ਜਦੋਂ ''ਕੋਰੋਨਾ'' ਟੈਸਟ ਕਰਨ ਆਈ ਟੀਮ ਦੇਖ ਦੁਕਾਨਾਂ ਵਾਲਿਆਂ ਨੇ ਸੁੱਟੇ ਸ਼ਟਰ...

Thursday, Sep 10, 2020 - 09:07 AM (IST)

ਪਟਿਆਲਾ/ਰੱਖੜਾ (ਰਾਣਾ) : ਕੋਰੋਨਾ ਮਹਾਮਾਰੀ ਦਾ ਡਰ ਲੋਕਾਂ ਦੇ ਮਨਾਂ 'ਚ ਇਸ ਕਦਰ ਬਣਿਆ ਦੇਖਿਆ ਜਾ ਰਿਹਾ ਹੈ ਕਿ ਮਿੰਨੀ ਸਕੱਤਰੇਤ ਪਟਿਆਲਾ ਦੇ ਸਾਹਮਣੇ ਬਣੇ ਬੂਥ ਕੇਂਦਰਾਂ ਦੇ ਮਾਲਕਾਂ ਦਾ ਜਦੋਂ ਸਿਹਤ ਮਹਿਕਮੇ ਦੇ ਡਾਕਟਰਾਂ ਦੀ ਟੀਮ ਕੋਰੋਨਾ ਟੈਸਟ ਕਰਨ ਪਹੁੰਚੀ ਤਾਂ ਬਹੁਤੇ ਦੁਕਾਨ ਮਾਲਕ ਇਕਦਮ ਆਪਣੀਆਂ ਦੁਕਾਨਾਂ ਦੇ ਸ਼ਟਰ ਸੁੱਟ ਕੇ ਚਲੇ ਗਏ, ਜਦੋਂ ਕਿ ਇਹ ਟੈਸਟ ਸਰਕਾਰ ਵੱਲੋਂ ਮੁਫ਼ਤ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ 3 ਦਰਿੰਦਿਆਂ ਨੇ ਰੋਲ੍ਹੀ ਨਾਬਾਲਗ ਕੁੜੀ ਦੀ ਇੱਜਤ, ਅਸ਼ਲੀਲ ਵੀਡੀਓ ਵੀ ਬਣਾਈ

ਪਤਾ ਲੱਗਾ ਹੈ ਕਿ ਇੱਥੇ ਸਥਿਤ ਸੈਂਕੜੇ ਬੂਥ ਕੇਂਦਰਾਂ 'ਚੋਂ ਕੁੱਝ ਵਿਅਕਤੀਆਂ ਨੇ ਹੀ ਟੈਸਟ ਕਰਵਾਏ ਹਨ। ਲਿਹਾਜਾ ਪਹਿਲਾਂ ਵੀ ਕਈ ਪਿੰਡਾਂ 'ਚ ਕੋਰੋਨਾ ਟੈਸਟ ਕਰਨ ਗਈਆਂ ਸਿਹਤ ਮਹਿਕਮੇ ਦੇ ਡਾਕਟਰਾਂ ਦੀਆਂ ਟੀਮਾਂ ਦਾ ਵਿਰੋਧ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ
ਇਹ ਵੀ ਪੜ੍ਹੋ : 'ਆਕਸੀਮੀਟਰ ਮੁਹਿੰਮ' ਸਬੰਧੀ 'ਆਪ' ਦਾ ਸਿਹਤ ਮੰਤਰੀ 'ਤੇ ਵੱਡਾ ਵਾਰ, ਦਿੱਤਾ ਮੋੜਵਾਂ ਜਵਾਬ

 


Babita

Content Editor

Related News