PGI ਨੇ ਸਭ ਤੋਂ ਜ਼ਿਆਦਾ ''ਪੰਜਾਬ'' ਦੇ ਕੀਤੇ ਕੋਰੋਨਾ ਟੈਸਟ, ਅੰਕੜਿਆਂ ''ਚ ਹੋਇਆ ਖੁਲਾਸਾ

Friday, Jun 05, 2020 - 10:42 AM (IST)

PGI ਨੇ ਸਭ ਤੋਂ ਜ਼ਿਆਦਾ ''ਪੰਜਾਬ'' ਦੇ ਕੀਤੇ ਕੋਰੋਨਾ ਟੈਸਟ, ਅੰਕੜਿਆਂ ''ਚ ਹੋਇਆ ਖੁਲਾਸਾ

ਚੰਡੀਗੜ੍ਹ (ਅਰਚਨਾ) : ਸਥਾਨਕ ਪੀ. ਜੀ. ਆਈ. ਦੀ ਵਾਇਰੋਲੋਜੀ ਲੈਬ ਨੇ ਕੋਰੋਨਾ ਮਹਾਮਾਰੀ ਦੌਰਾਨ ਹੁਣ ਤੱਕ 14,100 ਨਮੂਨੇ ਲਏ ਹਨ। ਅੰਕੜੇ ਕਹਿੰਦੇ ਹਨ ਕਿ ਪੀ. ਜੀ. ਆਈ. ਨੇ ਸਭ ਤੋਂ ਜ਼ਿਆਦਾ ਪੰਜਾਬ ਦੇ ਕੋਰੋਨਾ ਸਬੰਧੀ ਨਮੂਨਿਆਂ ਦੀ ਜਾਂਚ ਕੀਤੀ ਹੈ। ਪੰਜਾਬ ਤੋਂ ਪੀ. ਜੀ. ਆਈ. ਕੋਲ ਟੈਸਟ ਲਈ 6,723 ਨਮੂਨੇ ਆਏ, ਜਦੋਂ ਕਿ ਚੰਡੀਗੜ੍ਹ ਦੇ ਸਿਰਫ 5,942 ਨੂਮਨਿਆਂ ਦਾ ਕੋਰੋਨਾ ਟੈਸਟ ਕੀਤਾ ਗਿਆ। ਹਰਿਆਣਾ ਤੋਂ ਪੀ. ਜੀ. ਆਈ. ਨੂੰ 1422 ਨਮੂਨੇ, ਹਿਮਾਚਲ ਪ੍ਰਦੇਸ਼ ਤੋਂ ਇੱਕ, ਜੰਮੂ-ਕਸ਼ਮੀਰ ਤੋਂ ਜਾਂਚ ਲਈ 6 ਨਮੂਨੇ ਭੇਜੇ ਗਏ। ਪੀ. ਜੀ. ਆਈ. ਦੇ ਵਾਇਰੋਲੋਜੀ ਮਹਿਕਮੇ ਵੱਲੋਂ 3 ਜੂਨ ਤੱਕ ਦੀ ਰਿਪੋਰਟ ਕਹਿੰਦੀ ਹੈ ਕਿ 14,100 ਨਮੂਨਿਆਂ ਨਾਲ 431 ਟੈਸਟਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ।

ਇਹ ਵੀ ਪੜ੍ਹੋ : ਮੰਦਰ 'ਚ ਸ਼ਿਵਲਿੰਗ 'ਤੇ ਅਪਸ਼ਬਦ ਲਿਖਣ ਵਾਲਾ ਗ੍ਰਿਫਤਾਰ

PunjabKesari
ਇਕ ਦਿਨ 'ਚ ਹੋ ਰਹੇ 500 ਟੈਸਟ
ਪੀ. ਜੀ. ਆਈ. ਦੇ ਵਾਇਰੋਲੋਜੀ ਲੈਬ ਦੀ ਮਾਹਿਰ ਪ੍ਰੋ. ਮਿਨੀ ਪੀ. ਸਿੰਘ ਦੀ ਮੰਨੀਏ ਤਾਂ ਲੈਬ ਦੀ ਇਕ ਦਿਨ 'ਚ 500 ਦੇ ਕਰੀਬ ਟੈਸਟ ਕਰਨ ਦੀ ਸਮਰੱਥਾ ਹੋ ਚੁੱਕੀ ਹੈ। ਪਹਿਲਾਂ ਉਨ੍ਹਾਂ ਦੀ ਲੈਬ 'ਚ ਇਕ ਦਿਨ 'ਚ 50 ਦੇ ਕਰੀਬ ਟੈਸਟ ਕੀਤੇ ਜਾ ਰਹੇ ਸਨ। ਉਸ ਤੋਂ ਬਾਅਦ ਜਦੋਂ ਕਿੱਟਾਂ ਦੀ ਗਿਣਤੀ ਵਧਾਈ ਗਈ ਤਾਂ ਇਕ ਦਿਨ 'ਚ ਲੈਬ 'ਚ 100 ਤੋਂ ਜ਼ਿਆਦਾ ਕੋਰੋਨਾ ਟੈਸਟ ਕੀਤੇ ਜਾਣ ਲੱਗੇ ਅਤੇ ਹੁਣ ਲੈਬ ਇਕ ਦਿਨ 'ਚ 500 ਦੇ ਕਰੀਬ ਟੈਸਟ ਕਰ ਸਕਦੀ ਹੈ। ਹਾਲਾਂਕਿ ਅੰਕੜੇ ਕਹਿੰਦੇ ਹਨ ਕਿ ਇਕ ਦਿਨ 'ਚ ਲੈਬ ਨੇ ਔਸਤ 155 ਦੇ ਕਰੀਬ ਟੈਸਟ ਕੀਤੇ ਹਨ।

