''ਕੋਰੋਨਾ ਟੈਸਟ'' ਦੀ ਰਿਪੋਰਟ ਲਈ ਹਸਪਤਾਲ ਜਾਣ ਦੀ ਲੋੜ ਨਹੀਂ, ਇੰਝ ਕਰ ਸਕੋਗੇ ਡਾਊਨਲੋਡ
Tuesday, Apr 27, 2021 - 12:24 PM (IST)
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਿਚ ਜੋ ਵੀ ਹੁਣ ਜੀ. ਐੱਮ. ਸੀ. ਐੱਚ.-32 ਅਤੇ ਉਸ ਦੀ ਮੋਬਾਇਲ ਟੈਸਟਿੰਗ ਯੂਨਿਟ ਵਿਚ ਕੋਵਿਡ ਲਈ ਆਰ. ਟੀ.- ਪੀ. ਸੀ. ਆਰ. ਟੈਸਟ ਕਰਵਾਉਂਦਾ ਹੈ ਤਾਂ ਉਸ ਨੂੰ ਆਪਣੀ ਰਿਪੋਰਟ ਲੈਣ ਲਈ ਹਸਪਤਾਲ ਆਉਣ ਦੀ ਲੋੜ ਨਹੀਂ ਹੈ। ਜੀ. ਐੱਮ. ਸੀ. ਐੱਚ.-32 ਨੇ ਆਪਣੀ ਵੈੱਬਸਾਈਟ ’ਤੇ ਕੋਵਿਡ ਟੈਸਟ ਦੀ ਰਿਪੋਰਟ ਡਾਊਨਲੋਡ ਕਰਨ ਦੀ ਸਹੂਲਤ ਦਿੱਤੀ ਹੈ।
ਇਹ ਵੀ ਪੜ੍ਹੋ : ਬਰਫ ਹੇਠਾਂ ਦੱਬਣ ਕਾਰਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਲਈ ਕੈਪਟਨ ਦਾ ਵੱਡਾ ਐਲਾਨ
ਲੋਕਾਂ ਨੂੰ ਵੈੱਬਸਾਈਟ ’ਤੇ ਜਾਣਾ ਪਵੇਗਾ ਅਤੇ ਲੈਬ ਰਿਪੋਰਟ ’ਤੇ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਡਾਊਨਲੋਡ ਆਰ. ਟੀ.- ਪੀ. ਸੀ. ਆਰ. ਟੈਸਟ ਰਿਪੋਰਟ ’ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਐੱਸ. ਐੱਫ. ਆਰ. ਆਈ. ਡੀ. ਅਤੇ ਕੈਪਚਾ ਐਂਟਰ ਕਰਨਾ ਹੋਵੇਗਾ ਅਤੇ ਪੂਰਾ ਡਾਟਾ ਡਿਸਪਲੇ ਹੋ ਜਾਵੇਗਾ, ਪੀ. ਡੀ. ਐੱਫ. ਫਾਈਲ ’ਚ ਰਿਪੋਰਟ ਨੂੰ ਡਾਊਨਲੋਡ ਵੀ ਕੀਤਾ ਜਾ ਸਕੇਗਾ।
ਇਹ ਵੀ ਪੜ੍ਹੋ : ਪਟਿਆਲਾ 'ਚ 'ਕੋਰੋਨਾ' ਦਾ ਭਿਆਨਕ ਮੰਜ਼ਰ, ਸ਼ਮਸ਼ਾਨਘਾਟ ਦੇ ਸ਼ੈੱਡਾਂ ਬਾਹਰ ਪਾਰਕ 'ਚ ਹੋ ਰਹੇ ਅੰਤਿਮ ਸੰਸਕਾਰ
ਵੈੱਬਸਾਈਟ ਤੋਂ ਡਾਊਨਲੋਡ ਕੀਤੀ ਗਈ ਰਿਪੋਰਟ ਕੰਪਿਊਟਰ ਜਨਰੇਟੇਡ ਹੋਵੇਗੀ, ਇਸ ਲਈ ਰਿਪੋਰਟ ’ਤੇ ਕਿਸੇ ਦਸਤਖ਼ਤ ਦੀ ਲੋੜ ਨਹੀਂ ਹੋਵੇਗੀ। ਇਹ ਜਾਣਕਾਰੀ ਜੀ. ਐੱਮ. ਸੀ. ਐੱਚ.-32 ਦੇ ਕੋਵਿਡ ਮੈਨੇਜਮੈਂਟ ਇੰਚਾਰਜ ਯਸ਼ਪਾਲ ਗਰਗ ਨੇ ਦਿੱਤੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