100 ਫੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ‘ਪੱਟੀ’

Friday, Sep 17, 2021 - 01:01 PM (IST)

100 ਫੀਸਦੀ ਕੋਰੋਨਾ ਟੀਕਾਕਰਨ ਕਰਵਾਉਣ ਵਾਲਾ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ‘ਪੱਟੀ’

ਤਰਨਤਾਰਨ (ਰਮਨ) - ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਖਾਤਮੇ ਲਈ ਵਿੱਢੀ ਟੀਕਾਕਰਨ ਮੁਹਿੰਮ ਵਿੱਚ ਤਰਨਤਾਰਨ ਜ਼ਿਲ੍ਹੇ ਨੂੰ ਵੱਡੀ ਪ੍ਰਾਪਤੀ ਮਿਲੀ ਹੈ। ਇਸ ਜ਼ਿਲ੍ਹੇ ਦਾ ਸ਼ਹਿਰ ਪੱਟੀ ਪੰਜਾਬ ਦਾ ਪਹਿਲਾ ਸ਼ਹਿਰ ਬਣਿਆ ਹੈ, ਜਿਸ ਦੇ ਸਾਰੇ ਯੋਗ ਵਾਸੀਆਂ ਨੇ ਕੋਰੋਨਾ ਦਾ ਟੀਕਾ ਲਗਵਾ ਲਿਆ ਹੈ। ਇਹ ਖੁਸ਼ਖ਼ਬਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਾਡੇ ਸਾਰਿਆਂ ਲਈ ਖੁਸ਼ੀ ਅਤੇ ਤਸੱਲੀ ਵਾਲੀ ਗੱਲ ਹੈ ਕਿ ਮਾਝੇ ਦਾ ਮਸ਼ਹੂਰ ਸ਼ਹਿਰ ਪੱਟੀ ਦੇ 100 ਫੀਸਦੀ ਯੋਗ ਲਾਭਪਾਤਰੀਆਂ ਨੇ ਆਪਣੀ ਸਹਿਮਤੀ ਨਾਲ ਕੋਰੋਨਾ ਤੋਂ ਬਚਾਅ ਦਾ ਟੀਕਾ ਲਗਾਇਆ ਹੈ। ਉਨ੍ਹਾਂ ਇਸ ਲਈ ਸਿਹਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਅਤੇ ਪੱਟੀ ਦੇ ਮੋਹਤਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਕੰਮ ਕਿਸੇ ਇਕ ਆਦਮੀ ਜਾਂ ਇਕ ਵਿਭਾਗ ਦੇ ਵੱਸ ਦੀ ਗੱਲ ਨਹੀਂ, ਸਗੋਂ ਤੁਹਾਡੇ ਸਾਰਿਆਂ ਦੀਆਂ ਨਿੱਜੀ ਕੋਸ਼ਿਸ਼ਾਂ ਦਾ ਨਤੀਜਾ ਹੈ। 

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਮੁੰਡੇ ਨੇ ਪਾਕਿ ਦੀ ਕੁੜੀ ਨਾਲ ਲਈਆਂ ਲਾਵਾਂ, ਫੇਸਬੁੱਕ ’ਤੇ ਇੰਝ ਹੋਈ ਸੀ ਪਿਆਰ ਦੀ ਸ਼ੁਰੂਆਤ

