ਲੁਧਿਆਣਾ ''ਚ ਬੰਦ ਹੋਈ ''ਕੋਰੋਨਾ ਟੈਸਟਿੰਗ ਵੈਨ'', ਨਹੀਂ ਮਿਲ ਰਿਹਾ ਕਿਰਾਇਆ ਤੇ ਡੀਜ਼ਲ

11/08/2020 10:11:59 AM

ਲੁਧਿਆਣਾ (ਹਿਤੇਸ਼) : ਸਰਕਾਰ ਵੱਲੋਂ ਕੋਰੋਨਾ ਤੋਂ ਬਚਾਅ ਲਈ ਜੋ ਦਾਅਵੇ ਕੀਤੇ ਜਾ ਰਹੇ ਹਨ, ਉਨ੍ਹਾਂ ਦੀ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ, ਜਿਸ ਦੇ ਤਹਿਤ ਟੈਸਟਿੰਗ ਵੈਨ 17 ਅਕਤੂਬਰ ਤੋਂ ਬਾਅਦ ਕਿਰਾਇਆ ਅਤੇ ਡੀਜ਼ਲ ਨਾ ਮਿਲਣ ਕਾਰਨ ਨਹੀਂ ਚੱਲ ਰਹੀ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਜਿਹੜੇ ਲੋਕ ਕੋਰੋਨਾ ਟੈਸਟ ਕਰਵਾਉਣ ਲਈ ਦੂਰ ਦੇ ਹਸਪਤਾਲ ਨਹੀਂ ਪੁੱਜ ਸਕਦੇ, ਉਨ੍ਹਾਂ ਦੀ ਸਹੂਲਤ ਲਈ ਸੰਨ ਫਾਊਂਡੇਸ਼ਨ ਵੱਲੋਂ ਮੋਬਾਇਲ ਟੈਸਟਿੰਗ ਵੈਨ ਅਤੇ ਐਂਬੂਲੈਂਸ ਬਣਾ ਕੇ ਦਿੱਤੀ ਗਈ ਹੈ, ਜਿਸ ਦੇ ਲਈ ਸਿਟੀ ਬੱਸ ਨੂੰ ਵਰਤੋਂ 'ਚ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਵੱਲੋਂ ਬੁਢਾਪਾ ਪੈਨਸ਼ਨਰਾਂ ਨੂੰ ਤੰਗ ਕਰਨ ਤੇ ਧਮਕਾਉਣ ਲਈ ਕਾਂਗਰਸ ਦੀ ਨਿਖੇਧੀ

ਇਸ ਬੱਸ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਗਸਤ 'ਚ ਚੰਡੀਗੜ੍ਹ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਉਸ ਤੋਂ ਬਾਅਦ ਕਈ ਦਿਨਾਂ ਤੱਕ ਇਸ ਬੱਸ ਨੂੰ ਲੁਧਿਆਣਾ 'ਚ ਲੋਕਾਂ ਦੀ ਟੈਸਟਿੰਗ ਲਈ ਵੱਖ-ਵੱਖ ਇਲਾਕਿਆਂ 'ਚ ਭੇਜਿਆ ਗਿਆ ਪਰ ਹੁਣ ਕੋਰੋਨਾ ਦਾ ਅਸਰ ਵੱਧਣ ਦੀ ਚਿਤਾਵਨੀ ਦੇ ਰਹੇ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਹੈ ਕਿ ਮੋਬਾਇਲ ਟੈਸਟਿੰਗ ਲਈ ਬਣਾਈ ਬੱਸ ਕਿੱਥੇ ਹੈ, ਜਿਸ ਦਾ ਸਬੂਤ ਇਹ ਹੈ ਕਿ 17 ਅਕਤੂਬਰ ਤੋਂ ਬਾਅਦ ਕਿਰਾਇਆ ਅਤੇ ਡੀਜ਼ਲ ਨਾ ਮਿਲਣ ਕਾਰਨ ਬੱਸ ਵਰਕਸ਼ਾਪ 'ਚ ਖੜ੍ਹੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬੰਦ ਥਰਮਲਾਂ ਲਈ 'ਕੋਲਾ' ਪੁੱਜਣ ਦੀ ਆਸ 'ਤੇ ਫਿਰਿਆ ਪਾਣੀ

ਜਿਸ ਸਬੰਧੀ ਨਗਰ ਨਿਗਮ ਅਧਿਕਾਰੀਆਂ ਨੇ ਰੋਜ਼ਾਨਾ ਦੇ ਹਿਸਾਬ ਨਾਲ ਕਿਰਾਇਆ ਅਤੇ ਡੀਜ਼ਲ ਦੇ ਖਰਚ ਵੱਜੋਂ ਡਿਜ਼ਾਸਟਰ ਮੈਨੇਜਮੈਂਟ ਫੰਡ 'ਚੋਂ 3 ਲੱਖ ਤੋਂ ਜ਼ਿਆਦਾ ਦੀ ਪੈਂਡਿੰਗ ਪੇਮੈਂਟ ਜਾਰੀ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਦੀ ਜ਼ਿੰਮੇਵਾਰੀ ਦੱਸੀ ਹੈ, ਜਦੋਂ ਕਿ ਕੰਪਨੀ ਦੇ ਪ੍ਰਤੀਨਿਧੀ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਵੱਲੋਂ ਡਰਾਈਵਰਾਂ ਅਤੇ ਤੇਲ ਦੇ ਖਰਚ ਤੋਂ ਇਲਾਵਾ ਕਿਰਾਇਆ ਨਾ ਮਿਲਣ ਕਾਰਨ ਬੱਸ ਖੜ੍ਹੀ ਕਰ Îਦਿੱਤੀ ਗਈ ਹੈ।
ਇਹ ਵੀ ਪੜ੍ਹੋ : ਬੇਹੱਦ ਸ਼ਰਮਨਾਕ : ਦਰਿੰਦੇ ਪਿਓ ਨੇ ਟੱਪ ਛੱਡੀਆਂ ਸਾਰੀਆਂ ਹੱਦਾਂ, ਨਾਬਾਲਗ ਧੀ ਨੂੰ ਬਣਾਇਆ ਹਵਸ ਦਾ ਸ਼ਿਕਾਰ
 


Babita

Content Editor

Related News