਮੂਲੀ ਲੱਛਣ ਵੀ ਉਨ੍ਹਾਂ 'ਚ ਨਹੀਂ ਆਏ। ਵੈਕਸੀਨ ਸਬੰਧੀ ਕਈ ਨੈਗੇਟਿਵ ਗੱਲਾਂ ਕਹੀਆਂ ਜਾ ਰਹੀਆਂ ਸਨ, ਜਿਨ੍ਹਾਂ ਨੂੰ ਦੂਰ ਕਰਨ ਲਈ ਹੀ ਉਨ੍ਹਾਂ ਨੇ ਵੈਕਸੀਨ ਲਈ ਹੈ।
ਇਹ ਵੀ ਪੜ੍ਹੋ : ਨਿਗਮ ਚੋਣਾਂ ਨੂੰ ਲੈ ਕੇ 'ਧਰਮਸੋਤ' ਦਾ ਸੁਖਬੀਰ 'ਤੇ ਪਲਟਵਾਰ, ਸੁਣਾਈਆਂ ਖ਼ਰੀਆਂ-ਖ਼ਰੀਆਂ
ਹਫ਼ਤੇ 'ਚ ਸਿਰਫ 4 ਦਿਨ ਹੋਵੇਗੀ ਵੈਕਸੀਨੇਸ਼ਨ
ਸ਼ਹਿਰ 'ਚ ਵੈਕਸੀਨ ਦੀਆਂ 12 ਹਜ਼ਾਰ ਡੋਜ਼ ਆਈਆਂ ਸਨ, ਜੋ ਕਿ 5400 ਸਿਹਤ ਕਾਮਿਆਂ ਨੂੰ ਦੇਣੀਆਂ ਸਨ। ਫਿਲਹਾਲ 374 ਲੋਕਾਂ ਨੂੰ ਵੈਕਸੀਨ ਦਿੱਤੀ ਗਈ ਹੈ। ਹਫ਼ਤੇ 'ਚ 4 ਦਿਨ ਵੈਕਸੀਨੇਸ਼ਨ ਲਈ ਤੈਅ ਕੀਤੇ ਗਏ ਹਨ। ਮੰਗਲਵਾਰ ਨੂੰ ਸਾਰੇ 5 ਸੈਂਟਰਾਂ ’ਤੇ ਸਵੇਰੇ 9 ਤੋਂ ਦੁਪਹਿਰ 3 ਵਜੇ ਤੱਕ ਬਾਕੀ ਸਿਹਤ ਕਾਮਿਆਂ ਨੂੰ ਵੈਕਸੀਨ ਦੀ ਡੋਜ਼ ਦਿੱਤੀ ਜਾਵੇਗੀ। ਨਾਲ ਹੀ ਵੈਕਸੀਨੇਸ਼ਨ ਹੁਣ ਤੋਂ ਹਫ਼ਤੇ ਦੇ ਚਾਰ ਦਿਨ ਚੱਲਿਆ ਕਰੇਗੀ। ਇਸ ਲਈ ਮੰਗਲਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨੀਵਾਰ ਤੈਅ ਕੀਤੇ ਗਏ ਹਨ। ਭਾਰਤ ਸਰਕਾਰ ਵੱਲੋਂ ਇਹ ਚਾਰ ਦਿਨ ਤੈਅ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਦਲਿਤ ਵਿਦਿਆਰਥੀਆਂ ਨੂੰ 3 ਦਿਨਾਂ ਅੰਦਰ ਮਿਲੇਗਾ ਆਪਣਾ ਹੱਕ, ਸਰਕਾਰ ਨੇ ਕੀਤਾ ਵੱਡਾ ਐਲਾਨ
ਸਲਾਹਕਾਰ ਨੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਵੈਕਸੀਨ ਦੇ ਸਾਈਡ ਇਫੈਕਟ ਨੂੰ ਲੈ ਕੇ ਹੁਣ ਤੱਕ ਬਹੁਤ ਗੱਲਾਂ ਕੀਤੀਆਂ ਜਾ ਰਹੀਆਂ ਸਨ ਪਰ ਫਿਲਹਾਲ ਅਜਿਹਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਸਲਾਹਕਾਰ ਮਨੋਜ ਪਰਿਦਾ ਨੇ ਵੀ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਜਿਨ੍ਹਾਂ ਲੋਕਾਂ ਨੇ ਕੋਵੀਸ਼ੀਲਡ ਵੈਕਸੀਨ ਦੀ ਡੋਜ਼ ਲਈ ਹੈ, ਹੁਣ ਤੱਕ ਉਨ੍ਹਾਂ 'ਚੋਂ ਕਿਸੇ ਨੇ ਵੀ ਪ੍ਰਸ਼ਾਸਨ ਦੇ ਹੈਲਪ ਡੈਸਕ ’ਤੇ ਸਾਈਡ ਇਫੈਕਟ ਨੂੰ ਲੈ ਕੇ ਕੋਈ ਰਿਪੋਰਟ ਨਹੀਂ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