ਪੰਜਾਬ ’ਚ ਮੁੜ ਪੈਰ ਪਸਾਰਨ ਲੱਗਾ ਕੋਰੋਨਾ, ਇਸ ਜ਼ਿਲ੍ਹੇ ’ਚ 2 ਮਰੀਜ਼ਾਂ ਦੀ ਹੋਈ ਮੌਤ

Tuesday, Apr 11, 2023 - 10:33 PM (IST)

ਲੁਧਿਆਣਾ (ਸਹਿਗਲ) : ਪੰਜਾਬ ’ਚ ਕੋਰੋਨਾ ਨਾਲ 2 ਮਰੀਜ਼ਾਂ ਦੀ ਮੌਤ ਹੋ ਗਈ। ਮ੍ਰਿਤਕਾਂ ’ਚ ਇਕ ਲੁਧਿਆਣਾ ਅਤੇ ਇਕ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ, ਜਦਕਿ 187 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜੋ ਕੱਲ੍ਹ ਦੇ ਮੁਕਾਬਲੇ ਲੱਗਭਗ ਦੁੱਗਣਾ ਹੈ। ਸਿਹਤ ਅਧਿਕਾਰੀਆਂ ਦੇ ਅਨੁਸਾਰ ਸੂਬੇ ’ਚ ਸਰਗਰਮ ਮਰੀਜ਼ਾਂ ਦੀ ਗਿਣਤੀ 786 ਹੋ ਗਈ ਹੈ। ਵੱਖ-ਵੱਖ ਜ਼ਿਲ੍ਹਿਆਂ ’ਚ 15 ਮਰੀਜ਼ ਆਕਸੀਜਨ ਸਪੋਰਟ ’ਤੇ ਹਨ, ਜਦਕਿ 15 ਆਈ. ਸੀ. ਯੂ. ’ਚ ਇਲਾਜ ਅਧੀਨ ਹੈ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਛੱਡਣ ਲਈ ਤਿਆਰ ਹੋਏ ਇੰਦਰਜੀਤ ਨਿੱਕੂ, ਜਾਣੋ ਕੀ ਹੈ ਮਜਬੂਰੀ ?

ਪਿਛਲੇ 24 ਘੰਟਿਆਂ ਦੌਰਾਨ ਜਿਨ੍ਹਾਂ ਜ਼ਿਲ੍ਹਿਆਂ ’ਚ ਵਧੇਰੇ ਮਰੀਜ਼ ਸਾਹਮਣੇ ਆਏ ਹਨ, ਉਨ੍ਹਾਂ ’ਚ ਮੋਹਾਲੀ ਵਿਚ 49, ਜਲੰਧਰ ’ਚ 22, ਲੁਧਿਆਣਾ ਵਿਚ 21, ਲੁਧਿਆਣਾ ’ਚ 17, ਗੁਰਦਾਸਪੁਰ ’ਚ 14, ਬਠਿੰਡਾ ’ਚ 12, ਅੰਮ੍ਰਿਤਸਰ ’ਚ 11 ਅਤੇ ਹੁਸ਼ਿਆਰਪੁਰ ’ਚ 9 ਮਰੀਜ਼ ਸ਼ਾਮਲ ਹਨ। ਸੂਬੇ ’ਚ ਹੁਣ ਤੱਕ 787251 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦਕਿ 20527 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਵੱਖ-ਵੱਖ ਜ਼ਿਲ੍ਹਿਆਂ ’ਚੋਂ 4237 ਸੈਂਪਲ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ ’ਚੋਂ 3336 ਸੈਂਪਲਜ਼ ਦੀ ਜਾਂਚ ਕੀਤੀ ਗਈ। 

ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ


Manoj

Content Editor

Related News