ਪਟਿਆਲਾ ਜ਼ਿਲੇ ''ਚ ਕੋਰੋਨਾ ਦੀ ਦਹਿਸ਼ਤ, ਇਕੋ ਦਿਨ 80 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Monday, Jul 20, 2020 - 12:02 AM (IST)

ਪਟਿਆਲਾ,(ਪਰਮੀਤ)- ਜ਼ਿਲੇ ’ਚ 24 ਘੰਟਿਆਂ ਦੌਰਾਨ ਆਉਣ ਵਾਲੇ ਕੇਸਾਂ ਦੀ ਗਿਣਤੀ ਦਾ ਪਿਛਲਾ ਰਿਕਾਰਡ ਤੋਡ਼ਦਿਆਂ ਅੱਜ 80 ਕੇਸ ਕੋਰੋਨਾ ਪਾਜ਼ੇਟਿਵ ਆ ਗਏ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ ’ਚ ਹੁਣ ਕੋਰੋਨਾ ਦੇ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 981 ਹੋ ਗਈ ਹੈ, 15 ਮਰੀਜ਼ਾਂ ਦੀ ਮੌਤ ਹੋ ਚੁਕੀ ਹੈ, 394 ਠੀਕ ਹੋ ਚੁਕੇ ਹਨ, ਜਦਕਿ 572 ਕੇਸ ਐਕਟਿਵ ਹਨ।

ਪਾਜ਼ੇਟਿਵ ਮਰੀਜ਼ਾਂ ਬਾਰੇ ਸਿਵਲ ਸਰਜਨ ਨੇ ਦੱਸਿਆ ਕਿ ਇਨ੍ਹਾਂ ’ਚੋਂ 51 ਪਟਿਆਲਾ ਸ਼ਹਿਰ, 3 ਨਾਭਾ, 9 ਰਾਜਪੁਰਾ, 11 ਸਮਾਣਾ, 1 ਪਾਤਡ਼ਾਂ ਅਤੇ 5 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 51 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੋਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਹਨ, 1 ਵਿਦੇਸ਼ ਤੋਂ ਆਉਣ ਵਾਲਾ, 4 ਬਾਹਰੀ ਰਾਜਾਂ ਤੋਂ, 24 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੀ ਬੋਤਲਾਂ ਵਾਲੀ ਗਲੀ ਤੋਂ 6, ਘੁੰਮਣ ਨਗਰ ਤੋਂ 4, ਯਾਦਵਿੰਦਰਾ ਐਨਕਲੇਵ ਤੋਂ 3, ਮਿਲਟਰੀ ਕੈਂਟ, ਖਾਲਸਾ ਮੁਹੱਲਾ, ਐੱਸ. ਐੱਸ. ਟੀ. ਨਗਰ, ਰਤਨ ਨਗਰ, ਤ੍ਰਿਪਡ਼ੀ, ਬਿਸ਼ਨ ਨਗਰ, ਕੇਸਰ ਬਾਗ ਤੋਂ 2-2, ਅਰਬਨ ਅਸਟੇਟ, ਬਾਜ਼ੀਗਰ ਬਸਤੀ, ਨਿੰਮ ਵਾਲੀ ਗੱਲੀ, ਦਾਰੂ ਕੁਟੀਆਂ, ਬੱਸ ਸਟੈਂਡ, 22 ਨੰਬਰ ਫਾਟਕ, ਸਿਓਣਾ ਰੋਡ, ਮੋਤੀ ਬਾਗ, ਮਜੀਠੀਆ ਐਨਕਲੇਵ, ਨੇਡ਼ੇ ਵੱਡੀ ਬਾਰਾਦਰੀ, ਲਹਿਲ ਕਾਲੋਨੀ, ਦੀਪ ਨਗਰ, ਦਸ਼ਮੇਸ਼ ਨਗਰ, ਵਿਜੇ ਨਗਰ, ਬਾਬਾ ਬਾਲਕ ਕੁੰਜ, ਢਿੱਲੋਂ ਕਾਲੋਨੀ, ਜੌਡ਼ੀਆਂ ਭੱਠੀਆਂ, ਅਜੀਤ ਨਗਰ, ਧਾਲੀਵਾਲ ਕਾਲੋਨੀ, ਅਜ਼ਾਦ ਨਗਰ, ਪ੍ਰੀਤ ਕਾਲੋਨੀ, ਸਨੌਰ, ਅਨੰਦ ਨਗਰ ਐਕਸਟੈਂਸ਼ਨ, ਕ੍ਰਿਸ਼ਨਾ ਕਾਲੋਨੀ ਤੋਂ 1-1 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।

