ਪੰਜਾਬ ਸਰਹੱਦ ''ਤੇ ਵਧਾਈ ਗਈ ਸਖ਼ਤੀ, ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਕੀਤੇ ਜਾ ਰਹੇ ''ਕੋਰੋਨਾ ਟੈਸਟ''
Monday, Apr 26, 2021 - 09:27 AM (IST)
ਡਕਾਲਾ (ਨਰਿੰਦਰ) : ਕੋਵਿਡ-19 ਮਹਾਮਾਰੀ ਦੇ ਲਗਾਤਾਰ ਬੇਕਾਬੂ ਹੋ ਰਹੇ ਮਾਮਲਿਆਂ ਨੂੰ ਰੋਕਣ ਲਈ ਜ਼ਿਲ੍ਹਾ ਸਿਹਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਪੱਬਾਂ-ਭਾਰ ਹੋ ਗਏ ਹਨ। ਦੋਵੇਂ ਵਿਭਾਗਾਂ ਨੇ ਮਿਲ ਕੇ ਪੰਜਾਬ ਸਰਹੱਦ ’ਤੇ ਸਖ਼ਤੀ ਨੂੰ ਵਧਾ ਦਿੱਤਾ ਹੈ। ਸਿਵਲ ਸਰਜਨ ਪਟਿਆਲਾ ਡਾ. ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਐੱਸ. ਐੱਮ. ਓ. ਦੁੱਧਨਸਾਧਾਂ ਡਾ. ਕਿਰਨ ਵਰਮਾ ਦੀ ਅਗਵਾਈ ਹੇਠ ਡਾ. ਅਨਮੋਲ ਸਿੰਘ ਦੀ ਟੀਮ ਰਾਹੀਂ ਪੰਜਾਬ ਸਰਹੱਦ ਦੇ ਰਾਮਨਗਰ ਬੈਰੀਅਰ ’ਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਰੋਜ਼ਾਨਾ ਕੈਂਪ ਲਾ ਕੇ ਕੋਰੋਨਾ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਬੋਰਡ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਇਸ ਆਧਾਰ 'ਤੇ ਆਵੇਗਾ ਨਤੀਜਾ
ਡਾ. ਅਨਮੋਲ ਕੌਸ਼ਲ ਨੇ ਦੱਸਿਆ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੇ ਲਗਭਗ 100 ਟੈਸਟ ਰੋਜ਼ਾਨਾ ਕੀਤੇ ਜਾ ਰਹੇ ਹਨ। ਇਸ ਮੌਕੇ ਥਾਣਾ ਪਸਿਆਣਾ ਦੀ ਪੁਲਸ ਚੌਂਕੀ ਰਾਮਨਗਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਲੋਕਾਂ ਨੂੰ ਵੀ ਕੋਰੋਨਾ ਖ਼ਿਲਾਫ਼ ਲੜਾਈ ਲਈ ਸਰਕਾਰ ਦੇ ਨਿਯਮਾਂ ਦੀ ਪਾਲਣਾ ਅਤੇ ਵੈਕਸੀਨ ਕਰਵਾਉਣਾ ਲਈ ਅੱਗੇ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : 18 ਤੋਂ 45 ਸਾਲ ਉਮਰ ਵਰਗ ਲਈ 30 ਲੱਖ ਕੋਵੀਸ਼ੀਲਡ ਖ਼ੁਰਾਕਾਂ ਦੇ ਆਰਡਰ ਦੇਵੇਗੀ ਪੰਜਾਬ ਸਰਕਾਰ
ਲੋਕਾਂ ਦੀ ਸੁਰੱਖਿਆ ਲਈ ਹੀ ਸਿਹਤ ਵਿਭਾਗ ਤੇ ਪੁਲਸ ਪ੍ਰਸ਼ਾਸਨ ਆਪਸੀ ਸਹਿਯੋਗ ਨਾਲ ਲਗਾਤਾਰ ਕੰਮ ਕਰ ਰਹੇ ਹਨ। ਇਸ ਮੌਕੇ ਡਾ. ਅਨਮੋਲ ਕੌਸ਼ਲ, ਵਿਸ਼ਾਲ ਸਰਦਾਨਾ, ਹਰਕੇਸ਼ ਕੁਮਾਰ, ਬਲਕਾਰ ਸਿੰਘ, ਹੁਸ਼ਨਪ੍ਰੀਤ ਸਿੰਘ ਚੀਮਾ ਐੱਮ. ਐੱਚ. ਸੀ., ਇੰਸਪੈਕਟਰ ਫੂਡ ਸਪਲਾਈ ਸੁਮਿਤ ਕੁਮਾਰ, ਇੰਸ. ਮਨੋਜ ਕੁਮਾਰ, ਲਖਵਿੰਦਰ ਸਿੰਘ, ਸਰੋਜ ਆਦਿ ਹੋਰ ਵੀ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