ਇਹ ਵੀ ਪੜ੍ਹੋ : ਕਾਂਗਰਸ ਵੱਲੋਂ ਪੰਜਾਬੀਆਂ 'ਤੇ ਢਾਹੇ ਤਸ਼ਦੱਦ ਖਿਲਾਫ ਸਾਂਝੀ ਲੜਾਈ ਲੜੇਗੀ ਅਕਾਲੀ-ਭਾਜਪਾ
ਵੱਧ ਜਾਵੇਗੀ ਕੋਰੋਨਾ ਟੈਸਟਾਂ ਦੀ ਗਿਣਤੀ
ਪੀ. ਜੀ. ਆਈ. ਦੇ ਵਾਇਰੋਲੋਜੀ ਲੈਬ ਦੀ ਮਾਹਿਰ ਅਤੇ ਕੋਵਿਡ ਲੈਬਾਰਟਰੀ ਸਰਵਿਸਿਜ਼ ਦੀ ਨੋਡਲ ਅਫਸਰ ਪ੍ਰੋ. ਮਿਨੀ ਪੀ. ਸਿੰਘ ਦਾ ਕਹਿਣਾ ਹੈ ਕਿ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਦਿਸ਼ਾ-ਨਿਰਦੇਸ਼ ਕਹਿੰਦੇ ਹਨ ਕਿ ਜੇਕਰ ਕਿਸੇ ਨਮੂਨੇ ਦੀ ਰਿਪੋਰਟ ਠੀਕ ਨਾ ਹੋਵੇ ਤਾਂ ਉਸ ਦਾ 24 ਤੋਂ 28 ਘੰਟਿਆਂ 'ਚ ਦੁਬਾਰਾ ਨਮੂਨਾ ਲੈ ਕੇ ਟੈਸਟ ਕੀਤਾ ਜਾਵੇ। ਪ੍ਰੋ. ਮਿਨੀ ਦਾ ਕਹਿਣਾ ਹੈ ਕਿ ਇਕ ਦਿਨ 'ਚ ਉਨ੍ਹਾਂ ਨੂੰ 4 ਤੋਂ 5 ਨਮੂਨਿਆਂ ਦੀ ਦੁਬਾਰਾ ਟੈਸਟਿੰਗ ਕਰਨੀ ਪੈਂਦੀ ਹੈ। ਉਨ੍ਹਾਂ 'ਚੋਂ 1-2 ਨਮੂਨੇ ਤਾਂ ਪ੍ਰਾਈਵੇਟ ਲੈਬਾਂ ਵੱਲੋਂ ਹੀ ਭੇਜੇ ਜਾਂਦੇ ਹਨ। ਦੁਬਾਰਾ ਟੈਸਟਿੰਗ ਦੀ ਨੌਬਤ ਉਸ ਸਮੇਂ ਆਉਂਦੀ ਹੈ, ਜਦੋਂ ਨਮੂਨਾ ਸਹੀ ਢੰਗ ਨਾਲ ਨਾ ਲਿਆ ਗਿਆ ਹੋਵੇ ਜਾਂ ਰਿਪੋਰਟ ਠੀਕ ਨਾ ਮਿਲ ਰਹੀ ਹੋਵੇ। ਪ੍ਰੋ. ਮਿਨੀ ਮੁਤਾਬਕ ਵਾਇਰੋਲੋਜੀ ਨਾਲ ਹੋਰ ਮਹਿਕਮਿਆਂ ਦੀ ਟੈਸਟਿੰਗ ਮਿਲ ਕੇ ਇਕ ਦਿਨ 'ਚ 1500 ਦੇ ਕਰੀਬ ਟੈਸਟ ਕਰ ਸਕੇਗੀ।

 


author

Babita

Content Editor

Related News