ਰਾਜਪੁਰਾ ਦੀ ਦਸ਼ਮੇਸ ਕਾਲੋਨੀ ਤੋਂ 2, ਮੁਹੱਲਾ ਚਿਸ਼ਤੀਆਂ, ਵਾਰਡ ਨੰਬਰ 15, ਪਲਾਟ ਨੰਬਰ 4/3250, ਰਾਜਪੁਰਾ, ਜੋਸ਼ੀ ਬੱਠਾ ਲਛਮਨ ਦਾਸ, ਐੱਸ. ਬੀ. ਐੱਸ. ਕਾਲੋਨੀ, ਨੇਡ਼ੇ ਟੈਲੀਫੋਨ ਐਕਸਚੇਂਜ ਤੋਂ 1-1 ਪਾਜ਼ੇਟਿਵ ਕੇਸ ਰਿਪੋਰਟ ਹੋਇਆ ਹੈ। ਇਸੇ ਤਰ੍ਹਾਂ ਨਾਭਾ ਦੇ ਪੀਰ ਖਾਨਾ ਤੋਂ ਇਕ, ਹੀਰਾ ਕੰਬਾਈਨ ਕੈਂਟ ਰੋਡ ਤੋਂ 2, ਸਮਾਣਾ ਦੇ ਮੋਤੀਆ ਬਜ਼ਾਰ, ਰਾਮਲੀਲਾ ਸਟਰੀਟ, ਘਡ਼ਾਮਾ ਪੱਤੀ ਤੋਂ 2-2, ਵਡ਼ੈਚ ਕਾਲੋਨੀ, ਅਗਰਸੈਨ ਕਾਲੋਨੀ, ਵਾਰਡ ਨੰਬਰ 10, ਮਾਛੀ ਹਾਤਾ, ਪੀਰ ਗੋਰੀ ਮੁਹੱਲਾ ਤੋਂ 1-1, ਪਾਤਡ਼ਾਂ ਦੇ ਵਾਰਡ ਨੰਬਰ 15 ਤੋਂ ਇਕ ਅਤੇ 5 ਪਾਜ਼ੇਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ। ਉਨ੍ਹਾਂ ਦੱਸਿਆ ਕਿ ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ।

15 ਪਲਾਜਮਾ ਦਾਨੀ ਰਾਜਿੰਦਰਾ ਹਸਪਤਾਲ ਭੇਜੇ

ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਰਾਜਿੰਦਰਾ ਹਸਪਤਾਲ ’ਚ ਬਣਾਏ ਗਏ ਪਲਾਜਮਾ ਥਰੈਪੀ ਬੈਂਕ ਲਈ ਕੋਵਿਡ ਤੋਂ ਠੀਕ ਹੋ ਚੁਕੇ ਪਟਿਆਲਾ ਦੇ ਵਸਨੀਕਾਂ ਨੂੰ ਪ੍ਰੇਰਿਤ ਕਰ ਕੇ ਪਲਾਜਮਾ ਦਾਨ ਕਰਨ ਲਈ ਬੁਲਾਇਆ ਜਾ ਰਿਹਾ ਹੈ। ਇਸੇ ਅਧੀਨ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀ ਪ੍ਰੇਰਨਾ ਸਦਕਾ 15 ਪਲਾਜਮਾ ਦਾਨੀ ਇਕੱਤਰ ਕਰ ਕੇ ਰਾਜਿੰਦਰਾ ਹਸਪਤਾਲ ਭੇਜੇ ਗਏ ਹਨ ਤਾਂ ਜੋ ਇਸ ਬੈਂਕ ਦੀ ਸ਼ੁਰੂਆਤ ਹੋ ਸਕੇ। ਉਨ੍ਹਾਂ ਕੋਵਿਡ ਤੋਂ ਠੀਕ ਹੋ ਚੁਕੇ ਵਿਅਕਤੀਆਂ ਨੂੰ ਬੇਨਤੀ ਕੀਤੀ ਕਿ ਉਹ ਸਮਾਜ ਦੀ ਵੱਡਮੁੱਲੀ ਸੇਵਾ ਲਈ ਪਲਾਜਮਾ ਦੇਣ ਲਈ ਅੱਗੇ ਆਉਣ।


Bharat Thapa

Content Editor

Related News