ਉਨ੍ਹਾਂ ਕਿਹਾ ਕਿ ਤੁਸੀਂ ਜਿੱਥੇ ਸ਼ਹਿਰ ਵਾਸੀਆਂ ਨੂੰ ਇਸ ਟੀਕੇ ਦੀ ਮਹੱਤਤਾ ਲਈ ਜਾਗਰੂਕ ਕੀਤਾ, ਉਥੇ ਟੀਕਾ ਲਗਵਾਉਣ ਦੇ ਪ੍ਰਬੰਧ ਵੀ ਕੀਤੇ। ਮੇਰੇ ਲਈ ਵੀ ਇਹ ਵੱਡੀ ਪ੍ਰਾਪਤੀ ਹੈ ਕਿ ਕਿਉਂਕਿ ਤੁਸੀਂ ਸਾਰੇ ਮੇਰੀ ਟੀਮ ਵਜੋਂ ਵਿਚਰ ਰਹੇ ਹੋ ਅਤੇ ਮੈਨੂੰ ਤੁਹਾਡੇ ਵਰਗੇ ਕਰਮਯੋਗੀਆਂ ਉਤੇ ਮਾਣ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੱਟੀ ਸ਼ਹਿਰ ਦੀ ਕੁੱਲ ਅਬਾਦੀ 49204 ਹੈ ਅਤੇ 19 ਵਾਰਡਾਂ ਵਿੱਚ ਵੱਸਦੇ ਇਸ ਸ਼ਹਿਰ ਵਿੱਚ 30506 ਯੋਗ ਵਿਅਕਤੀ ਸਨ, ਜਿੰਨਾ ਨੂੰ ਕਰੋਨਾ ਦਾ ਟੀਕਾ ਲਗਾਇਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਸਾਰਿਆਂ ਦੀ ਸਹਿਮਤੀ ਨਾਲ 31037 ਵਿਅਕਤੀਆਂ ਨੇ ਕੋਰੋਨਾ ਦਾ ਟੀਕਾ ਲਗਾਇਆ ਹੈ, ਜੋ 100 ਫੀਸਦੀ ਤੋਂ ਵੱਧ ਜਾਂਦਾ ਹੈ, ਕਿਉਂਕਿ ਇਸ ਵਿੱਚ ਕਈ ਵਿਦੇਸ਼ ਜਾਣ ਵਾਲੇ ਬੱਚੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚੋਂ 5689 ਵਿਅਕਤੀ ਕੋਰੋਨਾ ਦੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਗਵਾ ਚੁੱਕੇ ਹਨ।

ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ

ਇਸ ਮੌਕੇ ਸਿਵਲ ਸਰਜਨ ਡਾ. ਰੋਹਿਤ ਮਹਿਤਾ ਅਤੇ ਡੀ.ਆਈ.ਓ ਸ੍ਰੀਮਤੀ ਵਰਦਿੰਰਪਾਲ ਕੌਰ ਨੇ ਦੱਸਿਆ ਕਿ ਇਸ ਲਈ ਸਾਨੂੰ ਪੱਟੀ ਸ਼ਹਿਰ ਵਾਸੀਆਂ ਵੱਲੋਂ ਭਰਵਾਂ ਸਹਿਯੋਗ ਮਿਲਦਾ ਰਿਹਾ। ਐੱਸ.ਐੱਮ.ਪੱਟੀ ਡਾ. ਗੁਰਪ੍ਰੀਤ ਰਾਏ ਅਤੇ ਪੱਟੀ ਟੀਕਾਕਰਨ ਦੇ ਨੋਡਲ ਅਧਿਕਾਰੀ ਡਾ. ਗੁਰਸਿਮਰਨ ਸਿੰਘ ਨੇ ਦੱਸਿਆ ਕਿ ਅਸੀਂ ਜਿੱਥੇ ਟੀਕੇ ਦੀ ਨਿਰੰਤਰ ਸਪਲਾਈ ਜਾਰੀ ਰੱਖੀ, ਉਥੇ ਪੱਟੀ ਦੇ ਹਰ ਮੁਹੱਲੇ, ਗੁਰਦੁਆਰੇ ਅਤੇ ਮੰਦਰ ਵਿਚ ਵਿਸ਼ੇਸ਼ ਕੈਂਪ ਲਗਾ ਕੇ ਲੋਕਾਂ ਦਾ ਟੀਕਾਕਰਨ ਕੀਤਾ। ਇਸ ਤੋਂ ਇਲਾਵਾ ਆਈਲੈਟਸ ਸੈਂਟਰਾਂ, ਦਫਤਰਾਂ ਆਦਿ ਦਾ ਸਹਿਯੋਗ ਵੀ ਇਸ ਕੰਮ ਵਿਚ ਲਿਆ। ਉਨ੍ਹਾਂ ਡਿਪਟੀ ਕਮਿਸ਼ਨਰ ਅਤੇ ਉਨਾਂ ਦੀ ਟੀਮ ਵੱਲੋਂ ਇਸ ਲਈ ਮਿਲੇ ਸਹਿਯੋਗ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਤ ਉਬਰਾਏ, ਐੱਸ.ਡੀ.ਐੱਮ ਅਲਕਾ ਕਾਲੀਆ, ਐੱਸ.ਡੀ.ਐੱਮ ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਸਿੱਧੂ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਮਾਂ-ਪਿਓ ਦੀ ਮੌਤ ਤੋਂ ਪ੍ਰੇਸ਼ਾਨ ਨੌਜਵਾਨ ਨੇ ਦਰਿਆ ’ਚ ਮਾਰੀ ਛਾਲ, ਲੋਕਾਂ ਨੇ ਇੰਝ ਬਚਾਈ ਜਾਨ


author

rajwinder kaur

Content Editor

Related News