...ਹੁਣ 1500 ਰੁਪਏ 'ਚ ਹੋਵੇਗਾ 'ਕੋਰੋਨਾ ਟੈਸਟ', 15 ਸ਼ਹਿਰਾਂ 'ਚ ਸ਼ੁਰੂ ਹੋਈ ਸਹੂਲਤ
Saturday, Jun 27, 2020 - 12:38 PM (IST)
ਲੁਧਿਆਣਾ (ਰਾਜ) : ਟੀ. ਬੀ. ਦੀ ਜਾਂਚ ਲਈ ਵਰਤੀ ਜਾਣ ਵਾਲੀ ਟਰੂਨੈਟ ਮਸ਼ੀਨ ਨਾਲ ਸਿਵਲ ਹਸਪਤਾਲ 'ਚ ਕੋਵਿਡ-19 ਟੈਸਟ ਸ਼ੁਰੂ ਕਰ ਦਿੱਤੇ ਗਏ ਹਨ ਪਰ ਨਿੱਜੀ ਹਸਪਤਾਲ ਅਤੇ ਨਰਸਿੰਗ ਹੋਮਸ ਵੱਲੋਂ ਭੇਜੇ ਗਏ ਟੈਸਟਾਂ ਦੀ ਕੀਮਤ ਅਦਾ ਕਰਨੀ ਪਵੇਗੀ। ਨਿੱਜੀ ਹਸਪਤਾਲ ਅਤੇ ਨਰਸਿੰਗ ਹੋਮ ਵੱਲੋਂ ਟੈਸਟ ਲਈ ਸਿਵਲ ਹਸਪਤਾਲ ਨੂੰ 1500 ਰੁਪਏ ਦੇਣੇ ਪੈਣਗੇ। ਲੁਧਿਆਣਾ ਸਮੇਤ ਪੰਜਾਬ ਦੇ 15 ਜ਼ਿਲ੍ਹਿਆਂ ਲਈ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। ਅਸਲ 'ਚ ਕੁੱਝ ਸਮਾਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਕਿਹਾ ਸੀ ਕਿ ਸਰਕਾਰ ਵੱਲੋਂ ਕੋਰੋਨਾ ਟੈਸਟ ਦੇ ਨਵੇਂ ਰੇਟ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ : ਕੋਵਿਡ-19 ਦੇ ਖ਼ਤਰੇ ਨਾਲ ਨਜਿੱਠਣ ਲਈ ਜਲ ਸਪਲਾਈ ਮਹਿਕਮੇ ਨੇ ਸਥਾਪਿਤ ਕੀਤੇ ਆਈਸੋਲੇਸ਼ਨ ਸੈਂਟਰ
ਇਸ ਤੋਂ ਬਾਅਦ ਮੁੱਖ ਸਕੱਤਰ (ਸਿਹਤ) ਅਨੁਰਾਗ ਅੱਗਰਵਾਲ ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ 'ਚ ਲੁਧਿਆਣਾ ਸਮੇਤ 15 ਜ਼ਿਲ੍ਹਿਆਂ ਲਈ ਨਵੇਂ ਰੇਟ ਤੈਅ ਕੀਤੇ ਗਏ ਹਨ, ਜਿੱਥੇ ਟਰੂਨੈਟ ਮਸ਼ੀਨ ਰਾਹੀਂ ਕੋਰੋਨਾ ਦੇ ਟੈਸਟ ਹੋਣਗੇ। ਨੋਟੀਫਿਕੇਸ਼ਨ ਦੇ ਮੁਤਾਬਕ ਨਿੱਜੀ ਹਸਪਤਾਲ ਅਤੇ ਨਰਸਿੰਗ ਹੋਮ ਵੀ ਨਮੂਨੇ ਲੈ ਕੇ ਸਰਕਾਰੀ ਹਸਪਤਾਲ 'ਚ ਟੈਸਟ ਲਈ ਨਮੂਨੇ ਭੇਜ ਸਕਣਗੇ, ਜਿਸ 'ਚ ਸਕ੍ਰੀਨਿੰਗ ਅਤੇ ਜਾਂਚ ਸ਼ਾਮਲ ਹੋਵੇਗੀ। ਐਮਰਜੈਂਸੀ 'ਚ ਐੱਸ. ਏ. ਆਰ. ਆਈ. ਮਰੀਜ਼, ਸਰਜ਼ਰੀ ਮਰੀਜ਼, ਗਰਭਵਤੀ ਜਨਾਨੀਆਂ ਦੇ ਨਮੂਨੇ ਭੇਜੇ ਜਾ ਸਕਣਗੇ। ਇੱਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੋਰੋਨਾ ਮਰੀਜ਼ਾਂ ਦੇ ਨਮੂਨੇ ਚੰਡੀਗੜ੍ਹ, ਪਟਿਆਲਾ, ਅੰਮ੍ਰਿਤਸਰ ਅਤੇ ਫਰੀਦਕੋਟ ਭੇਜੇ ਜਾ ਰਹੇ ਸਨ। ਫਿਰ ਇੰਡੀਅਨ ਕਾਊਂਸਲ ਆਫ ਮੈਡੀਕਲ ਰਿਸਰਚ ਵੱਲੋਂ ਟੀ. ਬੀ. ਦੀ ਜਾਂਚ 'ਚ ਵਰਤੀ ਟਰੂਨੈਟ ਮਸ਼ੀਨ ਨੂੰ ਕੋਵਿਡ-19 ਦੇ ਨਮੂਨੇ ਦੀ ਜਾਂਚ ਕਰਨ ਦੀ ਮਨਜ਼ੂਰੀ ਦੇ ਦਿੱਤੀ ਅਤੇ 9 ਜੂਨ ਨੂੰ ਸਿਵਲ ਹਸਪਤਾਲ ’ਚ ਮਸ਼ੀਨ ਇੰਸਟਾਲ ਕਰ ਕੇ ਕੋਰੋਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸਰਕਾਰੀ ਸੇਵਾ ਕੇਂਦਰ ਬਣ ਰਹੇ ਆਮ ਲੋਕਾਂ ਲਈ ਮੁਸੀਬਤਾਂ ਦਾ ਕਾਰਨ